ਵਾਤਾਵਰਣ ''ਚ ਨਮੀ ਕਾਰਨ ਘੱਟ ਹੋਇਆ ਪ੍ਰਦੂਸ਼ਣ, ਵਿਭਾਗੀ ਅਧਿਕਾਰੀ ਖੁਸ਼

Thursday, Feb 21, 2019 - 10:21 AM (IST)

ਵਾਤਾਵਰਣ ''ਚ ਨਮੀ ਕਾਰਨ ਘੱਟ ਹੋਇਆ ਪ੍ਰਦੂਸ਼ਣ, ਵਿਭਾਗੀ ਅਧਿਕਾਰੀ ਖੁਸ਼

ਜਲੰਧਰ (ਬੁਲੰਦ) - ਪਿਛਲੇ ਕੁਝ ਦਿਨਾਂ ਤੋਂ ਸ਼ਹਿਰ 'ਚ ਮੀਂਹ ਦੇ ਮੌਸਮ ਕਾਰਨ ਵਾਤਾਵਰਣ 'ਚ ਨਮੀ ਆਉਣ ਨਾਲ ਸ਼ਹਿਰ ਦੇ ਪ੍ਰਦੂਸ਼ਣ ਦਾ ਅੰਕੜਾ ਹੇਠਾਂ ਆ ਗਿਆ ਹੈ। ਇਸ ਕਾਰਨ ਨਾ ਸਿਰਫ ਸ਼ਹਿਰ ਵਾਸੀਆਂ 'ਚ ਸਕੂਨ ਦੇਖਿਆ ਜਾ ਰਿਹਾ ਹੈ ਸਗੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ 'ਚ ਵੀ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ। ਦੱਸ ਦੇਈਏ ਕਿ ਪਿਛਲੇ ਹਫਤੇ 'ਚ ਸ਼ਹਿਰ ਦਾ ਹਵਾ ਪ੍ਰਦੂਸ਼ਣ (ਏ. ਕਿਊ. ਆਈ.) 300 ਪਾਰ ਕਰ ਗਿਆ ਸੀ, ਉਥੇ ਪਿਛਲੇ 3 ਦਿਨਾਂ 'ਚ ਸ਼ਹਿਰ ਦਾ ਏ. ਕਿਊ. ਆਈ. ਕਾਫੀ ਘੱਟ ਦਿਖਿਆ ਹੈ।

ਅੰਕੜਿਆਂ ਦੀ ਮੰਨੀਏ ਤਾਂ 18 ਫਰਵਰੀ ਨੂੰ ਸ਼ਹਿਰ ਦਾ ਏ. ਕਿਊ. ਆਈ. (ਏਅਰ ਕੁਆਲਿਟੀ ਇੰਡੈਕਸ) ਔਸਤਨ 111 ਰਿਹਾ, 19 ਫਰਵਰੀ ਨੂੰ ਇਹ ਸਿਰਫ 78 ਤੇ 20 ਫਰਵਰੀ ਨੂੰ ਇਹ 126 ਦੇਖਿਆ ਗਿਆ। ਮਾਮਲੇ ਬਾਰੇ ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ 'ਚ ਕਿਣ-ਮਿਣ ਹੋਣ ਕਾਰਨ ਵਾਤਾਵਰਣ 'ਚੋਂ ਪ੍ਰਦੂਸ਼ਣ ਦੇ ਅੰਸ਼ ਮੀਂਹ ਦੇ ਨਾਲ ਖਤਮ ਹੁੰਦੇ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਾਉਣ ਤੇ ਕੂੜੇ ਨੂੰ ਨਾ ਖਿਲਾਰਨ ਜਦਕਿ ਸਹੀ ਤਰੀਕੇ ਨਾਲ ਨਿਕਾਸੀ ਕਰਨ।


author

rajwinder kaur

Content Editor

Related News