ਸੋਸ਼ਲ ਮੀਡੀਆ ਨੂੰ ਬਿਹਤਰ ਬਣਾਉਣ ਲਈ ਜਲੰਧਰ ਕਮਿਸ਼ਨਰੇਟ ਪੁਲਸ ਨੇ ਚੁੱਕਿਆ ਵੱਡਾ ਕਦਮ
Saturday, Dec 14, 2024 - 11:51 AM (IST)

ਜਲੰਧਰ (ਸੁਧੀਰ)-ਇਕ ਸੁਰੱਖਿਅਤ ਆਨਲਾਈਨ ਮਾਹੌਲ ਸਿਰਜਣ ਦੇ ਦ੍ਰਿੜ੍ਹ ਯਤਨਾਂ ਤਹਿਤ ਕਮਿਸ਼ਨਰੇਟ ਪੁਲਸ ਨੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਗੈਰ-ਕਾਨੂੰਨੀ ਸਮੱਗਰੀ ਦੀ ਸ਼ਨਾਖਤ ਕਰਨ ਅਤੇ ਉਨ੍ਹਾਂ ਨੂੰ ਹਟਾਉਣ ਵਿਚ ਸਫ਼ਲਤਾਪੂਰਵਕ ਕਾਰਵਾਈ ਕੀਤੀ ਹੈ। ਇਹ ਪਹਿਲਕਦਮੀ ਸਾਰੇ ਨਾਗਰਿਕਾਂ ਲਈ ਇਕ ਸੁਰੱਖਿਅਤ, ਜ਼ਿੰਮੇਵਾਰ ਅਤੇ ਕਾਨੂੰਨੀ ਤੌਰ ’ਤੇ ਅਨੁਕੂਲ ਡਿਜੀਟਲ ਸਪੇਸ ਬਣਾਈ ਰੱਖਣ ਲਈ ਕਮਿਸ਼ਨਰੇਟ ਪੁਲਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਸ ਬਾਬਤ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਐੱਫ਼. ਆਈ. ਆਰ. ਨੰਬਰ 118 ਮਿਤੀ 10 ਅਕਤੂਬਰ ਨੂੰ 25, 27 ਅਸਲਾ ਐਕਟ ਅਤੇ 15, 18, 20, 21 ਅਤੇ 22 ਐੱਨ. ਡੀ. ਪੀ. ਐੱਸ. ਐਕਟ ਤਹਿਤ ਦਰਜ ਕੀਤਾ ਗਿਆ ਹੈ। ਇਹ ਥਾਣਾ ਨੰਬਰ 3 ਵਿਚ ਦਰਜ ਕੀਤਾ ਗਿਆ ਸੀ। ਇਹ ਜਲੰਧਰ ਦੇ ਅਧਿਕਾਰ ਖੇਤਰ ਅੰਦਰ ਹਥਿਆਰਾਂ, ਨਸ਼ੇ ਵਾਲੇ ਪਦਾਰਥਾਂ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਦੇ ਗੈਰ-ਕਾਨੂੰਨੀ ਵਪਾਰ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਜਾਂਚ ਕਰਨ ’ਤੇ ਸਮੱਗਰੀ ਦੇ ਕੁੱਲ 204 ਲਿੰਕ ਨੂੰ ਗੈਰ-ਕਾਨੂੰਨੀ ਰੂਪ ਵਿਚ ਪਛਾਣਿਆ ਗਿਆ, ਜਿਸ ਵਿਚ ਗੈਰ-ਕਾਨੂੰਨੀ ਹਥਿਆਰ ਅਤੇ ਨਸ਼ੇ ਵਾਲੀਆਂ ਦਵਾਈਆਂ ਨਾਲ ਸਬੰਧਤ ਸਮੱਗਰੀ ਸ਼ਾਮਲ ਸੀ।
