ਬਾਜ਼ਾਰਾਂ ’ਚ ਭੀੜ ਘੱਟ ਕਰਨ ਲਈ ਟਰੈਫਿਕ ਪੁਲਸ ਨੇ ਲਿਖੀ ਚਿੱਠੀ, ਰਿਮੋਟ ਕੰਟਰੋਲ ਨਾਲ ਅਪ-ਡਾਊਨ ਹੋਣਗੇ ਸਟਾਪਰ

11/08/2023 5:08:26 PM

ਜਲੰਧਰ (ਵਰੁਣ)–ਸ਼ਹਿਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿਚ ਵਾਹਨਾਂ ਕਾਰਨ ਲੱਗਣ ਵਾਲੀ ਭੀੜ ਨੂੰ ਖ਼ਤਮ ਕਰਨ ਲਈ ਟਰੈਫਿਕ ਪੁਲਸ ਨੇ ਹਾਈਡ੍ਰੋਲਿਕ ਬੈਰੀਕੇਡ ਸਟਾਪਰ ਲਗਾਉਣ ਦੀ ਮੰਗ ਕੀਤੀ ਹੈ। ਸਮਾਰਟ ਸਿਟੀ ਜਲੰਧਰ ਨੂੰ ਲਿਖੀ ਗਈ ਚਿੱਠੀ ਵਿਚ ਟਰੈਫਿਕ ਪੁਲਸ ਨੇ 6 ਪੁਆਇੰਟ ਦੱਸੇ ਹਨ, ਜਿੱਥੇ ਉਨ੍ਹਾਂ ਬੈਰੀਕੇਡ ਲਾਉਣ ਬਾਰੇ ਕਿਹਾ ਹੈ। ਜੇਕਰ ਇਸ ਦੀ ਮਨਜ਼ੂਰੀ ਮਿਲਦੀ ਹੈ ਤਾਂ ਟਰੈਫਿਕ ਪੁਲਸ ਜੋ ਵੀ ਸਮਾਂ ਤੈਅ ਕਰੇਗੀ, ਉਸ ਦੇ ਅੰਦਰ ਹੀ ਵਾਹਨ ਬਾਜ਼ਾਰਾਂ ਵਿਚ ਆ-ਜਾ ਸਕਣਗੇ। ਸਮਾਂ ਖ਼ਤਮ ਹੋਣ ’ਤੇ ਬੈਰੀਕੇਡ ਰਿਮੋਟ ਕੰਟਰੋਲ ਨਾਲ ਉਪਰ ਕਰ ਦਿੱਤੇ ਜਾਣਗੇ ਅਤੇ ਕੋਈ ਵੀ ਵਾਹਨ ਉਸ ਨੂੰ ਕਰਾਸ ਨਹੀਂ ਕਰ ਸਕੇਗਾ। ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਵਿਚ ਹਾਈਡ੍ਰੋਲਿਕ ਬੈਰੀਕੇਡਸ ਸਟਾਪਰ ਲਾਏ ਜਾ ਚੁੱਕੇ ਹਨ, ਜੋ ਕਾਮਯਾਬ ਵੀ ਰਹੇ।

