ਪਤੀ ਦੇ ਸਵੇਰੇ ਉੱਠਦਿਆਂ ਹੀ ਉੱਡੇ ਹੋਸ਼! ਪਤਨੀ ਨੇ ਪਤੀ ਦੇ ਸੁੱਤੇ ਸਮੇਂ ਚੁੱਕ ਲਿਆ ਖ਼ੌਫ਼ਨਾਕ ਕਦਮ

Friday, Jan 05, 2024 - 01:10 AM (IST)

ਪਤੀ ਦੇ ਸਵੇਰੇ ਉੱਠਦਿਆਂ ਹੀ ਉੱਡੇ ਹੋਸ਼! ਪਤਨੀ ਨੇ ਪਤੀ ਦੇ ਸੁੱਤੇ ਸਮੇਂ ਚੁੱਕ ਲਿਆ ਖ਼ੌਫ਼ਨਾਕ ਕਦਮ

ਜਲੰਧਰ (ਮਹੇਸ਼)– ਥਾਣਾ ਨੰਬਰ 2 ਦੇ ਇਲਾਕੇ ਗੁਰੂ ਨਾਨਕ ਨਗਰ ਨਜ਼ਦੀਕ ਸਪੋਰਟਸ ਕਾਲਜ ਵਿਚ ਆਪਣੇ ਪਤੀ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦੀ ਇਕ ਔਰਤ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।ਮੌਕੇ ’ਤੇ ਪੁੱਜੇ ਥਾਣਾ ਨੰਬਰ 2 ਦੇ ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਖੁਦਕੁਸ਼ੀ ਕਰਨ ਵਾਲੀ ਔਰਤ ਦੀ ਪਛਾਣ ਸੁਸ਼ਮਾ ਦੇਵੀ ਉਰਫ਼ ਗੁੜੀਆ ਦੇਵੀ ਪੁੱਤਰੀ ਰਾਮ ਖਿਲਾਵਨ ਨਿਵਾਸੀ ਯੂ.ਪੀ. ਵਜੋਂ ਹੋਈ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਪ੍ਰਦੀਪ ਕੁਮਾਰ ਪੁੱਤਰ ਮੁਰਲੀ ਪ੍ਰਸਾਦ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਹ ਰਾਤ ਨੂੰ 11 ਵਜੇ ਆਪਣੇ ਕਮਰੇ ਵਿਚ ਸੌਂ ਗਿਆ ਸੀ। ਸਵੇਰੇ 6 ਵਜੇ ਜਦੋਂ ਉਹ ਉੱਠਿਆ ਤਾਂ ਉਸ ਨੇ ਦੇਖਿਆ ਕਿ ਪਤਨੀ ਸੁਸ਼ਮਾ ਦੀ ਲਾਸ਼ ਕਮਰੇ ਵਿਚ ਲਟਕ ਰਹੀ ਸੀ।

ਇਹ ਵੀ ਪੜ੍ਹੋ- ਮੋਹਾਲੀ 'ਚ ਬਣੇਗਾ ਅਤਿ-ਆਧੁਨਿਕ ਸਬ-ਰਜਿਸਟਰਾਰ ਆਫ਼ਿਸ, ਇੱਕੋ ਛੱਤ ਹੇਠਾਂ ਮਿਲਣਗੀਆਂ ਰਜਿਸਟਰੀ ਦੀਆਂ ਸੇਵਾਵਾਂ

ਉਸਨੇ ਦੱਸਿਆ ਕਿ ਸੁਸ਼ਮਾ ਨਾਲ ਉਸ ਦਾ ਇਹ ਦੂਜਾ ਵਿਆਹ ਸੀ। ਪਹਿਲੇ ਵਿਆਹ ਤੋਂ ਸੁਸ਼ਮਾ ਦੇ 3 ਬੱਚੇ ਸਨ, ਜਿਹੜੇ ਕਿ ਆਪਣੇ ਪਿਤਾ ਵਿਜੇ ਕੁਮਾਰ (ਪਹਿਲੇ ਪਤੀ) ਦੇ ਨਾਲ ਹੀ ਰਹਿੰਦੇ ਹਨ। ਉਸ ਨੇ ਦੱਸਿਆ ਕਿ ਬੱਚਿਆਂ ਬਾਰੇ ਸੋਚ-ਸੋਚ ਕੇ ਸੁਸ਼ਮਾ ਅਕਸਰ ਪ੍ਰੇਸ਼ਾਨ ਰਹਿੰਦੀ ਸੀ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕਾ ਸੁਸ਼ਮਾ ਦੇਵੀ ਦੀ ਲਾਸ਼ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਡਰੋਨ ਰਾਹੀਂ ਸੁੱਟਿਆ 2 ਕਿਲੋ ਆਈਸ ਡਰੱਗ ਬਰਾਮਦ, ਚੀਨੀ ਪਿਸਤੌਲ ਸਣੇ ਇਕ ਕਾਬੂ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News