ਭਾਰਤ ’ਚ ਈਅਰਬਡਸ ਦੀ ਵਿਕਰੀ 723 ਫੀਸਦੀ ਵਧੀ : ਕਾਊਂਟਰਪੁਆਇੰਟ’

11/25/2020 11:28:11 PM

ਨਵੀਂ ਦਿੱਲੀ– ਦੇਸ਼ ’ਚ ਈਅਰਬਡਸ (ਟਰੂ ਵਾਇਰਲੈੱਸ ਸਟੀਰੀਓ-ਟੀ. ਡਬਲਯੂ. ਐੱਸ.) ਦੀ ਵਿਕਰੀ ਜੁਲਾਈ-ਸਤੰਬਰ ਤਿਮਾਹੀ ’ਚ ਸਾਲਾਨਾ ਆਧਾਰ ’ਤੇ 723 ਫੀਸਦੀ ਵਧੀ। ਕਾਊਂਟਰਪੁਆਇੰਟ ਰਿਸਰਚ ਦੀ ਰਿਪੋਰਟ ਮੁਤਾਬਕ ਸਮੀਖਿਆ ਅਧੀਨ ਮਿਆਦ ’ਚ ਇਸ ਦੀ ਵਿਕਰੀ 60 ਲੱਖ ਇਕਾਈ ਰਹੀ।

ਇਹ ਵੀ ਪੜ੍ਹੋ- ਕੋਵਿਡ-19 ਟੀਕੇ ਨੂੰ ਬਾਜ਼ਾਰ 'ਚ ਉਤਾਰਨ ਲਈ ਚੀਨੀ ਕੰਪਨੀ ਵੱਲੋਂ ਅਰਜ਼ੀ ਦਾਖ਼ਲ

ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਉਨ੍ਹਾਂ ਕੁਝ ਸ਼੍ਰੇਣੀਆਂ ’ਚੋਂ ਹੈ ਜੋ ਆਰਥਿਕ ਨਰਮੀ ਦੇ ਅਸਰ ਨੂੰ ਝੱਲਣ ’ਚ ਸਮਰੱਥ ਰਿਹਾ ਹੈ। ਇਕ ਹੀ ਤਿਮਾਹੀ ’ਚ ਇਸ ਦੀ ਵਿਕਰੀ ’ਚ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਸਭ ਤੋਂ ਵੱਧ 18 ਫੀਸਦੀ ਦੀ ਬਾਜ਼ਾਰ ਹਿੱਸੇਦਾਰੀ ਬੋਟ ਦੀ ਰਹੀ। ਇਸ ਤੋਂ ਬਾਅਦ ਸ਼ਿਓਮੀ ਦੀ 16 ਫੀਸਦੀ, ਰਿਅਲਮੀ ਦੀ 12, ਜੇ. ਬੀ. ਐੱਲ. ਦੀ 8 ਅਤੇ ਐਪਲ ਦੀ 6 ਫੀਸਦੀ ਬਾਜ਼ਾਰ ਹਿੱਸੇਦਾਰੀ ਰਹੀ।

ਇਹ ਵੀ ਪੜ੍ਹੋ- ਸੈਨ ਫਰਾਂਸਿਸਕੋ ਲਈ ਨਾਨ-ਸਟਾਪ ਉਡਾਣਾਂ ਸ਼ੁਰੂ ਕਰੇਗੀ ਏਅਰ ਇੰਡੀਆ

ਊਂਟਰਪੁਆਇੰਟ ਰਿਸਰਚ ’ਚ ਐਸੋਸੀਏਟ ਅਨਾਮ ਪਾੜ੍ਹਾ ਨੇ ਕਿਹਾ ਕਿ ਤਿਓਹਾਰੀ ਮੌਸਮ ਦੀ ਸ਼ੁਰੂਆਤਕ ਤੋਂ ਪਹਿਲਾਂ ਹੀ ਬਾਜ਼ਰ ’ਚ ਮਾਲ ਦੀ ਮੌਜ਼ੂਦਗੀ ਸੀ। ਨਾਲ ਹੀ ਵਨਪਲਸ, ਵੀਵੋ, ਇਨਫੀਨਿਕਸ ਵਰਗੇ ਬ੍ਰਾਂਡ ਵਲੋਂ ਨਵੀਂ ਪੇਸ਼ਕਸ਼ਾਂ ਨੇ ਵੀ ਟੀ. ਡਬਲਯੂ. ਐੱਸ. ਦੀ ਵਿਕਰੀ ਵਧਾਉਣ ’ਚ ਮਦਦ ਕੀਤੀ। ਇਸ ਤੋਂ ਇਲਾਵਾ ਕੋਵਿਡ-19 ਕਾਰਣ ਘਰ ਤੋਂ ਕੰਮਕਾਜ਼ ਕਰਨ ਕਾਰਣ ਲੋਕਾਂ ਦਰਮਿਆਨ ਇਸ ਦੀ ਮੰਗ ਵਧੀ ਹੈ।

ਇਹ ਵੀ ਪੜ੍ਹੋ- ਬ੍ਰੈਂਟ ਜਲਦ ਹੋ ਸਕਦਾ ਹੈ 60 ਡਾਲਰ ਤੋਂ ਪਾਰ, ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ


Sanjeev

Content Editor

Related News