ਤੇਜ਼ ਝੱਖੜ ਤੇ ਬਾਰਿਸ਼ ਨੇ ਕਿਸਾਨਾਂ ਨੂੰ ਪ੍ਰੇਸ਼ਾਨੀ ''ਚ ਪਾਇਆ, 20 ਤੋਂ 25 ਫੀਸਦੀ ਝਾੜ ਘੱਟਣ ਦਾ ਖਦਸ਼ਾ
Saturday, Mar 30, 2024 - 12:55 PM (IST)
ਦੀਨਾਨਗਰ(ਹਰਜਿੰਦਰ ਸਿੰਘ ਗੌਰਾਇਆ)- ਬੀਤੀ ਅੱਧੀ ਰਾਤ ਨੂੰ ਅਚਾਨਕ ਤੇਜ਼ ਹਨੇਰੀ-ਝੱਖੜ ਅਤੇ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੇ ਮੱਥੇ 'ਤੇ ਇਕ ਵਾਰ ਮੁੜ ਪ੍ਰੇਸ਼ਾਨੀ ਦੀਆਂ ਲਕੀਰਾਂ ਆਈਆਂ ਹਨ ਜਿਸ ਕਾਰਨ ਹਰ ਕਿਸਾਨ ਦੀ ਨਜ਼ਰਾਂ ਅੰਬਰ ਵੱਲ ਤੱਕ ਰਹੀਆਂ ਹਨ। ਇਸ ਸੰਬੰਧੀ ਗੱਲਬਾਤ ਕਰਦੇ ਮੌਕੇ ਕਿਸਾਨ ਆਗੂ ਸੁਖਦੇਵ ਸਿੰਘ ਥੰਮਣ, ਗੁਰਵਿੰਦਰ ਸਿੰਘ ਕਠਿਆਲੀ, ਅਮਨਦੀਪ ਸਿੰਘ, ਪਵਨ ਠਾਕੁਰ, ਰੂਪ ਸਿੰਘ, ਅਸ਼ਵਨੀ ਸ਼ਰਮਾ , ਕੁਲਵੰਤ ਸਿੰਘ ਆਦਿ ਨੇ ਦੱਸਿਆ ਕਿ ਤੇਜ਼ ਹਵਾਵਾਂ ਅਤੇ ਬੇਮੌਸਮੀ ਬਾਰਿਸ਼ ਕਾਰਨ ਬਹੁਤ ਸਾਰੇ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋ ਗਈਆਂ ਹਨ। ਕਿਸਾਨਾਂ ਠੇਕੇ 'ਤੇ ਜ਼ਮੀਨਾਂ ਲੈ ਕੇ ਕਣਕ ਦੀ ਬਿਜਾਈ ਕੀਤੀ ਹੋਈ ਹੈ ਪਰ ਮੌਸਮ ਵਿਭਾਗ ਦੀ ਚਿਤਾਨਵੀ ਨੇ ਕਿਸਾਨਾਂ ਦੇ ਮੱਥੇ 'ਤੇ ਆਲਮ ਦੀ ਲਕੀਰਾਂ ਪੈਦਾ ਕਰ ਦਿੱਤੀਆਂ ਹਨ ਜਿਸ ਕਾਰਨ ਕਿਸਾਨ ਦੇ ਉਪਰ ਕੁਦਰਤ ਦਾ ਕਰੋਪ ਪੂਰੀ ਤਰ੍ਹਾਂ ਨਾਲ ਦਿਖਾਈ ਦੇ ਰਿਹਾ ਹੈ। ਕਿਸਾਨਾਂ ਨੂੰ ਇਕ ਵਾਰੀ ਮੁੜ ਆਰਥਿਕ ਕੰਗਾਲੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਪਿਓ ਤੇ ਭਰਾ ਨੇ ਧੀ ਨਾਲ ਕੀਤਾ ਜਬਰ-ਜ਼ਿਨਾਹ, ਗਰਭਵਤੀ ਹੋਈ ਤਾਂ ਕਰ ਦਿੱਤਾ ਕਤਲ
ਇਸੇ ਨਾਲ ਹੀ ਕਈ ਕਿਸਾਨਾਂ ਦੀ ਸਰੋਂ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਉਹ ਵੀ ਇਸ ਕੁਦਰਤੀ ਮਾਰੀ ਹੇਠਾਂ ਆ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਬੇਮੌਸਮੀ ਬਾਰਿਸ਼ ਕਾਰਨ ਗੰਨੇ, ਮੱਕੀ ਅਤੇ ਪਸ਼ੂਆਂ ਲਈ ਚਾਰੇ ਦੀ ਫ਼ਸਲ ਵੀ ਲੇਟ ਹੋ ਰਹੀ ਹੈ ਜਿਸ ਕਾਰਨ ਕਿਸਾਨ ਵਰਗ ਨੂੰ ਦੌਹਰੀ ਮਾਰ ਪੈ ਰਹੀ ਹੈ। ਸਮੂਹ ਕਿਸਾਨ ਨੇ ਕਿਹਾ ਕਿ ਇਸ ਹਨੇਰੀ ਕਾਰਨ ਕਣਕ ਦੀ ਫਸਲ ਵੱਡੀ ਮਾਤਰਾ ਵਿਚ ਜ਼ਮੀਨ 'ਤੇ ਵਿੱਛ ਗਈ ਹੈ ਜਿਸ ਕਾਰਨ ਕਣਕ ਦੇ ਝਾੜ 'ਤੇ ਵੱਡਾ ਫਰਕ ਪੈ ਸਕਦਾ ਹੈ। ਕਿਸਾਨ ਨੇ ਦੱਸਿਆ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਮੌਸਮ ਸਾਫ਼ ਹੋ ਜਾਂਦਾ ਹੈ ਤਾਂ ਕਿਸਾਨ ਵਰਗ ਕੁਦਰਤੀ ਮਾਰ ਤੋਂ ਬੱਚ ਸਕਦਾ ਹੈ ਨਹੀ ਤਾਂ ਮੁੜ ਕਿਸਾਨ ਨੂੰ ਆਰਥਿਕ ਪੱਖੋ ਸ਼ਿਕਾਰ ਹੋਣ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ।
ਇਹ ਵੀ ਪੜ੍ਹੋ : SGPC ਨੇ ਜਰਨਲ ਇਜਲਾਸ 'ਚ ਪਾਸ ਕੀਤੇ ਸ਼ੋਕ ਮਤੇ, ਬੇਅਦਬੀ ਮਾਮਲੇ 'ਚ ਹਨੀਪ੍ਰੀਤ ਦੀ ਗ੍ਰਿਫ਼ਤਾਰੀ ਦੀ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8