ਹੁਸ਼ਿਆਰਪੁਰ ਜ਼ਿਲ੍ਹੇ ’ਚ ਸ਼ਰਾਬ ਦੀ ਵਿਕਰੀ ਨਾਲ ਪ੍ਰਾਪਤ ਹੋਵੇਗਾ 525.84 ਕਰੋੜ ਰੁਪਏ ਦਾ ਮਾਲੀਆ
Thursday, Mar 28, 2024 - 06:16 PM (IST)
ਹੁਸ਼ਿਆਰਪੁਰ (ਜੈਨ)- ਐਕਸਾਈਜ਼ ਵਿਭਾਗ ਵੱਲੋਂ ਜ਼ਿਲ੍ਹੇ ’ਚ ਸਾਲ 2024-25 ਲਈ ਸ਼ਰਾਬ ਦੇ ਠੇਕਿਆਂ ਦਾ ਅਲਾਟ ਅੱਜ ਇਥੇ ਸਵਰਨ ਫਾਰਮ ’ਚ ਆਯੋਜਿਤ ਡ੍ਰਾਅ ਪ੍ਰਕਿਰਿਆ ਰਾਹੀਂ ਕੀਤਾ ਗਿਆ। ਏ. ਡੀ. ਸੀ. ਰਾਹੁਲ ਚਾਬਾ ਆਬਜ਼ਰਵਰ ਦੇ ਤੌਰ ’ਤੇ ਇਸ ’ਚ ਸ਼ਾਮਲ ਹੋਏ। ਡਿਪਟੀ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਦਰਬੀਰ ਰਾਜ ਦੀ ਦੇਖਰੇਖ ’ਚ ਡ੍ਰਾਅ ਪ੍ਰਕਿਰਿਆ ਦ ਮੌਕੇ ਸਹਾਇਕ ਕਮਿਸ਼ਨਰ ਐਕਸਾਇਜ਼ ਹਰਪ੍ਰੀਤ ਸਿੰਘ, ਸਹਾਇਕ ਕਮਿਸ਼ਨਰ ਸਟੇਟ ਟੈਕਸ ਨਵਜੋਤ ਸ਼ਰਮਾ ਦੇ ਇਲਾਵਾ ਈ. ਟੀ. ਓ. ਸੁਖਵਿੰਦਰ ਸਿੰਘ ਅਤੇ ਨਵਜੋਤ ਭਾਰਤੀ, ਸਟੇਟ ਟੈਕਸ ਆਫਿਸਰ ਜਗਤਾਰ ਸਿੰਘ, ਇੰਸਪੈਕਟਰ ਬਲਦੇਵ ਕ੍ਰਿਸ਼ਨ, ਬਲਗੇਵ ਕ੍ਰਿਸ਼ਨ, ਅਮਰੇਂਦਰ ਸਿੰਘ, ਅਨਿਲ ਕੁਮਾਰ, ਕੁਲਵੰਤ ਸਿੰਘ, ਅਮਿਤ ਬਿਆਨ, ਅਜੇ ਕੁਮਾਰ ਅਤੇ ਲਵਪ੍ਰੀਤ ਆਦਿ ਮੌਜੂਦ ਸਨ। ਐੱਸ. ਐੱਸ. ਪੀ. ਸੁਰੇਂਦਰ ਲਾਂਬਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡ੍ਰਾਅ ਥਾਂ ਦੇ ਅੰਦਰ ਅਤੇ ਆਲੇ-ਦੁਆਲੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸੀ।
ਇਹ ਵੀ ਪੜ੍ਹੋ: ਗਿੱਦੜਬਾਹਾ 'ਚ ਵਾਪਰਿਆ ਦਰਦਨਾਕ ਹਾਦਸਾ, ਭਿਆਨਕ ਟੱਕਰ ਮਗਰੋਂ ਉੱਡੇ 3 ਕਾਰਾਂ ਦੇ ਪਰਖੱਚੇ, ਇਕ ਮਹਿਲਾ ਦੀ ਮੌਤ