ਟਰੈਫਿਕ ਪੁਲਸ ਨੇ ਚਿੱਠੀ ਵਿਚ ਕਿਹਾ ਕਿ ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿਚ ਖ਼ਰੀਦਦਾਰੀ ਕਰਨ ਆਏ ਲੋਕਾਂ ਦੀ ਆਵਾਜਾਈ ਕਾਫ਼ੀ ਲੱਗੀ ਰਹਿੰਦੀ ਹੈ। ਬਾਜ਼ਾਰਾਂ ਵਿਚ ਦੁਕਾਨਦਾਰਾਂ ਦਾ ਮਾਲ ਡਿਲਿਵਰ ਕਰਨ ਲਈ ਕਮਰਸ਼ੀਅਲ ਗੱਡੀਆਂ ਵੀ ਆਉਂਦੀਆਂ ਹਨ ਅਤੇ ਆਟੋ-ਰਿਕਸ਼ਾ, ਦੋਪਹੀਆ ਵਾਹਨ ਅਤੇ ਗੱਡੀਆਂ ਤਕ ਦਾਖ਼ਲ ਕਰਵਾ ਦਿੱਤੀਆਂ ਜਾਂਦੀਆਂ ਹਨ। ਅਜਿਹੇ ਹਾਲਾਤ ਅੰਦਰ ਬਾਜ਼ਾਰਾਂ ਅੰਦਰ ਹਰ ਸਮੇਂ ਭੀੜ ਲੱਗੀ ਰਹਿੰਦੀ ਹੈ। ਭੀੜ ਨੂੰ ਘੱਟ ਕਰਨ ਲਈ ਟਰੈਫਿਕ ਪੁਲਸ ਨੇ ਮੰਗ ਕੀਤੀ ਕਿ ਭਗਵਾਨ ਵਾਲਮੀਕਿ ਚੌਕ (ਜੋਤੀ ਚੌਕ) ਤੋਂ ਰੈਣਕ ਬਾਜ਼ਾਰ ਮੇਨ ਐਂਟਰੀ ’ਤੇ ਹਾਈਡ੍ਰੋਲਿਕ ਬੈਰੀਕੇਡ ਸਟਾਪਰ ਲਾਏ ਜਾਣ। ਇਸੇ ਤਰ੍ਹਾਂ ਲਵ-ਕੁਸ਼ ਚੌਕ (ਮਿਲਾਪ ਚੌਂਕ) ਮੋਨਿਕਾ ਟਾਵਰ ਦੇ ਨੇੜੇ ਬਾਜ਼ਾਰ ਨੂੰ ਜਾਣ ਵਾਲੇ ਐਂਟਰੀ ਪੁਆਇੰਟ, ਸਿਵਲ ਹਸਪਤਾਲ ਤੋਂ ਕੁਝ ਦੂਰੀ ’ਤੇ ਬਾਜ਼ਾਰ ਵੱਲ ਮੁੜਦੇ ਪੁਆਇੰਟ, ਅਲੀ ਪੁਲੀ ਮੁਹੱਲਾ ਤੋਂ ਸੈਦਾਂ ਗੇਟ ਵੱਲ ਜਾਂਦੇ ਪੁਆਇੰਟ ਅਤੇ ਬਾਂਸਾਂ ਵਾਲਾ ਬਾਜ਼ਾਰ ਪੁਆਇੰਟ ’ਤੇ ਹਾਈਡ੍ਰੋਲਿਕ ਬੈਰੀਕੇਡ ਸਟਾਪਰ ਲਾਉਣ ਨਾਲ ਭੀੜ ਕਾਫੀ ਘੱਟ ਜਾਵੇਗੀ।

ਇਹ ਵੀ ਪੜ੍ਹੋ: ਹੱਥੀਂ ਉਜਾੜ ਲਿਆ ਘਰ, ਸ਼ਾਹਕੋਟ ਵਿਖੇ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਦਿੱਤੀ ਬੇਰਹਿਮ ਮੌਤ

