ਘਰ ਵਿਚ ਅੱਗ ਲੱਗਣ ਕਾਰਣ ਜਿਊਂਦੀ ਸੜੀ ਕਾਂਗਰਸੀ ਵਿਧਾਇਕ ਦੀ ਭਾਣਜੀ

Tuesday, Jan 20, 2026 - 06:28 PM (IST)

ਘਰ ਵਿਚ ਅੱਗ ਲੱਗਣ ਕਾਰਣ ਜਿਊਂਦੀ ਸੜੀ ਕਾਂਗਰਸੀ ਵਿਧਾਇਕ ਦੀ ਭਾਣਜੀ

ਜਲੰਧਰ : ਜਲੰਧਰ ਦੇ ਨਿਊ ਵਿਜੇ ਨਗਰ ਇਲਾਕੇ ਵਿਚ ਸੋਮਵਾਰ ਸਾਮ ਇਕ ਕੋਠੀ ਵਿਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਬੈੱਡ 'ਤੇ ਪਈ 30 ਸਾਲਾ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦਾ ਨਾਮ ਰੂਬਿਕਾ ਦੱਸਿਆ ਜਾ ਰਿਹਾ ਹੈ ਜੋ ਕਿ ਕਾਂਗਰਸ ਵਿਧਾਇਕ ਵਿਕਰਮ ਚੌਧਰੀ ਦੀ ਭਾਣਜੀ ਦੱਸੀ ਜਾ ਰਹੀ ਹੈ। ਪੁਲਸ ਮੁਤਾਬਕ ਮ੍ਰਿਤਕਾ ਮਾਨਸਿਕ ਤੌਰ ‘ਤੇ ਬਿਮਾਰ ਸੀ ਅਤੇ ਅੱਗ ਲੱਗਣ ਦੌਰਾਨ ਕਮਰੇ ‘ਚੋਂ ਬਾਹਰ ਨਹੀਂ ਨਿਕਲ ਸਕੀ। ਉਹ ਆਪਣੀ ਬਿਮਾਰੀ ਕਾਰਨ, ਸ਼ੋਰ ਮਚਾਉਣ ਜਾਂ ਆਪਣੇ ਆਪ ਬਾਹਰ ਨਿਕਲਣ ਦੇ ਯੋਗ ਨਹੀਂ ਸੀ।

ਪੁਲਸ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਘਰ ਦੀਆਂ ਕੰਧਾਂ ਨੂੰ ਢਕਣ ਵਾਲੀਆਂ ਪੀਵੀਸੀ ਚਾਦਰਾਂ ਕਾਰਨ ਅੱਗ ਹੋਰ ਭਿਆਨਕ ਹੋ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਘਰ ਦਾ ਇਕ ਕਮਰਾ ਪੂਰੀ ਤਰ੍ਹਾਂ ਸੜ ਗਿਆ। ਅੱਗ ਦੀ ਸੂਚਨਾ ਮਿਲਣ 'ਤੇ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਹਾਲਾਂਕਿ, ਉਦੋਂ ਤੱਕ ਲੜਕੀ ਦੀ ਸੜਨ ਕਾਰਨ ਮੌਤ ਹੋ ਚੁੱਕੀ ਸੀ।


author

Gurminder Singh

Content Editor

Related News