ਰੋਪੜ ਵਿਖੇ ਦੁਕਾਨਾਂ ਬੰਦ ਕਰਵਾਉਣ ਆਏ ਪੁਲਸ ਨੇ ਸ਼ਿਵ ਸੈਨਿਕਾਂ ਨੂੰ ਕੀਤਾ ਰਾਊਂਡਅਪ
Saturday, Nov 05, 2022 - 04:22 PM (IST)

ਰੋਪੜ (ਗੁਰਮੀਤ ਸਿੰਘ)— ਅੰਮ੍ਰਿਤਸਰ ’ਚ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦੇ ਵਿਰੋਧ ’ਚ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਇਸੇ ਸਬੰਧ ’ਚ ਰੋਪੜ ’ਚ ਬਾਜ਼ਾਰ ਬੰਦ ਕਰਵਾਉਣ ਆਏ ਸ਼ਿਵ ਸੈਨਿਕਾਂ ਨੂੰ ਅੱਜ ਪੁਲਸ ਨੇ ਰਾਊਂਡਅਪ ਕਰ ਲਿਆ। ਇਸ ਮੌਕੇ ਪੁਲਸ ਨੇ ਅੱਧੀ ਦਰਜਨ ਦੇ ਕਰੀਬ ਸ਼ਿਵ ਸੈਨਿਕਾਂ ਨੂੰ ਪੁਲਸ ਨੇ ਰਾਊਂਡਅਪ ਕੀਤਾ ਹੈ। ਰਾਊਂਡਅਪ ਕੀਤੇ ਗਏ ਸ਼ਿਵ ਸੈਨਿਕਾਂ ’ਚ ਸ਼ਿਵ ਸੈਨਾ ਦੇ ਰੋਪੜ ਜ਼ਿਲ੍ਹਾ ਪ੍ਰਧਾਨ ਸਕੱਤਰ ਅਤੇ ਉਨ੍ਹਾਂ ਦੇ ਸਾਥੀ ਸਨ।
ਇਹ ਵੀ ਪੜ੍ਹੋ : 'ਬਾਬਾ ਨਾਨਕ' ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਜਲੰਧਰ 'ਚ ਨਗਰ ਕੀਰਤਨ ਅੱਜ, ਖੂਬਸੂਰਤ ਗੇਟਾਂ ਨਾਲ ਸਜਿਆ ਸ਼ਹਿਰ
ਇਸ ਤੋਂ ਪਹਿਲਾਂ ਬਾਜ਼ਾਰ ਬੰਦ ਕਰਵਾਉਣ ਪਹੁੰਚੇ ਸ਼ਿਵ ਸੈਨਿਕਾਂ ਨੇ ਕਿਹਾ ਕਿ ਉਹ ਸ਼ਾਂਤੀ ਨਾਲ ਬਾਜ਼ਾਰ ਬੰਦ ਕਰਵਾਉਣ ਆਏ ਹਨ ਅਤੇ ਜੋ ਵਿਅਕਤੀ ਬਾਜ਼ਾਰ ਆਪਣੀ ਦੁਕਾਨ ਬੰਦ ਨਹੀਂ ਕਰੇਗਾ ਤਾਂ ਉਸ ਦੀ ਦੁਕਾਨ ਦੇ ਅੱਗੇ ਧਰਨਾ ਦਿੱਤਾ ਜਾਵੇਗਾ। ਸ਼ਿਵ ਸੈਨਿਕਾ ਅਜੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਮਗਰੋਂ ਬਾਜ਼ਾਰ ਬੰਦ ਕਰਵਾਉਣ ਲਈ ਨਿਕਲੇ ਸਨ ਕਿ ਪੁਲਸ ਉਨ੍ਹਾਂ ਨੂੰ ਰਾਊਂਡਅਪ ਕਰਕੇ ਆਪਣੇ ਨਾਲ ਲੈ ਗਈ। ਰੋਪੜ ਦਾ ਬਾਜ਼ਾਰ ਪੂਰੀ ਤਰ੍ਹਾਂ ਆਮ ਦਿਨਾਂ ਵਾਂਗ ਖੁੱਲ੍ਹਾ ਹੈ।
ਇਹ ਵੀ ਪੜ੍ਹੋ :ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਪ੍ਰਦਰਸ਼ਨ ਦੌਰਾਨ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਗੋਲ਼ੀਆਂ ਮਾਰ ਕੇ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।