ਟਰੈਫਿਕ ਪੁਲਸ ਨੂੰ ਉਮੀਦ ਹੈ ਕਿ ਇਸ ਪੇਸ਼ਕਸ਼ ਨੂੰ ਮਨਜ਼ੂਰੀ ਮਿਲ ਸਕਦੀ ਹੈ, ਜਿਸ ਨਾਲ ਬਾਜ਼ਾਰਾਂ ਵਿਚ ਭੀੜ ਕਾਫੀ ਘੱਟ ਜਾਵੇਗੀ। ਏ. ਡੀ. ਸੀ. ਟਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਾਜ਼ਾਰਾਂ ਵਿਚ ਐਂਟਰੀ ਅਤੇ ਬਾਹਰ ਨਿਕਲਣ ਦਾ ਸਮਾਂ ਤੈਅ ਕੀਤਾ ਜਾਵੇਗਾ। ਜੇਕਰ ਬਾਜ਼ਾਰ ਵਿਚੋਂ ਬਾਹਰ ਨਿਕਲਣ ਦਾ ਸਮਾਂ ਖਤਮ ਹੁੰਦਾ ਹੈ ਤਾਂ ਵਾਹਨ ਚਾਲਕ ਨੂੰ ਆਪਣਾ ਵਾਹਨ ਕੱਢਣ ਲਈ ਉਡੀਕ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਰਿਮੋਟ ਕੰਟਰੋਲ ਦਾ ਸਾਰਾ ਸਿਸਟਮ ਟਰੈਫਿਕ ਪੁਲਸ ਕੋਲ ਰਹੇਗਾ।

PunjabKesari

ਬਾਜ਼ਾਰਾਂ ’ਚ ਭੀੜ ਵਧਣ ’ਤੇ ਸੁਰੱਖਿਆ ਦੇ ਮੱਦੇਨਜ਼ਰ ਸਿਵਲ ਵਰਦੀ ’ਚ ਤਾਇਨਾਤ ਕੀਤੇ ਮੁਲਾਜ਼ਮ
ਕਮਿਸ਼ਨਰੇਟ ਪੁਲਸ ਵੱਲੋਂ ਫੈਸਟੀਵਲ ਸੀਜ਼ਨ ਕਾਰਨ ਵਧੀ ਭੀੜ ਕਰ ਕੇ ਬਾਜ਼ਾਰਾਂ ਵਿਚ ਆਪਣੇ 18 ਮੁਲਾਜ਼ਮ ਸਿਵਲ ਵਰਦੀ ਵਿਚ ਤਾਇਨਾਤ ਕਰ ਦਿੱਤੇ ਗਏ ਹਨ। ਇਹ ਮੁਲਾਜ਼ਮ ਸ਼ੱਕੀਆਂ ’ਤੇ ਨਜ਼ਰ ਰੱਖਣ ਲਈ ਤਾਇਨਾਤ ਕੀਤੇ ਗਏ ਹੈ ਤਾਂ ਕਿ ਲਾਅ ਐਂਡ ਆਰਡਰ ਦੀ ਸਥਿਤੀ ਬਣੀ ਰਹੇ। ਇਸ ਤੋਂ ਇਲਾਵਾ 14 ਥਾਣਿਆਂ ਦੀ ਪੁਲਸ ਹਰ ਰੋਜ਼ 24 ਸਪੈਸ਼ਲ ਨਾਕੇ ਲਾ ਕੇ ਸ਼ਹਿਰ ਦੀ ਸੁਰੱਖਿਆ ਦਾ ਜ਼ਿੰਮਾ ਚੁੱਕ ਰਹੀ ਹੈ। 180 ਪੀ. ਸੀ. ਆਰ. ਮੁਲਾਜ਼ਮ ਵੀ ਪੈਟਰੋਲਿੰਗ ਅਤੇ ਨਾਕਿਆਂ ’ਤੇ ਤਾਇਨਾਤ ਕੀਤੇ ਹੋਏ ਹਨ। ਧਾਰਮਿਕ ਥਾਵਾਂ ’ਤੇ ਹਰ ਰੋਜ਼ ਪੁਲਸ ਚੈਕਿੰਗ ਜਾਰੀ ਹੈ, ਜਦੋਂ ਕਿ ਰੇਲਵੇ ਸਟੇਸ਼ਨਾਂ, ਬੱਸ ਸਟੈਂਡ ਅਤੇ ਸੁੱਚੀ ਪਿੰਡ ਦੇ ਨੇੜੇ-ਤੇੜੇ ਅਤੇ ਸੰਵੇਦਨਸ਼ੀਲ ਇਲਾਕਿਆਂ ਵਿਚ ਪੁਲਸ ਦਾ ਪਹਿਰਾ ਹੈ।

