ਨਵੇਂ ਸਾਲ ''ਚ ਪਹਿਲੀ ਵਾਰ ਨਿਕਲੀ ਧੁੱਪ, ਪਰ ਠੰਡੀਆਂ ਹਵਾਵਾਂ ਕਾਰਨ ਸ਼ਾਮ ਸਮੇਂ ਹੇਠਾਂ ਡਿੱਗਿਆ ਪਾਰਾ

Thursday, Jan 04, 2024 - 05:42 AM (IST)

ਜਲੰਧਰ (ਪੁਨੀਤ)– ਨਵੇਂ ਸਾਲ ਤੋਂ ਬਾਅਦ ਬੀਤੇ ਦਿਨ ਪਹਿਲੀ ਵਾਰ ਤੇਜ਼ ਧੁੱਪ ਨਿਕਲਣ ਨਾਲ ਦੁਪਹਿਰ ਦੇ ਸਮੇਂ ਸਰਦੀ ਵਿਚ ਰਾਹਤ ਮਿਲੀ ਅਤੇ ਮੌਸਮ ਖੁੱਲ੍ਹਣ ਨਾਲ ਲੋਕਾਂ ਨੇ ਰਾਹਤ ਦਾ ਸਾਹ ਲਿਆ ਪਰ ਕੁਝ ਘੰਟਿਆਂ ਤੋਂ ਬਾਅਦ ਸ਼ਾਮ ਨੂੰ ਚੱਲੀਆਂ ਸਰਦ ਹਵਾਵਾਂ ਨੇ ਠੰਡ ਨੂੰ ਹੋਰ ਵਧਾ ਦਿੱਤਾ। ਨਵੇਂ ਸਾਲ ਦੇ 5ਵੇਂ ਦਿਨ ਨਿਕਲੀ ਧੁੱਪ ਨਾਲ ਲੋਕਾਂ ਨੂੰ ਘਰਾਂ ਦੀਆਂ ਛੱਤਾਂ ’ਤੇ ਜਾ ਕੇ ਧੁੱਪ ਦਾ ਆਨੰਦ ਲੈਂਦੇ ਹੋਏ ਦੇਖਿਆ ਗਿਆ। ਉਥੇ ਹੀ ਪਾਰਕ ਆਦਿ ਵਿਚ ਵੀ ਲੋਕਾਂ ਦੀ ਚਹਿਲ-ਪਹਿਲ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ ਇਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ 'ਚ, ਹਵਾਲਾਤੀਆਂ ਨੇ ਕੀਤੀ ਬਰਥ-ਡੇ ਪਾਰਟੀ, ਵੀਡੀਓ ਹੋ ਰਹੀ ਵਾਇਰਲ

ਸ਼ਾਮ ਨੂੰ ਚੱਲੀਆਂ ਤੇਜ਼ ਹਵਾਵਾਂ ਕਾਰਨ ਪਾਰਾ ਹੇਠਾਂ ਜਾਂਦੇ ਹੋਏ 5 ਡਿਗਰੀ ਤਕ ਪਹੁੰਚ ਗਿਆ, ਜਿਸ ਨਾਲ ਰਾਤ ਨੂੰ ਸਰਦੀ ਦਾ ਕਹਿਰ ਦੇਖਣ ਨੂੰ ਮਿਲਿਆ। ਸ਼ਾਮ ਤੋਂ ਬਾਅਦ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਕਿਉਂਕਿ ਠੰਡੀਆਂ ਹਵਾਵਾਂ ਵਿਚ ਹੱਡ ਕੰਬਾਉਣ ਵਾਲੀ ਠੰਡ ਪੈਣ ਲੱਗੀ। ਉਥੇ ਹੀ ਮੌਸਮ ਵਿਭਾਗ ਵੱਲੋਂ ਅਗਲੇ 2 ਦਿਨ ਕੋਹਰਾ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਮਾਹਿਰਾਂ ਦੇ ਮੁਤਾਬਕ ਧੁੱਪ ਤੋਂ ਬਾਅਦ ਕੋਹਰਾ ਪੈਣਾ ਸੁਭਾਵਿਕ ਹੁੰਦਾ ਹੈ, ਜਿਸ ਕਾਰਨ ਵੀਰਵਾਰ ਨੂੰ ਲੋਕਾਂ ਨੂੰ ਧੁੱਪ ਦੀ ਬਜਾਏ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਕ੍ਰਮ ਵਿਚ ਵਿਜ਼ੀਬਿਲਿਟੀ ਘੱਟ ਹੋਣ ਦੀ ਵੀ ਸੰਭਾਵਨਾ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਸਾਵਧਾਨੀ ਅਪਣਾਉਣੀ ਚਾਹੀਦੀ।

ਇਹ ਵੀ ਪੜ੍ਹੋ- PSEB ਨੇ ਜਾਰੀ ਕੀਤੀ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ

ਜਲੰਧਰ ਵਿਚ ਆਉਣ ਵਾਲੇ ਦਿਨਾਂ ਵਿਚ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਤਾਪਮਾਨ ਵਿਚ ਗਿਰਾਵਟ ਦਾ ਕ੍ਰਮ ਜਾਰੀ ਰਹੇਗਾ ਕਿਉਂਕਿ ਸੀਤ ਲਹਿਰ ਕਾਰਨ ਪਾਰਾ ਹੋਰ ਘਟੇਗਾ। ਉਥੇ ਹੀ ਕਈ ਦਿਨਾਂ ਬਾਅਦ ਧੁੱਪ ਨਿਕਲਣ ਕਾਰਨ ਲੋਕਾਂ ਨੇ ਆਪਣੇ ਪੈਂਡਿੰਗ ਚੱਲ ਰਹੇ ਕੰਮ ਨਿਪਟਾਏ।

ਸਵੇਰ ਦੇ ਸਮੇਂ ਬੱਦਲ ਛਾਏ ਹੋਏ ਸੀ ਪਰ ਦਿਨ ਨਿਕਲਦੇ-ਨਿਕਲਦੇ ਧੁੱਪ ਦਾ ਜ਼ੋਰ ਦੇਖਣ ਨੂੰ ਮਿਲਿਆ। ਇਸ ਕਾਰਨ ਦੁਪਹਿਰ ਦੇ ਸਮੇਂ ਸੜਕਾਂ ਅਤੇ ਬਾਜ਼ਾਰਾਂ ਵਿਚ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਮਾਰਕਿਟ ਵਿਚ ਆਵਾਜਾਈ ਕਾਰਨ ਗਾਹਕਾਂ ਵਧਣ ਕਾਰਨ ਦੁਕਾਨਦਾਰਾਂ ਨੇ ਰਾਹਤ ਦਾ ਸਾਹ ਲਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News