PU ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਸੁਰੱਖਿਆ ਨੂੰ ਲੈ ਕੇ ਚੁੱਕਿਆ ਵੱਡਾ ਕਦਮ
Sunday, Dec 08, 2024 - 12:44 PM (IST)
ਚੰਡੀਗੜ੍ਹ (ਰਸ਼ਮੀ)- ਪੰਜਾਬ ਯੂਨੀਵਰਸਿਟੀ (ਪੀ. ਯੂ) ਨੇ ਹਰ ਹੋਸਟਲ ਦੀ ਹਰ ਮੰਜ਼ਿਲ ’ਤੇ ਕੈਮਰੇ ਲਗਾਉਣ ਦੀ ਯੋਜਨਾ ਬਣਾਈ ਹੈ। ਇਸ ਦੇ ਲਈ ਬਜਟ ਪਾਸ ਕਰ ਦਿੱਤਾ ਗਿਆ ਹੈ। ਹਾਲਾਂਕਿ ਹਾਲੇ ਜੈਮ ਪੋਰਟਲ ’ਤੇ ਇਸ ਦੇ ਲਈ ਟੈਂਡਰ ਕਾਲ ਕੀਤੇ ਜਾਣੇ ਹਨ ਪਰ ਸੁਰੱਖਿਆ ਕਾਰਨਾਂ ਕਰਕੇ ਹੋਸਟਲ ਦੀ ਹਰ ਮੰਜ਼ਿਲ ’ਤੇ ਕੈਮਰੇ ਲਗਾਏ ਜਾਣਗੇ। ਹਾਲੇ ਤੱਕ ਇਹ ਕੈਮਰੇ ਹੋਸਟਲਾਂ ਦੀ ਪਹਿਲੀ ਮੰਜ਼ਿਲ ਦੇ ਕੋਰੀਡੋਰ ’ਚ ਲਗਾਏ ਜਾਂਦੇ ਸਨ।
ਇਹ ਵੀ ਪੜ੍ਹੋ-ਸਮਾਗਮ 'ਚ ਗਿਆ ਸੀ ਪਰਿਵਾਰ, ਜਦ ਪਰਤਿਆ ਘਰ ਤਾਂ ਕਮਰੇ 'ਚ ਪੁੱਤ ਨੂੰ ਇਸ ਹਾਲ 'ਚ ਵੇਖ ਉੱਡੇ ਹੋਸ਼
ਜਾਣਕਾਰੀ ਅਨੁਸਾਰ ਬੁਆਇਜ਼ ਹੋਸਟਲ ਨੰਬਰ-3 ਵਿਚ ਕੁੱਲ੍ਹ 12 ਕੈਮਰੇ ਲੱਗੇ ਹੋਏ ਸਨ, ਜਿਨ੍ਹਾਂ ਵਿਚੋਂ 6 ਖ਼ਰਾਬ ਸਨ। ਪੀ. ਯੂ. ਦੇ ਹੋਸਟਲ ਨੰਬਰ-3 ਦੇ ਵਾਰਡਨ ਡਾ. ਸੁੱਚਾ ਸਿੰਘ ਨੇ ਦੱਸਿਆ ਕਿ ਹੁਣ ਇਨ੍ਹਾਂ ਵਿਚੋਂ ਦੋ ਠੀਕ ਕਰਵਾ ਲਏ ਗਏ ਹਨ ਪਰ ਅਗਲੇ 15 ਦਿਨਾਂ ਵਿਚ ਹੋਸਟਲ ਵਿਚ ਅੱਠ ਹੋਰ ਕੈਮਰੇ ਲੱਗ ਜਾਣਗੇ। ਇਹ ਕੈਮਰੇ ਵੱਖ-ਵੱਖ ਬਲਾਕਾਂ, ਬੈਕ ਸਾਈਡਾਂ ਅਤੇ ਜਿਹੜੀਆਂ ਥਾਵਾਂ ’ਤੇ ਘੱਟ ਆਉਣਾ-ਜਾਣਾ ਹੁੰਦਾ ਹੈ, ਉਥੇ ਲਗਾਏ ਜਾਣਗੇ। ਇਸ ਤੋਂ ਇਲਾਵਾ ਹੋਰ ਕੈਮਰਿਆਂ ਲਈ ਟੈਂਡਰ ਕਾਲ ਹੋਣ ’ਤੇ ਕੈਮਰਿਆਂ ਦੀ ਗਿਣਤੀ ਹੋਰ ਵਧ ਜਾਵੇਗੀ। ਹਰ ਮੰਜ਼ਿਲ ’ਤੇ ਨਾਈਟ ਵਿਜ਼ਨ ਦੇ ਕੈਮਰੇ ਲਗਾਏ ਜਾਣਗੇ। ਇਨ੍ਹਾਂ ਤੋਂ ਇਲਾਵਾ ਹੋਸਟਲ ਦੇ ਮੇਨ ਬਲਾਕ ਅਤੇ ਪਾਰਕਿੰਗ ਏਰੀਆ ਵਿਚ ਵੀ ਕੈਮਰੇ ਲਗਾਏ ਜਾਣਗੇ। ਇਹ ਕੰਮ ਹੋਸਟਲਾਂ ਵਿਚ ਪੜਾਅਵਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਲੜਕੀਆਂ ਦੇ ਹੋਸਟਲ ਨੰਬਰ-3 ਵਿਚ 32 ਕੈਮਰੇ ਲਗਾਏ ਜਾ ਚੁੱਕੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਰਾਤ ਨੂੰ ਬਾਹਰ ਨਿਕਲਣ ਵਾਲੇ ਥੋੜ੍ਹਾ ਸਾਵਧਾਨ, ਹੋ ਗਿਆ ਵੱਡਾ ਐਲਾਨ
