ਭਰਾ ਦੇ ਔਲਾਦ ਨਾ ਹੋਣ ਕਾਰਨ ਭੈਣ ਨੇ ਦੇ ਗੋਦ ਦੇ ਦਿੱਤੀ ਆਪਣੀ ਧੀ, ਪਰ 'ਮਾਂ' ਦੇ ਸਲੂਕ ਕਾਰਨ ਬੱਚੀ ਨੇ ਜੋ ਕੀਤਾ...
Saturday, Nov 16, 2024 - 06:11 AM (IST)
ਹਾਜੀਪੁਰ (ਜੋਸ਼ੀ)- ਤਲਵਾੜਾ ਪੁਲਸ ਸਟੇਸ਼ਨ ਵਿਖੇ ਇਕ ਮਤਰੇਈ ਮਾਂ ਵੱਲੋਂ ਆਪਣੀ ਮਤਰੇਈ ਧੀ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ’ਤੇ ਲੜਕੀ ਨੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਮਾਮਲੇ 'ਚ ਪੁਲਸ ਨੇ ਮਤਰੇਈ ਮਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਤਲਵਾੜਾ ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਤਲਵਾੜਾ ਪੁਲਸ ਨੂੰ ਦਿੱਤੇ ਬਿਆਨ ’ਚ ਸ਼ਾਰਦਾ ਦੇਵੀ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਟੇਰਕਿਆਣਾ ਪੁਲਸ ਸਟੇਸ਼ਨ ਦਸੂਹਾ ਨੇ ਦੱਸਿਆ ਕਿ ਉਸ ਦਾ ਭਰਾ ਬਨਵਾਰੀ ਲਾਲ ਵਾਸੀ ਪਿੰਡ ਸ਼੍ਰੀ ਪੰਡਾਇਣ, ਜੋ ਕਿ ਬਿਜਲੀ ਵਿਭਾਗ ’ਚੋਂ ਸੇਵਾ ਮੁਕਤ ਹੋਇਆ ਹੈ, ਦੇ ਘਰ ਕੋਈ ਸੰਤਾਨ ਨਾ ਹੋਣ ਕਰ ਕੇ ਉਸ ਨੇ ਆਪਣੀ ਲੜਕੀ ਸੋਨਾਲੀ ਨੂੰ ਜਨਮ ਦੇ 3 ਦਿਨ ਬਾਅਦ ਹੀ ਕਾਨੂੰਨੀ ਤੌਰ ’ਤੇ ਗੋਦ ਦੇ ਦਿੱਤਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਹੋਈ ਵੱਡੀ ਵਾਰ.ਦਾਤ ; ਦੁਕਾਨ 'ਤੇ ਬੈਠੀ ਔਰਤ ਤੇ ਉਸ ਦੇ ਪਤੀ ਨੂੰ ਮਾਰ'ਤੀਆਂ ਗੋ.ਲ਼ੀਆਂ
ਉਸ ਨੇ ਅੱਗੇ ਦੱਸਿਆ ਕਿ ਉਸ ਦੀ ਭਰਜਾਈ ਸਵਰਨ ਲਤਾ ਦੀ 2010 ’ਚ ਮੌਤ ਹੋ ਜਾਣ ’ਤੇ ਉਸ ਦੇ ਭਰਾ ਬਨਵਾਰੀ ਲਾਲ ਨੇ 2013 ’ਚ ਆਪਣਾ ਦੂਜਾ ਵਿਆਹ ਨੀਨਾ ਪੁੱਤਰੀ ਖੁਸ਼ੀ ਰਾਮ ਵਾਸੀ ਦੌਲਤਪੁਰ, ਹਿਮਾਚਲ ਨਾਲ ਕਰਵਾ ਲਿਆ ਸੀ, ਜਿਸ ਦੇ ਘਰ ਇਕ ਲੜਕੀ ਨੇ ਜਨਮ ਲਿਆ ਸੀ। ਸ਼ਾਰਦਾ ਦੇਵੀ ਨੇ ਦੱਸਿਆ ਕਿ ਨੀਨਾ ਕੁਮਾਰੀ ਆਪਣੀ ਮਤਰੇਈ ਲੜਕੀ ਸੋਨਾਲੀ ਦੇ ਨਾਲ ਅਕਸਰ ਕੁੱਟ-ਮਾਰ ਕਰਦੀ ਤੇ ਸੋਨਾਲੀ ਦੇ ਨਾਂ, ਜੋ ਲੁਧਿਆਣਾ ਵਿਖੇ ਪਲਾਟ ਸੀ, ਨੂੰ ਆਪਣੀ ਬੇਟੀ ਦੇ ਨਾਂ ਕਰਨ ਲਈ ਤੰਗ-ਪ੍ਰੇਸ਼ਾਨ ਕਰਦੀ ਰਹਿੰਦੀ ਸੀ।
13 ਨਵੰਬਰ ਨੂੰ ਸੋਨਾਲੀ ਨੇ ਆਪਣੀ ਮਤਰੇਈ ਮਾਂ ਤੋਂ ਤੰਗ ਹੋ ਕੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਤਲਵਾੜਾ ਪੁਲਸ ਨੇ ਸ਼ਾਰਦਾ ਦੇਵੀ ਦੇ ਬਿਆਨਾਂ ’ਤੇ ਨੀਨਾ ਕੁਮਾਰੀ ਖਿਲਾਫ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅਨੋਖਾ ਮਾਮਲਾ ; ਮਾਂ ਨੇ ਆਪਣੇ ਹੀ ਪੁੱਤ 'ਤੇ ਕਰਵਾ'ਤੀ FIR, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e