ਜਲ ਸੰਕਟ: ਆਤਿਸ਼ੀ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਸਥਿਤੀ ਨਾ ਸੁਧਰੀ ਤਾਂ 21 ਜੂਨ ਤੋਂ ਭੁੱਖ ਹੜਤਾਲ 'ਤੇ ਬੈਠਾਂਗੀ
Wednesday, Jun 19, 2024 - 03:50 PM (IST)
ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ 'ਚ ਪਾਣੀ ਦੀ ਕਿੱਲਤ ਹੈ। ਪਾਣੀ ਦੇ ਸੰਕਟ ਨੂੰ ਲੈ ਕੇ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੇ ਬੁੱਧਵਾਰ ਯਾਨੀ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਚਿੱਠੀ ਵਿਚ ਆਤਿਸ਼ੀ ਨੇ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਨੂੰ ਕਿਸੇ ਵੀ ਤਰ੍ਹਾਂ ਦਿੱਲੀ ਦੇ ਲੋਕਾਂ ਨੂੰ ਪਾਣੀ ਦਿਵਾਉਣਾ ਪਵੇਗਾ। ਅੱਜ ਦਿੱਲੀ ਵਿਚ 28 ਲੱਖ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਹੈ। ਜੇਕਰ 21 ਤਾਰੀਖ਼ ਤੱਕ ਦਿੱਲੀ ਵਾਲਿਆਂ ਨੂੰ ਆਪਣੇ ਹੱਕ ਦਾ ਪਾਣੀ ਨਹੀਂ ਮਿਲਦਾ ਤਾਂ ਫਿਰ ਪਾਣੀ ਲਈ ਸੱਤਿਆਗ੍ਰਹਿ ਕਰੇਗੀ। ਇਸ ਦੀ ਜਾਣਕਾਰੀ ਆਤਿਸ਼ੀ ਨੇ ਟਵੀਟ ਕਰ ਕੇ ਦਿੱਤੀ।
ਇਹ ਵੀ ਪੜ੍ਹੋ- PM ਮੋਦੀ ਨੇ ਨਾਲੰਦਾ ਯੂਨੀਵਰਸਿਟੀ ਦੇ ਨਵੇਂ ਕੰਪਲੈਕਸ ਦਾ ਕੀਤਾ ਉਦਘਾਟਨ, ਜਾਣੋ ਕੀ-ਕੀ ਹੋਣਗੀਆਂ ਸਹੂਲਤਾਂ
ਆਤਿਸ਼ੀ ਨੇ ਆਪਣੇ ਟਵੀਟ 'ਚ ਲਿਖਿਆ ਕਿ ਇਸ ਭਿਆਨਕ ਗਰਮੀ ਵਿਚ ਜਦੋਂ ਦਿੱਲੀ ਦੇ ਲੋਕਾਂ ਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਹੈ, ਉਦੋਂ ਹਰਿਆਣਾ ਸਰਕਾਰ ਯਮੁਨਾ ਵਿਚ ਘੱਟ ਪਾਣੀ ਛੱਡ ਰਹੀ ਹੈ। ਕੱਲ ਦਿੱਲੀ ਨੂੰ ਹਰਿਆਣਾ ਤੋਂ 613 ਮਿਲੀਅਨ ਗੈਲਨ (MGD) ਦੀ ਬਜਾਏ 513 MGD ਪਾਣੀ ਹੀ ਮਿਲ ਸਕਿਆ। ਇਸ 100 MGD ਪਾਣੀ ਦੀ ਕਮੀ ਕਾਰਨ 28 ਲੱਖ ਦਿੱਲੀ ਵਾਸੀ ਬੂੰਦ-ਬੂੰਦ ਪਾਣੀ ਨੂੰ ਤਰਸ ਰਹੇ ਹਨ। ਉਹ ਦਿੱਲੀ ਵਾਲਿਆਂ ਨੂੰ ਪਾਣੀ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਵੀ ਬੇਨਤੀ ਕੀਤੀ ਸੀ।
ਇਹ ਵੀ ਪੜ੍ਹੋ- ਗਰਮੀ ਦੇ ਕਹਿਰ ਤੋਂ ਬੱਚਿਆਂ ਨੂੰ ਰਾਹਤ, ਇਕ ਹਫ਼ਤੇ ਤੱਕ ਵਧੀਆਂ ਸਕੂਲਾਂ ਦੀਆਂ ਛੁੱਟੀਆਂ
भीषण गर्मी में जब दिल्लीवालों को ज़्यादा पानी की ज़रूरत है, तब हरियाणा सरकार यमुना में कम पानी छोड़ रही है। कल दिल्ली को हरियाणा से 613 MGD के बजाय 513 MGD पानी ही मिला। इस 100 MGD पानी की कमी से 28 लाख दिल्लीवाले बूँद-बूँद पानी के लिए तरस रहे है।
— Atishi (@AtishiAAP) June 19, 2024
मैंने हर संभव प्रयास किया -… pic.twitter.com/2VCvrhOjdN
ਚਿੱਠੀ ਵਿਚ ਆਤਿਸ਼ੀ ਨੇ ਕਿਹਾ ਕਿ ਹਿਮਾਚਲ ਵੀ ਪਾਣੀ ਦੇਣ ਨੂੰ ਤਿਆਰ ਹੋਇਆ ਪਰ ਹਰਿਆਣਾ ਨੇ ਇਨਕਾਰ ਕਰ ਦਿੱਤਾ। ਆਤਿਸ਼ੀ ਨੇ ਕਿਹਾ ਕਿ ਉਨ੍ਹਾਂ ਦੇ ਵਿਧਾਇਕ ਜਲ ਸ਼ਕਤੀ ਮੰਤਰੀ ਨੂੰ ਮਿਲਣ ਗਏ। ਸੁਪਰੀਮ ਕੋਰਟ ਤੋਂ ਵੀ ਗੁਹਾਰ ਲਾਈ। ਦਿੱਲੀ ਸਰਕਾਰ ਦੇ ਅਧਿਕਾਰੀ ਹਰਿਆਣਾ ਵੀ ਗਏ ਪਰ ਹਰਿਆਣਾ ਸਰਕਾਰ ਨਹੀਂ ਮੰਨੀ। ਹੁਣ ਦਿੱਲੀ ਵਾਲਿਆਂ ਦਾ ਦੁੱਖ ਵੇਖਿਆ ਨਹੀਂ ਜਾ ਰਿਹਾ ਹੈ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਦਖ਼ਲ ਦੇ ਕੇ ਦਿੱਲੀ ਵਾਲਿਆਂ ਨੂੰ 21 ਜੂਨ ਤੱਕ ਪਾਣੀ ਦਿਵਾਉਣ। ਜੇਕਰ ਦਿੱਲੀ ਵਾਲਿਆਂ ਨੂੰ ਉਨ੍ਹਾਂ ਦੇ ਹੱਕ ਦਾ ਪਾਣੀ ਨਹੀਂ ਮਿਲਦਾ ਹੈ ਤਾਂ ਉਹ 21 ਜੂਨ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠੇਗੀ।
ਇਹ ਵੀ ਪੜ੍ਹੋ- ਸਿੱਕਮ ’ਚ ਜ਼ਮੀਨ ਖਿਸਕਣ ਮਗਰੋਂ ਫਸੇ ਸੈਲਾਨੀਆਂ ’ਚੋਂ 1225 ਨੂੰ ਸੁਰੱਖਿਅਤ ਕੱਢਿਆ, NDRF ਟੀਮਾਂ ਜੁੱਟੀਆਂ