ਪੰਜਾਬ ਪੁਲਸ ''ਤੇ ਭੜਕਿਆ ਕਾਰੋਬਾਰੀ ਮੁਖਤਾਰ ਸਿੰਘ, ਕਿਹਾ-"ਹੁਣ ਪੰਜਾਬ ''ਚ ਰਹਿਣਾ ਹੋਇਆ ਔਖਾ"

Saturday, Feb 07, 2026 - 07:45 PM (IST)

ਪੰਜਾਬ ਪੁਲਸ ''ਤੇ ਭੜਕਿਆ ਕਾਰੋਬਾਰੀ ਮੁਖਤਾਰ ਸਿੰਘ, ਕਿਹਾ-"ਹੁਣ ਪੰਜਾਬ ''ਚ ਰਹਿਣਾ ਹੋਇਆ ਔਖਾ"

ਅੰਮ੍ਰਿਤਸਰ,  (ਛੀਨਾ)- ਫਿਰੌਤੀ ਨਾ ਦੇਣ ਕਾਰਨ 9 ਜਨਵਰੀ ਨੂੰ ਮੇਰੇ ’ਤੇ ਜਾਨਲੇਵਾ ਹਮਲਾ ਹੋਇਆ ਸੀ, ਜਿਸ ਦੌਰਾਨ ਹਮਲਾਵਰ ਮੈਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਕੇ ਮੇਰੇ ਕੋਲੋਂ 450 ਗ੍ਰਾਮ ਸੋਨਾ, 15 ਹਜ਼ਾਰ ਰੁਪਏ ਦੀ ਨਕਦੀ ਤੇ ਇਕ ਮੋਬਾਇਲ ਫੋਨ ਖੋਹ ਕੇ ਲੈ ਗਏ ਸਨ ਇਸ ਘਟਨਾ ਵਾਪਰੀ ਨੂੰ 1 ਮਹੀਨਾ ਹੋ ਗਿਆ ਹੈ ਪਰ ਪੁਲਸ ਨੇ ਅਜੇ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀ ਕੀਤਾ, ਲੱਗਦਾ ਸ਼ਾਇਦ ਪੁਲਸ ਅਜੇ ਹਰਕਤ ’ਚ ਆਉਣ ਲਈ ਮੇਰਾ ਕਤਲ ਹੋਣ ਦਾ ਇੰਤਜਾਰ ਕਰ ਰਹੀ ਹੈ। ਇਹ ਵਿਚਾਰ ਅੰਮ੍ਰਿਤਸਰ ਦੇ ਮੰਨੇ ਪ੍ਰਮੰਨੇ ਸਵਰਨਕਾਰ ਆਗੂ ਮੁਖਤਾਰ ਸਿੰਘ ਮੁੱਖਾ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਪ੍ਰਗਟਾਏ। 

ਉਨ੍ਹਾਂ ਕਿਹਾ ਕਿ ਮੇਰੇ ’ਤੇ ਜਾਨ ਲੇਵਾ ਹਮਲਾ ਕਰਨ ਵਾਲਿਆਂ ਬਾਰੇ ਪੁਲਸ ਨੂੰ ਜਾਣਕਾਰੀ ਦੇ ਚੁੱਕਾ ਹਾਂ। ਪਰ ਹੈਰਾਨਗੀ ਵਾਲੀ ਗੱਲ ਹੈ ਕਿ ਇਸ ਘਟਨਾ ਨੂੰ ਵਾਪਰੇ ਕਰੀਬ ਇਕ ਮਹੀਨਾ ਹੋ ਗਿਆ ਹੈ ਪਰ ਪੁਲਸ ਦੇ ਹੱਥ ਅਜੇ ਵੀ ਖਾਲੀ ਹਨ, ਜਦਕਿ ਹਮਲਾਵਰ ਮੈਨੂੰ ਇਸ ਮਾਮਲੇ ’ਚ ਰਾਜੀਨਾਮਾ ਕਰਨ ਜਾਂ ਫਿਰ ਪਹਿਲਾਂ ਨਾਲੋਂ ਵੀ ਬੁਰਾ ਅੰਜਾਮ ਭੁਗਤਣ ਦੀਆਂ ਲਗਾਤਾਰ ਧਮਕੀਆਂ ਦੇ ਰਹੇ ਹਨ।

 ਮੁਖਤਾਰ ਸਿੰਘ ਨੇ ਕਿਹਾ ਕਿ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਕਮਿਸ਼ਨਰ ਤੇ ਥਾਣਾ ਬੀ. ਡਵੀਜਨ ਦੇ ਇੰਚਾਰਜ ਨੂੰ ਮੈਂ ਹੁਣ ਤੱਕ ਕਈ ਵਾਰ ਮਿਲ ਕੇ ਫਰਿਆਦਾਂ ਕਰ ਚੁੱਕਾ ਹਾਂ ਪਰ ਪੁਲਸ ਨੇ ਅਜੇ ਤੱਕ ਥੋੜੀ ਜਿਹੀ ਵੀ ਗੰਭੀਰਤਾ ਨਹੀ ਦਿਖਾਈ, ਜਿਸ ਕਾਰਨ ਹਮਲਾਵਰ ਬੇਖੋਫ ਹੋ ਕੇ ਆਜ਼ਾਦ ਘੁੰਮ ਰਹੇ ਹਨ। ਮੁਖਤਾਰ ਸਿੰਘ ਨੇ ਕਿਹਾ ਕਿ ਜੇਕਰ ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਉਸ ਲਈ ਸਿੱਧੇ ਤੌਰ ’ਤੇ ਅੰਮ੍ਰਿਤਸਰ ਪੁਲਸ ਪ੍ਰਸਾਸ਼ਨ ਵੀ ਜ਼ਿੰਮੇਵਾਰ ਹੋਵੇਗਾ, ਜਿਹੜਾ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ’ਚ ਆਨਾਕਾਨੀ ਕਰ ਰਿਹਾ ਹੈ।

ਮੁਖਤਾਰ ਸਿੰਘ ਨੇ ਭਰੇ ਮੰਨ ਨਾਲ ਆਖਿਆ ਕਿ ਜੋ ਹਾਲਾਤ ਬਣ ਚੁੱਕੇ ਹਨ ਪੰਜਾਬ ’ਚ ਹੁਣ ਕਾਰੋਬਾਰੀਆ ਦਾ ਰਹਿਣਾ ਅੋਖਾ ਹੋ ਗਿਆ ਹੈ। ਇਸ ਸਬੰਧ ’ਚ ਪੁਲਸ ਥਾਣਾ ਬੀ.ਡਵੀਜਨ ਦੇ ਇੰਚਾਰਜ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News