ਨਾਈਟ ਵਿਜ਼ਨ ਦੇ ਹਾਈ ਕੁਆਲਿਟੀ ਦੇ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣਗੇ
ਜ਼ਿਕਰਯੋਗ ਹੈ ਕਿ ਸੈਸ਼ਨ 2020 ਤੋਂ 2021 ਦਰਮਿਆਨ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਲਈ 58 ਲੱਖ ਰੁਪਏ ਦੇ ਫੰਡ ਰੱਖੇ ਗਏ ਸਨ। ਇਸ ਦੇ ਨਾਲ ਹੀ ਸੈਸ਼ਨ 2023 ਵਿਚ ਦੂਜੇ ਪੜਾਅ ਦੇ ਕੈਮਰੇ ਲਗਾਉਣ ਲਈ 75 ਲੱਖ ਰੁਪਏ ਦੇ ਫੰਡ ਰੱਖੇ ਗਏ ਹਨ। ਜਿਸ ’ਤੇ ਕੰਮ ਵੀ ਚੱਲ ਰਿਹਾ ਹੈ। ਇਸੇ ਤਰ੍ਹਾਂ ਹੋਰ ਗੈਸਟ ਹਾਊਸਾਂ ਵਿਚ ਵੀ ਕੈਮਰੇ ਨਾ ਲੱਗਣ ਦੀ ਸਮੱਸਿਆ ਹੈ। ਇਸ ਬਜਟ ਤੋਂ ਪੀ. ਯੂ. ਨਾਈਟ ਵਿਜ਼ਨ ਦੇ ਹਾਈ ਕੁਆਲਿਟੀ ਵਾਲੇ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣਗੇ। ਇਹ ਫੰਡ ਅਸਟੇਟ ਬ੍ਰਾਂਚ ਵੱਲੋਂ ਦਿੱਤੇ ਜਾਣੇ ਹਨ। ਇਨ੍ਹਾਂ ਫੰਡਾਂ ਨਾਲ ਪਹਿਲੇ ਦੋ ਪੜਾਵਾਂ ਵਿਚ ਇਹ ਕੈਮਰੇ ਸੈਕਟਰ-14 ਦੇ ਪੀ. ਯੂ. ਦੇ ਸਾਰੇ ਗੇਟਾਂ ’ਤੇ ਅਤੇ ਸਾਊਥ ਕੈਂਪਸ ’ਚ ਕੁਝ ਥਾਵਾਂ ’ਤੇ ਲਗਾਏ ਗਏ ਹਨ।
ਪ੍ਰਸਤਾਵ ’ਤੇ ਤੇਜ਼ੀ ਨਾਲ ਚੱਲ ਰਿਹਾ ਹੈ ਕੰਮ
ਇਸ ਸਬੰਧੀ ਪੀ. ਯੂ. ਦੇ ਡੀ. ਐੱਸ. ਡਬਲਿਊ. ਡਾ. ਅਮਿਤ ਚੌਹਾਨ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਕੈਮਰਿਆਂ ਦੀ ਗਿਣਤੀ ਵਧਾਉਣ ਦੀ ਤਜਵੀਜ਼ ਤਿਆਰ ਕੀਤੀ ਗਈ ਹੈ। ਇਸ ਪ੍ਰਸਤਾਵ ’ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਹੋਸਟਲਾਂ ਵਿਚ ਕੈਮਰਿਆਂ ਦੀ ਗਿਣਤੀ ਵਧਾਉਣ ਲਈ ਬਜਟ ਵੀ ਵਧਾਇਆ ਗਿਆ ਹੈ। ਇਸ ਬਜਟ ਨਾਲ ਹੋਸਟਲ ਦੀ ਹਰ ਮੰਜ਼ਿਲ ਅਤੇ ਹਰ ਬਲਾਕ ਵਿਚ ਕੈਮਰੇ ਲਗਾਏ ਜਾਣਗੇ।
ਇਹ ਵੀ ਪੜ੍ਹੋ-ਵੱਡੀ ਖ਼ਬਰ: ਪੰਜਾਬ 'ਚ ਨਿਗਮ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8