ਸਮਾਗਮ ''ਚ ਗਿਆ ਸੀ ਪਰਿਵਾਰ, ਜਦ ਪਰਤਿਆ ਘਰ ਤਾਂ ਕਮਰੇ ''ਚ ਪੁੱਤ ਨੂੰ ਇਸ ਹਾਲ ''ਚ ਵੇਖ ਉੱਡੇ ਹੋਸ਼

Sunday, Dec 08, 2024 - 11:32 AM (IST)

ਡੇਰਾਬਸੀ (ਗੁਰਜੀਤ)- ਡੇਰਾਬਸੀ ’ਚ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰਾਹੁਲ (28) ਵਾਸੀ ਮਕਾਨ ਨੰਬਰ 480, ਪਾਮ ਸਿਟੀ, ਹੈਬਤਪੁਰ ਰੋਡ ਵਜੋਂ ਹੋਈ ਹੈ। ਰਾਹੁਲ ਨਰਿੰਦਰ ਟੈਕਨੋ ਇੰਡਸਟਰੀ ’ਚ ਫੋਰਮੈਨ ਵਜੋਂ ਕੰਮ ਕਰਦਾ ਸੀ। ਪਿਤਾ ਵਿਧੀਖੰਡ ਅਨੁਸਾਰ ਉਹ, ਪਤਨੀ ਅਤੇ ਛੋਟੇ ਮੁੰਡੇ ਮਨੀਸ਼ ਨਾਲ ਸਮਾਗਮ ’ਚ ਗਏ ਸਨ। 

ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਰਾਤ ਨੂੰ ਬਾਹਰ ਨਿਕਲਣ ਵਾਲੇ ਥੋੜ੍ਹਾ ਸਾਵਧਾਨ, ਹੋ ਗਿਆ ਵੱਡਾ ਐਲਾਨ

ਰਾਤ ਕਰੀਬ ਨੌਂ ਵਜੇ ਘਰ ਆਉਣ ਤੋਂ ਬਾਅਦ ਮਾਂ ਨੇ ਰਾਹੁਲ ਨੂੰ ਖਾਣਾ ਖਾਣ ਲਈ ਆਵਾਜ਼ਾਂ ਮਾਰੀਆਂ। ਜਦੋਂ ਉਹ ਨਹੀਂ ਆਇਆ ਤਾਂ ਫੋਨ ਕੀਤਾ। ਇਸ ਤੋਂ ਬਾਅਦ ਉਸ ਦੇ ਕਮਰੇ ਕੋਲ ਗਏ ਤਾਂ ਵਾਰ-ਵਾਰ ਖੜ੍ਹਕਾਉਣ ’ਤੇ ਵੀ ਬੂਹਾ ਨਹੀਂ ਖੋਲ੍ਹਿਆ। ਬਾਅਦ ’ਚ ਕੁੰਡੀ ਤੋੜ ਕੇ ਅੰਦਰ ਗਏ। ਇਸ ਦੌਰਾਨ ਵੇਖਿਆ ਕਿ ਰਾਹੁਲ ਮਫ਼ਲਰ ਨਾਲ ਫਾਹਾ ਲੈ ਕੇ ਲਟਕਿਆ ਹੋਇਆ ਹੈ। ਇਸ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁਬਾਰਕਪੁਰ ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਪੁਲਸ ਖ਼ੁਦਕੁਸ਼ੀ ਦੇ ਕਾਰਨ ਪਤਾ ਕਰਨ ਲਈ ਜਾਂਚ ’ਚ ਜੁਟੀ ਹੈ।
 

ਇਹ ਵੀ ਪੜ੍ਹੋ- ਤਲਾਕ ਦੀਆਂ ਖ਼ਬਰਾਂ ਵਿਚਾਲੇ ਮੁੜ ਸੁਰਖੀਆਂ 'ਚ ਕੁੱਲ੍ਹੜ ਪਿੱਜ਼ਾ ਕੱਪਲ, ਗੁਰਪ੍ਰੀਤ ਕੌਰ ਦੇ Reaction 'ਤੇ ਹੋ ਰਿਹੈ ਟਰੋਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


shivani attri

Content Editor

Related News