ਕਾਠਗੜ੍ਹ ਵਿਖੇ ਪਿੰਡ ਨਿੱਘੀ ਦੇ ਜੰਗਲ ’ਚ ਮਿਲਿਆ ਬਾਰਾਸਿੰਙੇ ਦਾ ਕੱਟਿਆ ਸਿਰ

Wednesday, Nov 16, 2022 - 12:15 PM (IST)

ਕਾਠਗੜ੍ਹ ਵਿਖੇ ਪਿੰਡ ਨਿੱਘੀ ਦੇ ਜੰਗਲ ’ਚ ਮਿਲਿਆ ਬਾਰਾਸਿੰਙੇ ਦਾ ਕੱਟਿਆ ਸਿਰ

ਕਾਠਗੜ੍ਹ (ਜ.ਬ.)- ਹਲਕੇ ਦੇ ਨਜ਼ਦੀਕੀ ਪਿੰਡ ਨਿੱਘੀ ਦੇ ਜੰਗਲ ’ਚ ਸ਼ਿਕਾਰੀਆਂ ਵੱਲੋਂ ਬਾਰਾਸਿੰਙੇ ਦਾ ਕੱਟਿਆ ਹੋਇਆ ਇਕ ਸਿਰ ਮਿਲਿਆ ਹੈ, ਜਿਸ ਨੂੰ ਲੈ ਕੇ ਲੋਕਾਂ ਨੇ ਜੰਗਲੀ ਜੀਵ ਮਹਿਕਮੇ ਤੋਂ ਜਾਂਚ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਨਿੱਘੀ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਨੇੜੇ ਪੈਂਦੇ ਜੰਗਲ ’ਚ ਇਕ ਬਾਰਾਸਿੰਙੇ ਦਾ ਕੱਟਿਆ ਹੋਇਆ ਸਿਰ ਵੇਖਿਆ, ਜਿਸ ਨੂੰ ਵੇਖ ਕੇ ਸਾਫ਼ ਨਜ਼ਰ ਆ ਰਿਹਾ ਸੀ ਕਿ ਬਾਰਾਸਿੰਙੇ ਨੂੰ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ ਹੈ। ਸ਼ਿਕਾਰੀ ਬਾਰਾਸਿੰਙੇ ਦਾ ਸਿਰ ਸੁੱਟ ਗਏ ਅਤੇ ਉਸ ਦੇ ਧੜ ਲੈ ਗਏ ਹਨ।

ਉਨ੍ਹਾਂ ਦੱਸਿਆ ਕਿ ਜੰਗਲੀ ਜੀਵ ਕੁਦਰਤ ਦਾ ਸੁੰਦਰ ਸਰਮਾਇਆ ਹਨ ਅਤੇ ਇਨ੍ਹਾਂ ਦੀ ਰੱਖਿਆ ਕਰਨਾ ਸਾਰਿਆਂ ਦਾ ਫਰਜ਼ ਬਣਦਾ ਹੈ ਪਰ ਕੁਝ ਬੇਦਰਦੀ ਲੋਕ ਰਾਤ ਸਮੇਂ ਕੁੱਤਿਆਂ ਦੀ ਮਦਦ ਨਾਲ ਇਨ੍ਹਾਂ ਬੇਜ਼ੁਬਾਨੇ ਜੰਗਲੀ ਜੀਵਾਂ ਦਾ ਬੜੀ ਬੇਰਹਿਮੀ ਨਾਲ ਸ਼ਿਕਾਰ ਕਰਦੇ ਹਨ। ਪਿੰਡ ਨਿਵਾਸੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਜੰਗਲੀ ਜੀਵਾਂ ਦੇ ਸ਼ਿਕਾਰ ’ਤੇ ਪਾਬੰਦੀ ਲਗਾਈ ਗਈ ਹੈ ਪਰ ਇਸ ਦੇ ਬਾਵਜੂਦ ਵੀ ਰਾਤ ਸਮੇਂ ਸ਼ਿਕਾਰੀ ਜੰਗਲੀ ਜੀਵਾਂ ਦਾ ਸ਼ਿਕਾਰ ਕਰਨ ਤੋਂ ਬਾਜ਼ ਨਹੀਂ ਆਉਂਦੇ ।

ਇਹ ਵੀ ਪੜ੍ਹੋ : ਜਲੰਧਰ ਦੇ ਨਿੱਜੀ ਹਸਪਤਾਲ ਦੇ ਬਾਥਰੂਮ ’ਚੋਂ ਮਿਲੀ ਫਿਰੋਜ਼ਪੁਰ ਦੇ ਨੌਜਵਾਨ ਦੀ ਲਾਸ਼, ਫੈਲੀ ਸਨਸਨੀ

ਪਿੰਡ ਨਿਵਾਸੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਰਾਤ ਸਮੇਂ ਨਾਕੇ ਵੀ ਲਗਾਏ ਜਾਣਗੇ ਅਤੇ ਜਿਹੜਾ ਵੀ ਸ਼ਿਕਾਰੀ ਕਾਬੂ ਆ ਗਿਆ ਉਸ ਨੂੰ ਕਾਨੂੰਨ ਅਨੁਸਾਰ ਸਜਾ ਦਿਵਾਈ ਜਾਵੇਗੀ। ਪਿੰਡ ਨਿਵਾਸੀਆਂ ਨੇ ਜੰਗਲੀ ਜੀਵ ਮਹਿਕਮੇ ਤੋਂ ਮਾਰੇ ਗਏ ਬਾਰਾਸਿੰਙੇ ਦੀ ਛਾਣਬੀਣ ਕਰਨ ਅਤੇ ਰਾਤ ਸਮੇਂ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਗੁਜਰਾਤ ’ਚ ਭਗਵੰਤ ਮਾਨ ਦੀ ਚੋਣ ਪ੍ਰਚਾਰ ’ਚ ਕਿੰਨੀ ਹੈ ਅਹਿਮੀਅਤ!

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News