ਮੰਡੀ ਤੋਂ ਸ਼ੈੱਲਰ ਜਾਂਦੇ ਸਮੇਂ ਵਾਪਰਿਆ ਹਾਦਸਾ, ਟਰਾਲੀ ਪਲਟਣ ਕਾਰਨ ਨਹਿਰ 'ਚ ਡਿੱਗੀਆਂ ਝੋਨੇ ਦੀਆਂ ਬੋਰੀਆਂ

Tuesday, Nov 05, 2024 - 05:27 AM (IST)

ਪੁਰਾਣਾ ਸਾਲਾ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਹਲਕਾ ਦੀਨਾਨਗਰ ਅਧੀਨ ਆਉਦੇ ਪਿੰਡ ਗਾਜੀਕੋਟ ਨੇੜੇ ਨਵੇਂ ਬਣ ਰਹੇ ਪੁਲ ਦਾ ਕੰਮ ਕਾਫੀ ਦਿਨਾਂ ਤੋਂ ਰੁਕਿਆ ਪਿਆ ਹੈ। ਇੱਥੇ ਮਿੱਟੀ ਪਾ ਕੇ ਆਰਜੀ ਤੌਰ 'ਤੇ ਰਸਤਾ ਗੱਡੀਆਂ ਦੇ ਆਉਣ ਜਾਣ ਲਈ ਛੱਡਿਆ ਗਿਆ ਹੈ, ਪਰ ਰਸਤਾ ਉੱਬੜ-ਖਾਬੜ ਹੋਣ ਕਾਰਨ ਹਾਦਸਿਆਂ ਦਾ ਖ਼ਤਰਾ ਲਗਾਤਾਰ ਬਣਿਆ ਰਹਿੰਦਾ ਹੈ। 

ਇਸੇ ਦੌਰਾਨ ਬੀਤੀ ਦੇਰ ਰਾਤ ਵੀ ਪੁਲ ਤੋਂ ਗੁਜ਼ਰਦੀ ਝੋਨੇ ਦੀਆਂ ਬੋਰੀਆਂ ਨਾਲ ਭਰੀ ਇਕ ਟਰਾਲੀ ਪਲਟ ਗਈ, ਜਿਸ ਕਾਰਨ ਝੋਨੇ ਦੀਆਂ ਬੋਰੀਆਂ ਨਹਿਰ ਵਿੱਚ ਡਿੱਗ ਗਈਆਂ ਅਤੇ ਟਰੈਕਟਰ ਚਾਲਕ ਵਾਲ-ਵਾਲ ਬਚਿਆ। ਹਾਲਾਂਕਿ ਨਹਿਰ ਸੁੱਕੀ ਹੋਣ ਕਾਰਨ ਝੋਨੇ ਦੀਆਂ ਬੋਰੀਆਂ ਬਚ ਗਈਆਂ ਅਤੇ ਝੋਨੇ ਦੇ ਮਾਲਕ ਕਿਸਾਨ ਨੇ ਸਵੇਰੇ ਜੇ.ਸੀ.ਬੀ. ਮੰਗਵਾ ਕੇ ਟਰੈਕਟਰ ਟਰਾਲੀ ਸਿੱਧੇ ਕਰਵਾਏ ਅਤੇ ਦੁਬਾਰਾ ਮਜ਼ਦੂਰ ਲਗਾ ਕੇ ਇਹ ਬੋਰੀਆਂ ਨਹਿਰ ਵਿੱਚੋਂ ਕਢਵਾ ਕੇ ਟਰਾਲੀ 'ਚ ਲਦਵਾਈਆਂ। 

