ਹਸਪਤਾਲ ''ਚ ਦਾਖ਼ਲ ਬੇਸਹਾਰਾ ਬਜ਼ੁਰਗ ਦੀ ਮੌਤ
Friday, Jan 02, 2026 - 03:32 PM (IST)
ਬਠਿੰਡਾ (ਸੁਖਵਿੰਦਰ) : ਸਥਾਨਕ ਬੀਬੀ ਵਾਲਾ ਰੋਡ ਗਲੀ ਨੰਬਰ-9 ਵਿਚ ਇੱਕ ਬਜ਼ੁਰਗ ਦੀ ਹਾਲਤ ਨਾਜ਼ੁਕ ਹੋ ਗਈ। ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਰਾਜਿੰਦਰ ਕੁਮਾਰ ਨੇ ਗੰਭੀਰ ਰੂਪ ਵਿਚ ਬਿਮਾਰ ਬਜ਼ੁਰਗ ਨੂੰ ਸਿਵਲ ਹਸਪਤਾਲ ਪਹੁੰਚਾਇਆ।
ਹਾਲਾਂਕਿ, ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਸਹਾਰਾ ਟੀਮ ਨੇ ਸਿਵਲ ਲਾਈਨ ਪੁਲਸ ਨੂੰ ਸੂਚਿਤ ਕੀਤਾ ਤੇ ਪੁਲਸ ਵਲੋਂ ਮਾਮਲੇ ਵਿਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
