ਕੈਸੀਨੋ ਪਾਰਟੀ ’ਤੇ ਛਾਪਾ ਮਾਰਨ ਗਈ ਪੁਲਸ ਦੇ ਉਡੇ ਹੋਸ਼, ਪੰਜਾਬ-ਹਰਿਆਣਾ ਦੇ 68 ਕੁੜੀਆਂ ਮੁੰਡੇ ਫੜੇ
Friday, Dec 13, 2024 - 12:44 PM (IST)
ਚੰਡੀਗੜ੍ਹ/ਕਾਲਕਾ (ਰਾਵਤ) : ਕਾਲਕਾ ’ਚ ਬੀਤੀ ਰਾਤ ਡਿਟੈਕਟਿਵ ਸਟਾਫ ਨੇ ਇਕ ਨਿੱਜੀ ਸਥਾਨ ’ਤੇ ਚੱਲ ਰਹੀ ਕੈਸੀਨੋ ਪਾਰਟੀ ’ਤੇ ਛਾਪਾ ਮਾਰ ਕੇ ਲੱਖਾਂ ਦੀ ਨਕਦੀ, ਨਾਜਾਇਜ਼ ਸ਼ਰਾਬ ਅਤੇ 20 ਗੱਡੀਆਂ ਸਮੇਤ 68 ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ’ਚ ਕਈ ਕੁੜੀਆਂ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਪੁਲਸ ਨੂੰ ਕਿਸੇ ਖ਼ਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਥਾਣਾ ਕਾਲਕਾ ਖੇਤਰ ਦੇ ਪਿੰਡ ਬਾਡ ’ਚ ਬਣੇ ਦਿ ਡਿਵਾਇਨ ਵਨਸ ਇਨ ਨੇਚਰ ’ਚ ਰੇਵ ਪਾਰਟੀ ਚੱਲ ਰਹੀ ਹੈ, ਜਿਸ ’ਚ ਵੱਡੀ ਗਿਣਤੀ ’ਚ ਮੁੰਡੇ-ਕੁੜੀਆਂ ਇਕੱਠੇ ਹੋ ਕੇ ਸ਼ਰਾਬ ਪੀ ਰਹੇ ਹਨ ਅਤੇ ਜੂਆ ਵੀ ਖੇਡ ਰਹੇ ਹਨ। ਇਸ ਤੋਂ ਬਾਅਦ ਡਿਟੈਕਟਿਵ ਸਟਾਫ ਇੰਚਾਰਜ, ਡਿਟੈਕਟਿਵ ਸਟਾਫ ਪੰਚਕੂਲਾ, ਕ੍ਰਾਈਮ ਬ੍ਰਾਂਚ ਸੈਕਟਰ 26 ਪੰਚਕੂਲਾ ਅਤੇ ਏ.ਐੱਨ.ਸੀ. ਦੀ ਟੀਮ ਮਹਿਲਾ ਥਾਣੇ ਤੋਂ ਇਕ ਕਾਂਸਟੇਬਲ ਨਾਲ ਇੱਥੇ ਪਹੁੰਚੀ।
ਇਹ ਵੀ ਪੜ੍ਹੋ : ਆਸਟ੍ਰੇਲੀਆ ਦੀ ਵਿਆਹੁਤਾ ਨੇ ਪੰਜਾਬ 'ਚ ਕਰਤਾ ਪਤੀ ਤੇ ਕੇਸ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਪੁਲਸ ਇੱਥੇ ਪਹੁੰਚੀ ਤਾਂ ਸੰਗੀਤ ਚੱਲ ਰਿਹਾ ਸੀ ਤੇ ਕੁੜੀਆਂ ਨੱਚ ਰਹੀਆਂ ਸਨ। ਕੁਝ ਮੁੰਡੇ ਕੁਰਸੀਆਂ ’ਤੇ ਬੈਠ ਕੇ ਸ਼ਰਾਬ ਪੀ ਰਹੇ ਸਨ ਤੇ ਕੁਝ ਲੜਕੇ ਬੈਠੇ ਜੂਆ ਖੇਡ ਰਹੇ ਸਨ, ਜਿਨ੍ਹਾਂ ਨਾਲ ਕੁੜੀਆਂ ਵੀ ਬੈਠੀਆਂ ਖੇਡ ਰਹੀਆਂ ਸਨ। ਨੌਜਵਾਨ ਮੁੰਡੇ-ਕੁੜੀਆਂ ਦੀ ਗਿਣਤੀ 68 ਸੀ, ਜੋ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਨੇਪਾਲ ਦੇ ਰਹਿਣ ਵਾਲੇ ਹਨ। ਪੁਲਸ ਵੱਲੋਂ ਕੀਤੀ ਪੁੱਛਗਿੱਛ ਤੋਂ ਪਤਾ ਲੱਗਾ ਕਿ ਇਹ ਪਾਰਟੀ ਦਵਿੰਦਰ ਕੁਮਾਰ ਉਰਫ਼ ਕਾਲੂ ਮਲਿਕ ਨੇ ਆਪਣੇ ਸਾਥੀਆਂ ਸੰਦੀਪ ਸ਼ਰਮਾ ਉਰਫ ਸੈਂਡੀ, ਸੋਹਲ ਖ਼ਾਨ, ਰਿੱਕੀ ਨੰਦਾ, ਮਨੀਸ਼ ਸ਼ਰਮਾ ਉਰਫ ਮੋਨੂੰ ਵਾਸੀ ਕੁਰੂਕਸ਼ੇਤਰ ਤੇ ਬੰਟੀ ਵਾਸੀ ਕਰਨਾਲ ਅਤੇ ਦਿ ਡਿਵਾਈਨ ਫਾਰਮ ਹਾਊਸ ਬਾਡ ਦੇ ਮਾਲਕ ਰਤਨ ਬਾਂਸਲ ਵਾਸੀ ਪੰਚਕੂਲਾ ਤੇ ਮੈਨੇਜਰ ਰਾਜਿੰਦਰ ਵਾਸੀ ਜੀਂਦ ਨਾਲ ਮਿਲ ਕੇ ਕੈਸੀਨੋ ਪਾਰਟੀ, ਸ਼ਰਾਬ ਪਰੋਸਣ ਤੇ ਜੂਏ ਦਾ ਪ੍ਰਬੰਧ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬ ਦੀਆਂ ਸਰਕਾਰੀ ਬੱਸਾਂ ਵਿਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਵੱਡੀ ਖ਼ਬਰ, ਉੱਠੀ ਇਹ ਮੰਗ
ਇਸ ਦੌਰਾਨ ਜਦੋਂ ਪੁਲਸ ਨੇ ਦਵਿੰਦਰ ਕੁਮਾਰ ਨੂੰ ਸ਼ਰਾਬ ਪਰੋਸਣ, ਜੂਆ ਖਿਡਵਾਉਣ ਤੇ ਕੈਸੀਨੋ ਪਾਰਟੀ ਕਰਨ ਸਬੰਧੀ ਲਾਇਸੈਂਸ ਅਤੇ ਪਰਮਿਟ ਪੇਸ਼ ਕਰਨ ਲਈ ਕਿਹਾ ਤਾਂ ਉਹ ਕੋਈ ਲਾਇਸੈਂਸ ਆਦਿ ਪੇਸ਼ ਨਹੀਂ ਕਰ ਸਕਿਆ। ਹੋਟਲ ਦੀ ਤਲਾਸ਼ੀ ਲੈਣ ’ਤੇ ਪੁਲਸ ਨੇ 22 ਬੋਤਲਾਂ ਅੰਗਰੇਜ਼ੀ ਸ਼ਰਾਬ, 12 ਗੱਡੀ ਤਾਸ਼, 3 ਲੱਖ 69 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ। ਇਸ ਤੋਂ ਇਲਾਵਾ 20 ਗੱਡੀਆਂ ਬਰਾਮਦ ਕੀਤੀਆਂ ਗਈਆਂ, ਜੋ ਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਨ। ਮੌਕੇ ’ਤੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਨੂੰ ਵੀ ਸੂਚਨਾ ਦੇ ਕੇ ਬੁਲਾਇਆ ਗਿਆ, ਜਿਸ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਥਾਣਾ ਕਾਲਕਾ ’ਚ ਆਬਕਾਰੀ ਸੋਧ ਐਕਟ ਦੀ ਧਾਰਾ 61(1)(ਏ), 72(ਸੀ) ਅਤੇ ਜੂਆ ਐਕਟ ਦੀਆਂ ਧਾਰਾਵਾਂ 3 ਤੇ 4 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅਗਲੇ ਸਾਲ ਛੁੱਟੀਆਂ ਹੀ ਛੁੱਟੀਆਂ, ਪੰਜਾਬ ਸਰਕਾਰ ਵਲੋਂ 2025 ਦੀਆਂ ਛੁੱਟੀਆਂ ਦੀ ਸੂਚੀ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e