PunjabKesari

ਇਹ ਵੀ ਪੜ੍ਹੋ- ਵੱਡੀ ਵਾਰਦਾਤ ; ਬੰਦੇ ਨੇ ਗੋ.ਲ਼ੀਆਂ ਮਾਰ ਕੇ ਮਾਰ'ਤੀ ਆਪਣੀ ਘਰਵਾਲੀ

ਜਾਣਕਾਰੀ ਅਨੁਸਾਰ ਪਿੰਡ ਸਿੱਧਵਾਂ ਮੰਡੀ ਤੋਂ ਝੋਨੇ ਦੀਆਂ ਬੋਰੀਆਂ ਲੱਦ ਕੇ ਪੰਡੋਰੀ ਮਹੰਤਾ ਨੇੜੇ ਸਥਿਤ ਮੁਲਿਆਂਵਾਲ ਸ਼ੈੱਲਰ 'ਤੇ ਭੇਜੀਆਂ ਜਾ ਰਹੀਆਂ ਸਨ ਕਿ ਜਦੋਂ ਚਾਲਕ ਗਾਜ਼ੀਕੋਟ ਦੇ ਪੁਲ 'ਤੇ ਬਣਾਏ ਗਏ ਆਰਜੀ ਰਸਤੇ ਨੂੰ ਪਾਰ ਕਰਨ ਲੱਗਾ ਤਾਂ ਟਰੈਕਟਰ ਬੇਕਾਬੂ ਹੋ ਕੇ ਟਰਾਲੀ ਸਮੇਤ ਪਲਟ ਗਿਆ ਤੇ ਝੋਨੇ ਦੀਆਂ ਬੋਰੀਆਂ ਨਹਿਰ ਵਿੱਚ ਡਿੱਗ ਗਈਆਂ। ਹਾਲਾਂਕਿ ਟਰੈਕਟਰ ਪਲਟਣ ਮਗਰੋਂ ਟਰੈਕਟਰ ਚਾਲਕ ਅਤੇ ਉਸ ਦਾ ਸਾਥੀ ਛਲਾਂਗ ਮਾਰ ਕੇ ਵਾਲ-ਵਾਲ ਬਚ ਗਏ। 

ਸਾਰੀ ਰਾਤ ਝੋਨੇ ਦੀਆਂ ਅੱਧੀਆਂ ਬੋਰੀਆਂ ਪੁਲ ਕਿਨਾਰੇ ਅਤੇ ਅੱਧੀਆਂ ਨਹਿਰ ਵਿੱਚ ਪਈਆਂ ਰਹੀਆਂ। ਸਵੇਰੇ ਜੇ.ਸੀ.ਬੀ. ਮੰਗਵਾ ਕੇ ਟਰੈਕਟਰ-ਟਰਾਲੀ ਸਿੱਧੇ ਕਰਵਾਏ ਗਏ ਤੇ ਦਰਜਨਾਂ ਮਜ਼ਦੂਰ ਲਗਵਾ ਕੇ ਨਹਿਰ ਵਿੱਚੋਂ ਝੋਨੇ ਦੀਆਂ ਬੋਰੀਆਂ ਕਢਵਾ ਕੇ ਦੋ ਟਰਾਲੀਆਂ ਵਿੱਚ ਭਰ ਕੇ ਮੁੜ ਸ਼ੈੱਲਰ ਭੇਜੀਆਂ ਗਈਆਂ। ਸਥਾਨਕ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਪੁਲ ਦਾ ਰੁਕਿਆ ਹੋਇਆ ਨਿਰਮਾਣ ਕਾਰਜ ਜਲਦੀ ਤੋਂ ਜਲਦੀ ਪੂਰਾ ਕਰਵਾਇਆ ਜਾਵੇ, ਤਾਂ ਕਿ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ।

PunjabKesari

ਇਹ ਵੀ ਪੜ੍ਹੋ- ਦੀਵਾਲੀ ਵਾਲੇ ਦਿਨ ਪਟਾਕੇ ਲੈਣ ਆਪਣੇ ਛੱਡ ਗੁਆਂਢੀਆਂ ਦੇ ਲੈ ਗਿਆ ਬੱਚੇ, ਹਾਲੇ ਤੱਕ ਵੀ ਨਾ ਮੁੜਿਆ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News