ਇਹ ਵੀ ਪੜ੍ਹੋ: ਲਾਈਵ ਸਟ੍ਰੀਮਿੰਗ ਦੌਰਾਨ ਰੇਡੀਓ ਜਰਨਲਿਸਟ ਦਾ ਗੋਲ਼ੀ ਮਾਰ ਕੇ ਕਤਲ, ਗੋਲ਼ੀ ਬੁੱਲ੍ਹ ’ਤੇ ਲੱਗ ਸਿਰ ਤੋਂ ਹੋਈ ਪਾਰ

ਸ਼ਹਿਰ ’ਚ ਟਰੈਫਿਕ ਪੁਲਸ ਦੇ ਲੱਗ ਰਹੇ 25 ਨਾਕੇ
ਟਰੈਫਿਕ ਪੁਲਸ ਵੀ ਫੈਸਟੀਵਲ ਸੀਜ਼ਨ ਵਿਚ ਚੌਕਸ ਹੈ। ਹਰ ਰੋਜ਼ 25 ਪੁਆਇੰਟਸ ’ਤੇ ਟਰੈਫਿਕ ਪੁਲਸ ਦੇ ਨਾਕੇ ਲੱਗ ਰਹੇ ਹਨ। 1 ਜਨਵਰੀ ਤੋਂ ਲੈ ਕੇ ਹੁਣ ਤਕ ਟਰੈਫਿਕ ਪੁਲਸ ਡ੍ਰੰਕ ਐਂਡ ਡਰਾਈਵ ਦੇ 338 ਚਲਾਨ ਕੱਟ ਚੁੱਕੀ ਹੈ, ਜਦੋਂ ਕਿ ਆਉਣ ਵਾਲੇ ਸਮੇਂ ਵਿਚ ਡ੍ਰੰਕ ਐਂਡ ਡਰਾਈਵ ਦੇ ਖ਼ਿਲਾਫ਼ ਟਰੈਫਿਕ ਪੁਲਸ ਸਪੈਸ਼ਲ ਮੁਹਿੰਮ ਚਲਾਉਣ ਲੱਗੀ ਹੈ। ਏ. ਡੀ. ਸੀ. ਪੀ ਟਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਨੇ ਕਿਹਾ ਕਿ ਸ਼ਹਿਰ ਵਿਚ ਗਲਤ ਢੰਗ ਨਾਲ ਖੜ੍ਹੇ ਹੋਣ ਵਾਲੇ ਵਾਹਨਾਂ ’ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਮਾਡਲ ਟਾਊਨ ਮਾਰਕੀਟ ਵਿਚ ਲਗਾਤਾਰ ਲੱਗ ਰਹੇ ਜਾਮ ਦੀ ਦੁਕਾਨਦਾਰਾਂ ਤੋਂ ਆਈ ਸ਼ਿਕਾਇਤ ’ਤੇ ਟਰੈਫਿਕ ਪੁਲਸ ਨੇ ਮੰਗਲਵਾਰ ਨੂੰ ਮਾਰਕੀਟ ਦੀ ਵਿਜ਼ਿਟ ਕੀਤੀ। ਬੁੱਧਵਾਰ ਨੂੰ ਉਥੇ ਵੀ ਟਰੈਫਿਕ ਪੁਲਸ ਐਕਸ਼ਨ ਕਰੇਗੀ ਅਤੇ ਕੁਝ ਟਰਨ ਬੰਦ ਵੀ ਕਰ ਸਕਦੀ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ 'ਤੇ ਸ਼ਰੇਆਮ ਚਲਾਈਆਂ ਗੋਲ਼ੀਆਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News