ਸਰਦੀ ਦੀ ਪਈ ਪਹਿਲੀ ਧੁੰਦ ਕਾਰਨ ਵੱਜੀਆਂ ਗੱਡੀਆਂ ’ਚ ਗੱਡੀਆਂ

Saturday, Nov 09, 2024 - 04:46 AM (IST)

ਸਰਦੀ ਦੀ ਪਈ ਪਹਿਲੀ ਧੁੰਦ ਕਾਰਨ ਵੱਜੀਆਂ ਗੱਡੀਆਂ ’ਚ ਗੱਡੀਆਂ

ਧਰਮਕੋਟ (ਸਤੀਸ਼) - ਸਰਦੀ ਦੀ ਪਈ ਸੰਘਣੀ ਧੁੰਦ ਕਾਰਨ ਅੱਜ ਤੜਕਸਾਰ ਸਥਾਨਕ ਸ਼ਹਿਰ ਦੇ ਨੈਸ਼ਨਲ ਹਾਈਵੇ ਉੱਪਰ ਬੱਡੂਵਾਲ ਕੱਟ ਕੋਲ  ਗੱਡੀਆਂ ਵਿਚ ਗੱਡੀਆਂ ਵੱਜਣ ਕਾਰਨ ਚਾਰ ਤੋਂ ਪੰਜ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ, ਜਦੋਂ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

 ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਤੜਕਸਾਰ ਇਕ ਗੱਡੀ ਕਾਰਨ ਮੇਨ ਹਾਈਵੇ ’ਤੇ ਜਾ ਰਹੀ ਗੱਡੀ ਦੀ ਟੱਕਰ ਹੋ ਗਈ ਅਤੇ ਪਈ ਸੰਘਣੀ ਧੁੰਦ ਕਾਰਨ ਪਿੱਛੋਂ ਆ ਰਹੀਆਂ ਗੱਡੀਆਂ ਵੀ ਗੱਡੀਆਂ ਵਿਚ ਵੱਜ ਗਈਆਂ ਅਤੇ ਇੱਟਾਂ ਨਾਲ ਭਰਿਆ ਇਕ ਟਰੱਕ ਖੇਤਾਂ ਵਿਚ ਜਾ ਪਲਟਿਆ, ਜਦੋਂ ਕਿ ਆਮ ਲੋਕਾਂ ਵੱਲੋਂ ਉਸ ਉਪਰੰਤ ਪਿੱਛੋਂ ਆ ਰਹੀਆਂ ਗੱਡੀਆਂ ਨੂੰ ਬੈਟਰੀਆਂ ਦੇ ਇਸ਼ਾਰੇ ਕਰ ਕੇ ਰੋਕਿਆ ਗਿਆ, ਜਿਸ ਕਾਰਨ ਹੋਰ ਨੁਕਸਾਨ ਹੋਣ ਤੋਂ ਬਚਾਅ ਰਿਹਾ। 

ਬੱਡੂਵਾਲ ਹਾਈਵੇ ਤੋਂ ਕੱਟ ਕਾਰਨ ਆਏ ਦਿਨ ਇੱਥੇ ਵੱਡੇ ਪੱਧਰ ’ਤੇ ਹਾਦਸੇ ਹੁੰਦੇ ਰਹਿੰਦੇ ਹਨ, ਪਰ ਸਬੰਧਤ ਮਹਿਕਮਾ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਆਮ ਲੋਕਾਂ ਦੀ ਮੰਗ ਹੈ ਕਿ ਇਸ ਕੱਟ ਨੂੰ ਬੰਦ ਕੀਤਾ ਜਾਵੇ ਤਾਂ ਜੋ ਆਏ ਦਿਨ ਹੋ ਰਹੇ ਹਾਦਸੇ ’ਚ ਠੱਲ੍ਹ ਪੈ ਸਕੇ।


author

Inder Prajapati

Content Editor

Related News