ਇਹ ਵੀ ਪੜ੍ਹੋ- ਚਾਈਂ-ਚਾਈਂ ਵਿਆਹ 'ਚ ਗਈ ਔਰਤ ਨਾਲ ਹੋ ਗਿਆ ਕਾਂਡ, ਪੈ ਗਈਆਂ ਭਾਜੜਾਂ
ਸੋਸ਼ਲ ਮੀਡੀਆ ਪਲੇਟਫਾਰਮ ’ਤੇ ਗੈਰ-ਕਾਨੂੰਨੀ ਅਤੇ ਅਣਉਚਿਤ ਸਮੱਗਰੀ ਦੀ ਇਸ ਵਧ ਰਹੀ ਚਿੰਤਾ ਬਾਰੇ ਸੰਬੋਧਨ ਕਰਦਿਆਂ ਸੀ. ਪੀ. ਨੇ ਕਿਹਾ ਕਿ ਸਫਲਤਾਪੂਰਵਕ 66 ਲਿੰਕਾਂ ਨੂੰ ਇੰਸਟਾਗ੍ਰਾਮ ਅਤੇ 138 ਲਿੰਕਾਂ ਨੂੰ ਫੇਸਬੁੱਕ ਤੋਂ ਹਟਾ ਦਿੱਤਾ ਹੈ, ਜਿਸ ਵਿਚ ਗੈਰ-ਕਾਨੂੰਨੀ ਸਮੱਗਰੀ ਸ਼ਾਮਲ ਹੈ। ਇਹ ਕਦਮ ਇਕ ਸਾਫ਼ ਅਤੇ ਸੁਰੱਖਿਅਤ ਆਨਲਾਈਨ ਵਾਤਾਵਰਣ ਬਣਾਉਣ ਲਈ ਇਕ ਵਿਆਪਕ ਯਤਨ ਦਾ ਹਿੱਸਾ ਹੈ, ਜਿੱਥੇ ਖਪਤਕਾਰ ਜ਼ਿੰਮੇਵਾਰੀ ਨਾਲ ਅਤੇ ਸੁਰੱਖਿਅਤ ਢੰਗ ਨਾਲ ਜੁੜ ਸਕਦੇ ਹਨ।
ਸਵਪਨ ਸ਼ਰਮਾ ਨੇ ਸਾਈਬਰ ਅਪਰਾਧਾਂ ਨਾਲ ਨਜਿੱਠਣ ਲਈ ਇਨ੍ਹਾਂ ਕਾਰਜਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਕਿ ਸੋਸ਼ਲ ਮੀਡੀਆ ਸਿਹਤਮੰਦ ਅਤੇ ਰਚਨਾਤਮਕ ਗੱਲਬਾਤ ਲਈ ਇਕ ਮੰਚ ਦੇ ਰੂਪ ਵਿਚ ਕੰਮ ਕਰਦਾ ਹੈ। ਉਨ੍ਹਾਂ ਭਰੋਸਾ ਦਿੱਤਾ ਪੁਲਸ ਚੌਕਸੀ ਨਾਲ ਆਨਲਾਈਨ ਸਥਾਨਾਂ ਦੀ ਨਿਗਰਾਨੀ ਕਰਦੀ ਰਹੇਗੀ ਅਤੇ ਗੈਰ-ਕਾਨੂੰਨੀ ਜਾਂ ਨੁਕਸਾਨਦੇਹ ਸਮੱਗਰੀ ਫੈਲਾਉਣ ਵਾਲੇ ਵਿਅਕਤੀਆਂ ਜਾਂ ਸਮੂਹਾਂ ਵਿਰੁੱਧ ਲੋੜੀਂਦੀ ਕਾਰਵਾਈ ਕਰੇਗੀ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਪੁਲਸ ਨੂੰ ਗ੍ਰਨੇਡ ਅਟੈਕ ਦੀ ਧਮਕੀ, ਗੈਂਗਸਟਰਾਂ ਨੇ ਪੋਸਟ ਪਾ ਕਿਹਾ ਜੇ ਨਾਕਾ ਲਾਇਆ ਤਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8