ਦੋਸਤਾਂ ਨਾਲ ਸਤਲੁਜ ਦਰਿਆ ''ਚ ਨਹਾਉਣ ਗਿਆ ਨੌਜਵਾਨ ਪਾਣੀ ਦੇ ਤੇਜ਼ ਵਹਾਅ ''ਚ ਰੁੜਿਆ

06/10/2024 6:49:13 PM

ਕਾਠਗੜ੍ਹ (ਰਾਜੇਸ਼)- ਪਿੰਡ ਆਸਰੋਂ ਸਤਲੁਜ ਦਰਿਆ ਨੇੜੇ ਪੀਰ ਬਾਬਾ ਬੰਦਲੀ ਸ਼ੇਰ ਅਸਥਾਨ ਦਰਿਆ ਕੋਲ ਨਹਾਉਣ ਗਏ ਤਿੰਨ ਨੌਜਵਾਨਾਂ ’ਚੋਂ ਇਕ ਨੌਜਵਾਨ ਪਾਣੀ ਦੇ ਤੇਜ਼ ਵਹਾਅ ’ਚ ਡੁੱਬ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਸਵਰਾਜ ਮਾਜਦਾ ਕੰਪਨੀ ਆਸਰੋਂ ਨੋਕਰੀ ਕਰਦੇ ਸਨ, ਜੋਕਿ ਬੀਤੀ ਸ਼ਾਮ ਕਰੀਬ 5 ਵਜੇ ਛੁੱਟੀ ਹੋਣ ਉਪਰੰਤ ਜ਼ਿਆਦਾ ਗਰਮੀ ਹੋਣ ਕਾਰਨ ਦਰਿਆ ’ਤੇ ਨਹਾਉਣ ਆਏ ਸਨ ਪਰ ਪਾਣੀ ਦਾ ਵਹਾਅ ਇੱਕਦਮ ਤੇਜ਼ ਹੋਣ ਕਾਰਨ ਇਕ ਨੌਜਵਾਨ ਪਾਣੀ’ਚ ਡੁੱਬ ਗਿਆ। ਆਪਣੇ ਸਾਥੀ ਨੂੰ ਡੁੱਬਦਾ ਵੇਖ ਕੇ ਉਸ ਦੇ ਸਾਥੀਆਂ ਨੇ ਰੌਲ਼ਾ ਪਾਉਣ ਸ਼ੁਰੂ ਕੀਤਾ।

ਇਹ ਵੀ ਪੜ੍ਹੋ- ਮੁੜ ਸੁਰਖੀਆਂ 'ਚ ਨੰਗਲ 'ਚ ਹੋਏ ਹਿੰਦੂ ਆਗੂ ਵਿਕਾਸ ਬੱਗਾ ਦਾ ਕਤਲ ਕਾਂਡ, NIA ਨੇ ਵਧਾਈ ਜਾਂਚ, ਹੋਣਗੇ ਵੱਡੇ ਖ਼ੁਲਾਸੇ

ਇਸ ਘਟਨਾ ਦੀ ਸੂਚਨਾ ਆਸਰੋਂ ਚੌਂਕੀ ਇੰਚਾਰਜ ਜਗਤਾਰ ਸਿੰਘ ਨੂੰ ਦਿੱਤੀ। ਮੌਕੇ ’ਤੇ ਥਾਣਾ ਕਾਠਗੜ੍ਹ ਦੇ ਐੱਸ. ਐੱਚ. ਓ. ਪਵਿੱਤਰ ਸਿੰਘ ਅਤੇ ਆਸਰੋਂ ਚੌਂਕੀ ਇੰਚਾਰਜ ਜਗਤਾਰ ਸਿੰਘ ਨੇ ਗੋਤਾਖੋਰ ਬੁਲਾ ਕੇ ਨੌਜਵਾਨ ਦੀ ਭਾਲ ਕਰਨੀ ਸ਼ੁਰੂ ਕੀਤੀ। ਦਰਿਆ ਵਿਚ ਡੁੱਬੇ ਨੌਜਵਾਨ ਦਾ ਨਾਂ ਲੱਕੀ ਕੁਮਾਰ ਪੁੱਤਰ ਹੰਸ ਰਾਜ ਵਾਸੀ ਗਾਓਂ ਤਹਿਸੀਲ ਚੰਬਾ (ਹਿਮਾਚਲ ਪ੍ਰਦੇਸ਼) ਦਾ ਰਹਿਣ ਵਾਲਾ ਸੀ। ਖ਼ਬਰ ਲਿਖੇ ਜਾਣ ਤੱਕ ਗੋਤਾਖੋਰਾਂ ਵੱਲੋਂ ਨੌਜਵਾਨ ਦੀ ਭਾਲ ਜਾਰੀ ਸੀ।

ਇਹ ਵੀ ਪੜ੍ਹੋ- ਪਿੰਡ ਨਰੰਗਪੁਰ 'ਚ ਛਾਇਆ ਮਾਤਮ, ਅਮਰੀਕਾ 'ਚ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਪਿੱਛੋਂ ਕੀਤੀ ਖ਼ੁਦਕੁਸ਼ੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News