ਸਿਵਲ ਹਸਪਤਾਲ ’ਚ ਤਾਇਨਾਤ ਈ. ਐੱਮ. ਟੀ. ਨੇ ਵਿਅਕਤੀ ਨੂੰ ਲਾਏ ਕੱਟ, ਵੀਡੀਓ ਵਾਇਰਲ

Wednesday, Mar 27, 2024 - 01:35 PM (IST)

ਸਿਵਲ ਹਸਪਤਾਲ ’ਚ ਤਾਇਨਾਤ ਈ. ਐੱਮ. ਟੀ. ਨੇ ਵਿਅਕਤੀ ਨੂੰ ਲਾਏ ਕੱਟ, ਵੀਡੀਓ ਵਾਇਰਲ

ਜਲੰਧਰ (ਸ਼ੋਰੀ)- ਸਿਵਲ ਹਸਪਤਾਲ ’ਚ ਜਿੱਤੇ ਲੋਕ ਇਸ ਆਸ ਨਾਲ ਆਉਂਦੇ ਹਨ ਕਿ ਜਿੱਥੇ ਉਨ੍ਹਾਂ ਦੇ ਵਿਰੋਧੀ ਧਿਰ ਵੱਲੋਂ ਕੀਤੇ ਗਏ ਹਮਲੇ ’ਚ ਉਨ੍ਹਾਂ ਦੇ ਸਰੀਰ ’ਤੇ ਜੋ ਜ਼ਖ਼ਮ ਹਨ, ਉਨ੍ਹਾਂ ਦਾ ਇਲਾਜ ਅਤੇ ਉਹ ਆਪਣੀ ਐੱਮ. ਐੱਲ. ਆਰ. ਡਿਊਟੀ ’ਤੇ ਤਾਇਨਾਤ ਡਾਕਟਰ ਤੋਂ ਕਟਵਾ ਕੇ ਪੁਲਸ ਨੂੰ ਦੇ ਸਕਣ ਤਾਂ ਜੋ ਪੁਲਸ ਡਾਕਟਰ ਵੱਲੋਂ ਸੱਟਾਂ ਦੇ ਆਧਾਰ ’ਤੇ ਵਿਰੋਧੀ ਧਿਰ ਵਿਰੁੱਧ ਐੱਫ਼. ਆਈ. ਆਰ. ਦਰਜ ਕਰ ਸਕੇ ਪਰ ਸ਼ਰਮਨਾਕ ਗੱਲ ਇਹ ਵੇਖਣ ਨੂੰ ਮਿਲੀ ਕਿ ਸਿਵਲ ਹਸਪਤਾਲ 'ਚ ਤਾਇਨਾਤ 108 ਐਂਬੂਲੈਂਸ ਦੇ ਡਰਾਈਵਰ ਗੰਭੀਰ ਮਰੀਜ਼ਾਂ ਨੂੰ ਸਿਵਲ ਹਸਪਤਾਲ ਤੋਂ ਐਂਬੂਲੈਂਸ ’ਚ ਅੰਮ੍ਰਿਤਸਰ ਲੈ ਜਾਂਦੇ ਸਨ ਤਾਂ ਜੋ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੇ।

ਉਕਤ ਈ. ਐੱਮ. ਟੀ. (ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ) ਸਿਵਲ ਹਸਪਤਾਲ ’ਚ ਇਸੇ ਕਾਰਨ ਹੀ ਲਾਇਆ ਗਿਆ ਸੀ ਅਤੇ ਉਹ ਸੀਨੀਅਰ ਮੈਡੀਕਲ ਅਫ਼ਸਰਾਂ ਦੇ ਹੁਕਮਾਂ ’ਤੇ ਮਰੀਜ਼ਾਂ ਨੂੰ ਲੈ ਕੇ ਜਾਂਦਾ ਸੀ। ਉਕਤ ਈ. ਐੱਮ. ਟੀ. ਡਰਾਈਵਰ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਇਕ ਵਿਅਕਤੀ ਦੀ ਉਂਗਲੀ ਨੂੰ ਸਰਜੀਕਲ ਬਲੇਡ ਨਾਲ ਕੱਟ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਉਸ ਦਾ ਐੱਮ. ਐੱਲ. ਆਰ. ਬਿਹਤਰ ਹੋਵੇਗਾ। ਇੰਨਾ ਹੀ ਨਹੀਂ, ਉਸ ਨੂੰ ਇਹ ਨਹੀਂ ਪਤਾ ਕਿ ਉਸ ਦੀ ਮੋਬਾਈਲ ’ਤੇ ਵੀਡੀਓ ਬਣਾਈ ਜਾ ਰਹੀ ਹੈ ਤੇ ਵੀਡੀਓ ’ਚ ਇਕ ਵਿਅਕਤੀ ਕਹਿ ਰਿਹਾ ਹੈ ਕਿ ਕੱਟ ਇਸ ਤਰ੍ਹਾਂ ਲਾਓ ਕਿ ਧਾਰਾ 307 ਬਣ ਸਕੇ।

ਇਹ ਵੀ ਪੜ੍ਹੋ: ਨੂਰਪੁਰ ਬੇਦੀ ਦੇ ਫ਼ੌਜੀ ਨੌਜਵਾਨ ਦੀ ਲੱਦਾਖ ਵਿਖੇ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ

ਹਾਲਾਂਕਿ ਤੁਸੀਂ ਇਹ ਪੂਰੀ ਵੀਡੀਓ ‘ਜਗ ਬਾਣੀ’ ਦੀ ਫੇਸਬੁੱਕ ’ਤੇ ਵੀ ਵੇਖ ਸਕਦੇ ਹੋ, ਜਿਸ ’ਚ 2 ਲੱਖ ਤੋਂ ਵੱਧ ਲੋਕਾਂ ਨੇ ਵੀਡੀਓ ਵੇਖ ਕੇ ਇਸ ਘਪਲੇ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਸਬੰਧੀ ਜਦੋਂ ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਗੀਤਾ ਦੇ ਮੋਬਾਈਲ ’ਤੇ ਵਾਰ-ਵਾਰ ਫ਼ੋਨ ਕੀਤਾ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ। ਇਸ ਸਬੰਧੀ ਜਦੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਵਰਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਘਟਨਾ ਹਸਪਤਾਲ ਦੇ ਪਿਛਲੇ ਪਾਸੇ ਵਾਪਰੀ ਹੈ।

ਈ. ਐੱਮ. ਟੀ. ਨੇ ਐਂਬੂਲੈਂਸ ’ਚ ਕੱਟ ਲਾਇਆ ਪਰ ਇਸ ਬਾਰੇ ਸਿਰਫ਼ ਮੈਡੀਕਲ ਸੁਪਰਡੈਂਟ ਮੈਡਮ ਹੀ ਬਿਆਨ ਦੇ ਸਕਦੇ ਹਨ। ਉਹ ਇਸ ਬਾਰੇ ਕੁਝ ਵੀ ਪੁਸ਼ਟੀ ਨਹੀਂ ਕਰ ਸਕਦੇ। ਦੂਜੇ ਪਾਸੇ ਸਿਵਲ ਹਸਪਤਾਲ ’ਚ ਤਾਇਨਾਤ ਈਮਾਨਦਾਰ ਡਾਕਟਰਾਂ ’ਚ ਇਸ ਗੱਲ ਨੂੰ ਲੈ ਕੇ ਗੁੱਸਾ ਹੈ ਕਿ ਇਹ ਕੰਮ ਸਿਵਲ ਹਸਪਤਾਲ ਦੇ ਇਤਿਹਾਸ ’ਚ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਡਾਕਟਰ ਆਪਣੀ ਡਿਊਟੀ ਈਮਾਨਦਾਰੀ ਨਾਲ ਕਰਦੇ ਹਨ, ਉਥੇ ਕੁਝ ਸਟਾਫ਼ ਵੱਲੋਂ ਹਸਪਤਾਲ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਹੈਰਾਨੀਜਨਕ ਖ਼ੁਲਾਸਾ: ਸਦੀ ਦੇ ਅੰਤ ਤੱਕ ਭਿਆਨਕ ਗਰਮੀ ਨਾਲ ਹੋ ਸਕਦੀ ਹੈ 1 ਕਰੋੜ ਤੋਂ ਵੱਧ ਲੋਕਾਂ ਦੀ ਮੌਤ

ਈ. ਐੱਮ. ਟੀ. ਫਰਾਰ, ਜਲਦੀ ਹੀ ਹੋਵੇਗਾ ਗ੍ਰਿਫ਼ਤਾਰ : ਇੰਚਾਰਜ ਜਸਬੀਰ ਸਿੰਘ
ਥਾਣਾ ਸਦਰ ਦੀ ਜੰਡਿਆਲਾ ਸਬ-ਚੌਕੀ ਦੇ ਇੰਚਾਰਜ ਜਸਬੀਰ ਚੰਦਰ ਦਾ ਕਹਿਣਾ ਹੈ ਕਿ ਪੁਲਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਹੈ। ਪੁਲਸ ਨੇ ਈ. ਐੱਮ. ਟੀ. ਵੱਲੋਂ ਲਾਈ ਜਾਅਲੀ ਸੱਟ ਤੇ ਉਸ ਦੀ ਬਣਾਈ ਵੀਡੀਓ ਦੇ ਆਧਾਰ ’ਤੇ ਕਰਾਸ ਕੇਸ ਦਰਜ ਨਹੀਂ ਕੀਤਾ। ਦਰਅਸਲ ਆਪਣੇ ਬੇਟੇ ਨੂੰ ਗਲਤ ਤਰੀਕੇ ਨਾਲ ਜ਼ਖਮੀ ਕਰਨ ਵਾਲੇ ਵਿਅਕਤੀ ਖਿਲਾਫ ਕਤਲ ਦੀ ਕੋਸ਼ਿਸ਼ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਨਾ ਹੋਇਆ ਹੈ। ਇਸ ਵਿੱਚ ਗਲਤ ਤਰੀਕੇ ਨਾਲ ਐੱਮ. ਐੱਲ. ਆਰ. ਕਟਵਾ ਕੇ ਉਹ ਪੀੜਤ ਧਿਰ ’ਤੇ ਦਬਾਅ ਬਣਾ ਸਕੇ। ਈ. ਐੱਮ. ਟੀ, ਫਰਾਰ ਹੈ ਤੇ ਪੁਲਸ ਜਲਦੀ ਹੀ ਉਸ ਨੂੰ ਸਿਵਲ ਹਸਪਤਾਲ 'ਚ ਮੌਜੂਦ ਵਿਅਕਤੀ ਸਮੇਤ ਕਾਬੂ ਕਰ ਲਵੇਗੀ, ਜੋ ਉਸ ਨਾਲ ਗਲਤ ਕੰਮ ਕਰ ਰਿਹਾ ਸੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News