‘ਆਪ’ ਸਰਕਾਰ ਦੀ ਨਾਕਾਮ ਅਗਵਾਈ ਕਾਰਨ ਕੇਂਦਰੀ ਬਜਟ ’ਚ ਵੀ ਪੰਜਾਬ ਨੂੰ ਕੁਝ ਨਹੀਂ ਮਿਲਿਆ: ਸੁਖਬੀਰ ਬਾਦਲ
Monday, Feb 02, 2026 - 11:35 AM (IST)
ਚੰਡੀਗੜ੍ਹ (ਜ.ਬ)- ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਦੇ ਹੱਕਾਂ ਲਈ ਢੰਗ ਨਾਲ ਵਕਾਲਤ ਕਰਨ ’ਚ ਪੂਰੀ ਤਰ੍ਹਾਂ ਨਾਕਾਮ ਰਹਿਣ ਕਰ ਕੇ ਕੇਂਦਰੀ ਬਜਟ ’ਚ ਪੰਜਾਬ ਦੇ ਹਿੱਸੇ ਕੁਝ ਵੀ ਨਹੀਂ ਆਇਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਬਜਟ 'ਤੇ ਪ੍ਰਤੀਕਰਮ ਦਿੰਦਿਆਂ ਕੀਤਾ।
AAP’s poor advocacy brings ZERO for Punjab in Union Budget 2026-27.
— Sukhbir Singh Badal (@officeofssbadal) February 1, 2026
The complete failure of Chief Minister @BhagwantMann and the @AamAadmiParty govt in advocating for the state’s rights has today resulted in zero gains for Punjab in the Union Budget.
The state received no… pic.twitter.com/4AAMU3VBQu
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਨਾ ਕੋਈ ਵਿਸ਼ੇਸ਼ ਪੈਕੇਜ ਮਿਲਿਆ, ਨਾ ਕੋਈ ਵੱਡਾ ਨਵਾਂ ਪ੍ਰਾਜੈਕਟ ਅਤੇ ਨਾ ਹੀ ਸਾਡੇ ਕਿਸਾਨਾਂ, ਵਪਾਰੀਆਂ, ਉਦਯੋਗਾਂ, ਨੌਜਵਾਨਾਂ ਜਾਂ ਸਰਹੱਦੀ ਇਲਾਕਿਆਂ ਲਈ ਕੋਈ ਨਵੀਂ ਯੋਜਨਾ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਜੀ ਦਾ ਦੌਰ ਯਾਦ ਕਰੋ, ਉਨ੍ਹਾਂ ਨੇ ਹਰ ਪ੍ਰਧਾਨ ਮੰਤਰੀ (ਮਨਮੋਹਨ ਸਿੰਘ ਵੀ) ਕੋਲ ਪੰਜਾਬ ਦਾ ਪੱਖ ਅਤੇ ਹੱਕਾਂ ਨੂੰ ਮਜ਼ਬੂਤੀ ਨਾਲ ਰੱਖਿਆ ਅਤੇ ਸੂਬੇ ਲਈ ਕਈ ਵੱਡੇ ਪ੍ਰਾਜੈਕਟ ਲਿਆਂਦੇ। ਉਨ੍ਹਾਂ ਨੇ ਪੰਜਾਬ ਦਾ ਪੱਖ ਸ਼ਕਤੀਸ਼ਾਲੀ ਢੰਗ ਨਾਲ ਪੇਸ਼ ਕੀਤਾ, ਅਤੇ ਏਮਜ਼, ਰਿਫਾਇਨਰੀ, ਆਈ.ਆਈ.ਐੱਮ., ਆਈ.ਆਈ.ਟੀ., ਅਤੇ 4/6-ਲੇਨ ਰਾਸ਼ਟਰੀ ਰਾਜਮਾਰਗਾਂ ਸਮੇਤ ਵੱਡੇ ਪ੍ਰਾਜੈਕਟ ਲਿਆਂਦੇ ਸਨ। ਸੁਖਬੀਰ ਨੇ ਕਿਹਾ ਕਿ ਪੰਜਾਬ ਨੂੰ ਮਜ਼ਬੂਤ ਲੀਡਰਸ਼ਿਪ ਦਾ ਹੱਕ ਹੈ ਜੋ ਆਪਣੇ ਲੋਕਾਂ ਲਈ ਲੜੇ - ਨਾ ਕਿ ਉਨ੍ਹਾਂ ਲਈ ਜੋ ਸਿਰਫ਼ ਬਹਾਨੇ ਬਣਾਉਂਦੇ ਰਹਿਣ।