ਡੀ. ਈ. ਟੀ. ਸੀ. ਦਰਬੀਰ ਰਾਜ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ’ਚ 14 ਗਰੁੱਪ ਗਠਿਤ ਕੀਤੇ ਗਏ ਹਨ, ਜਿਸ ’ਚ ਜ਼ਿਲ੍ਹਾ ਹੁਸ਼ਿਆਰਪੁਰ-1 ਗਰੁੱਪ ਦੇ ਹੁਸ਼ਿਆਰਪੁਰ ਸਿਟੀ-1, ਹੁਸ਼ਿਆਰਪੁਰ ਸਿਟੀ -2, ਹੁਸ਼ਿਆਰਪੁਰ ਸਿਟੀ-3, ਹੁਸ਼ਿਆਰਪੁਰ ਸਿਟੀ-4, ਚੱਬੇਲਾਲ, ਮਾਹਿਲਪੁਰ ਅਤੇ ਗੜ੍ਹਸ਼ੰਕਰ ਸ਼ਾਮਲ ਹਨ ਜਦਕਿ ਜ਼ਿਲ੍ਹਾ ਹੁਸ਼ਿਆਰਪੁਰ-2 ’ਚ ਹਰਿਆਣਾ, ਗੜ੍ਹਦੀਵਾਲ, ਟਾਂਡਾ, ਦਸੂਹਾ, ਮੁਕੇਰੀਆਂ, ਹਾਜੀਪੁਰ ਅਤੇ ਤਲਵਾੜਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਜ਼ਿਲੇ ’ਚ ਸ਼ਰਾਬ ਦੀ ਵਿਕਰੀ ਨਾਲ 525.84 ਕਰੋੜ ਰੁਪਏ ਦਾ ਮਾਲੀਆ ਹਾਸਲ ਹੋਵੇਗਾ, ਜੋਕਿ ਪਿਛਲੇ ਸਾਲ ਦੇ 495.84 ਕਰੋੜ ਤੋਂ 30 ਕਰੋੜ ਰੁਪਏ ਵੱਧ ਹੈ।
ਜ਼ਿਲ੍ਹੇ ’ਚ ਆਬਕਾਰੀ ਨੀਤੀ ਮੁਤਾਬਕ ਸਾਲ 2024-25 ਲਈ5097588 ਪਰੂਫ ਲੀਟਰ ਦੇਸੀ ਸ਼ਰਾਬ ਦਾ ਕੋਟਾ ਯਕੀਨੀ ਕੀਤੀ ਗਿਆ ਹੈ। ਯਕੀਨੀ ਕੀਤਾ ਗਿਆ ਹੈ ਕਿ ਜਦਕਿ ਅੰਗ੍ਰੇਜ਼ੀ ਸ਼ਰਾਬ ਅਤੇ ਬੀਅਰ ਦਾ ਕੋਟਾ ਓਪਨ ਰਹੇਗਾ। ਇਸ ਦੇ ਇਲਾਵਾ ਜ਼ਿਲ੍ਹੇ ’ਚ ਭੰਗ ਦੀ ਵਿਕਰੀ ਨਾਲ 6 ਲੱਖ ਰੁਪਏ ਦਾ ਵਾਧੂ ਮਾਲੀਆ ਹਾਸਲ ਹੋਵੇਗਾ। ਖ਼ਾਸ ਗੱਲ ਹੈ ਕਿ ਜਦੋਂ ਵੀ ਕਿਸੇ ਗਰੁੱਪ ਦਾ ਡ੍ਰਾਅ ਨਿਕਲ ਰਿਹਾ ਸੀ ਤਾਂ ਠੇਕੇਦਾਰ ਤੇ ਉਨ੍ਹਾਂ ਦੇ ਸਹਿਯੋਗੀ ਹਰਸ਼ ਧਵਨੀ ਨਾਲ ਖੁਸ਼ੀ ਜ਼ਾਹਰ ਕਰ ਰਹੇ ਸਨ।
ਇਹ ਵੀ ਪੜ੍ਹੋ: ਪਹਿਲਾਂ ਪ੍ਰੇਮ ਜਾਲ 'ਚ ਫਸਾਇਆ, ਫਿਰ ਵਾਅਦਿਆਂ ਤੋਂ ਮੁਕਰ ਗਿਆ ਨੌਜਵਾਨ, ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8