ਪੰਜਾਬੀਆਂ ਲਈ ਖ਼ਤਰੇ ਦੀ ਘੰਟੀ, ਹੋਸ਼ ਉੱਡਾ ਦੇਣ ਵਾਲੀ ਰਿਪੋਰਟ ਆਈ ਸਾਹਮਣੇ
Monday, Dec 09, 2024 - 06:25 PM (IST)
ਚੰਡੀਗੜ੍ਹ : ਪੰਜਾਬ ਵਿਚ ਸ਼ੂਗਰ ਦੇ ਮਰੀਜ਼ਾਂ ਨੂੰ ਲੈ ਕੇ ਹੈਰਾਨ ਕਰ ਦੇਣ ਵਾਲੇ ਅੰਕੜੇ ਸਾਹਮਣੇ ਆਏ ਹਨ। ਆਲਮ ਇਹ ਹੈ ਕਿ ਇਕ ਪਾਸੇ ਸੂਬੇ ਵਿਚ ਜਿੱਥੇ ਹਲਵਾਈ ਵਧੀ ਵਿੱਕਰੀ ਤੋਂ ਖ਼ੁਸ਼ ਹਨ, ਉਥੇ ਹੀ ਦੂਜੇ ਪਾਸੇ ਡਾਕਟਰਾਂ ਅੱਗੇ ਸ਼ੂਗਰ ਦੇ ਮਰੀਜ਼ਾਂ ਦੀ ਕਤਾਰ ਹੋਰ ਲੰਬੀ ਹੋ ਗਈ ਹੈ। ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਮਠਿਆਈ ਦੇ ਸ਼ੌਕੀਨ ਹਰ ਸਾਲ 878.82 ਕਰੋੜ ਦਾ ਮਿੱਠਾ ਛਕ ਜਾਂਦੇ ਹਨ। ਇਸ ਦਾ ਨਤੀਜਾ ਹੈ ਕਿ ਮਹਾਨਗਰਾਂ ਵਿਚ ਵੱਡੇ-ਵੱਡੇ ਸਵੀਟਸ਼ਾਪ ਖੁੱਲ੍ਹ ਚੁੱਕੇ ਹਨ। ਸ਼ੂਗਰ ਅਜਿਹੀ ਬਿਮਾਰੀ ਹੈ ਜੋ ਕਿਸੇ ਸਮੇਂ ਜਾ ਕੇ ਜਾਨਲੇਵਾ ਸਾਬਤ ਹੁੰਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਕਦੋਂ ਪੈਣਗੀਆਂ ਸਰਦੀਆਂ ਦੀਆਂ ਛੁੱਟੀਆਂ, ਆਈ ਵੱਡੀ ਅਪਡੇਟ
ਦੱਸਣਯੋਗ ਹੈ ਕਿ ਕੁੱਝ ਸਾਲ ਪਹਿਲਾਂ ਹੀ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੇ 15 ਸੂਬਿਆਂ ਦਾ ਸਰਵੇਖਣ ਕੀਤਾ ਸੀ ਜਿਸ ’ਚ ਪੰਜਾਬ ’ਚ 8.7 ਫ਼ੀਸਦੀ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਪਾਏ ਗਏ ਸਨ। ਪੰਜਾਬ ’ਚ 872 ਆਮ ਆਦਮੀ ਕਲੀਨਿਕ ਹਨ ਜਿਨ੍ਹਾਂ ਵਿਚ 72 ਲੱਖ ਟੈਸਟ ਹੋਏ ਹਨ। ਇਨ੍ਹਾਂ ਟੈਸਟਾਂ ਵਿਚ 8.5 ਫ਼ੀਸਦੀ ਲੋਕਾਂ ਨੂੰ ਹਾਈ ਸ਼ੂਗਰ ਆਈ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਪੰਜਾਬ ਦਾ ਹਰ ਨੌਵਾਂ ਵਿਅਕਤੀ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹੈ। ਇਕ ਰਿਪੋਰਟ ਵਿਚ 18.8 ਫ਼ੀਸਦੀ ਪੰਜਾਬੀ ਮੋਟਾਪੇ ਦਾ ਸ਼ਿਕਾਰ ਨਿਕਲੇ ਹਨ। ਇਹੋ ਕਾਰਨ ਹੈ ਕਿ ਹੁਣ ਮਠਿਆਈ ਦੀਆਂ ਦੁਕਾਨਾਂ ’ਤੇ ਨਾਲੋ-ਨਾਲ ‘ਸ਼ੂਗਰ ਫ਼ਰੀ’ ਮਠਿਆਈ ਵੀ ਮਿਲਣ ਲੱਗੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਹੋਣ ਜਾ ਰਹੀ ਮੀਂਹ ਦੀ ਸ਼ੁਰੂਆਤ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਕੀ ਕਹਿੰਦੇ ਹਨ ਦੇਸ਼ ਦੇ ਅੰਕੜੇ
ਭਾਰਤ ’ਚ ਅਜੇ 8 ਕਰੋੜ ਲੋਕ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਹਨ ਅਤੇ ਸਾਲ 2030 ਤੱਕ ਇਹ ਗਿਣਤੀ ਵਧ ਕੇ ਸਾਢੇ 9 ਕਰੋੜ ਤੋਂ ਜ਼ਿਆਦਾ ਹੋਣ ਦਾ ਅੰਦਾਜ਼ਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਪੂਰੀ ਦੁਨੀਆ ’ਚ ਹਰ ਸਾਲ 34 ਲੱਖ ਤੋਂ ਵੱਧ ਲੋਕ ਸ਼ੂਗਰ ਅਤੇ ਇਸ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਨਾਲ ਮਰ ਰਹੇ ਹਨ। ਬੱਚਿਆਂ ’ਚ ਮਠਿਆਈ, ਫਾਸਟ ਫੂਡ, ਸੀਮਤ ਸਰੀਰਕ ਸਰਗਰਮੀਆਂ, ਕਸਰਤ ਨਾ ਕਰਨਾ ਅਤੇ ਕੋਲਡ ਡਰਿੰਕ ਦਾ ਜ਼ਿਆਦਾ ਸੇਵਨ ਇਸ ਬੀਮਾਰੀ ਦੇ ਖਤਰੇ ਨੂੰ ਵਧਾ ਰਹੇ ਹਨ। ਇਕ ਅੰਕੜੇ ਅਨੁਸਾਰ ਇਹ ਬੀਮਾਰੀ ਹੁਣ ਨੌਜਵਾਨਾਂ ਨੂੰ ਵੀ ਆਪਣੀ ਲਪੇਟ ’ਚ ਲੈ ਰਹੀ ਹੈ ਅਤੇ ਲੱਗਭਗ 10 ਫ਼ੀਸਦੀ ਭਾਰਤੀ ਨੌਜਵਾਨ ਇਸ ਤੋਂ ਪੀੜਤ ਹਨ। ਭਾਰਤ ’ਚ ਸ਼ੂਗਰ ਦੀ ਬੀਮਾਰੀ ’ਤੇ ਜਾਂਚ ਕਰਨ ਵਾਲੀ ਸੰਸਥਾ ‘ਰਿਸਰਚ ਸੋਸਾਇਟੀ ਫਾਰ ਦਿ ਸਟੱਡੀ ਆਫ ਡਾਇਬਿਟੀਜ਼ ਇਨ ਇੰਡੀਆ’ਨੇ ਕਿਹਾ ਕਿ ਜਿਸ ਤਰ੍ਹਾਂ ਸ਼ੂਗਰ ਦੀ ਬੀਮਾਰੀ ਦਾ ਪ੍ਰਸਾਰ ਵੱਧ ਰਿਹਾ ਹੈ, ਉਸ ਨੂੰ ਵੇਖਦਿਆਂ ਕਿਹਾ ਜਾ ਸਕਦਾ ਹੈ ਕਿ ਜੇ ਸਮਾਂ ਰਹਿੰਦੇ ਆਪਣੇ ਖਾਣ-ਪੀਣ ਅਤੇ ਜੀਵਨ-ਸ਼ੈਲੀ ’ਚ ਬਦਲਾਅ ਨਾ ਕੀਤਾ ਤਾਂ ਅਗਲੇ 2 ਦਹਾਕਿਆਂ ’ਚ ਭਾਰਤ ਦੁਨੀਆ ’ਚ ‘ਡਾਇਬਿਟੀਜ਼ ਕੈਪੀਟਲ’ ਬਣ ਜਾਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਐੱਚ. ਐਸ. ਫੂਲਕਾ ਵਲੋਂ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e