ਟਾਂਡਾ ''ਚ ਲੁੱਟ ਕਾਰਨ ਵਾਪਰੇ ਹਾਦਸੇ ਲਈ ਜ਼ਿੰਮੇਵਾਰ ਲੁਟੇਰਿਆਂ ਤੇ ਟਰੈਕਟਰ ਚਾਲਕ ''ਤੇ ਮਾਮਲਾ ਦਰਜ
03/04/2023 6:14:47 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)- ਟਾਂਡਾ ਦੇ ਪਿੰਡ ਪੁਲ ਪੁਖ਼ਤਾ ਨਜ਼ਦੀਕ ਬੀਤੀ ਸ਼ਾਮ ਵਾਪਰੇ ਦਰਦਨਾਕ ਹਾਦਸੇ ਦੌਰਾਨ ਬੱਚੇ ਅਤੇ ਲੜਕੀ ਦੀ ਮੌਤ ਦਾ ਕਾਰਨ ਬਣਨ ਵਾਲੇ ਦੋ ਅਣਪਛਾਤੇ ਲੁਟੇਰਿਆਂ ਅਤੇ ਟਰੈਕਟਰ ਚਾਲਕ ਦੇ ਖ਼ਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਦੌਰਾਨ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਸ਼ੱਕੀ ਲੁਟੇਰਿਆਂ ਦੀ ਸੀ. ਸੀ. ਟੀ. ਵੀ.ਫੁਟੇਜ ਵੀ ਸਾਹਮਣੇ ਆਈ ਹੈ। ਪੁਲਸ ਨੇ ਇਹ ਮਾਮਲਾ ਲੁੱਟ ਤੋਂ ਬਾਅਦ ਹਾਦਸੇ ਦਾ ਸ਼ਿਕਾਰ ਹੋਈ ਔਰਤ ਪ੍ਰਭਜੀਤ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਪਿੰਡ ਪੁਲ ਪੁਖਤਾ ਦੇ ਬਿਆਨ ਦੇ ਆਧਾਰ 'ਤੇ ਟਰੈਕਟਰ ਚਾਲਕ ਸੁਨੀਲ ਪੁੱਤਰ ਇਲਿਆਸ ਵਾਸੀ ਹਰਚੋਵਾਲ ਅਤੇ ਦੋ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਦਰਜ ਕੀਤਾ ਹੈ।
ਇਹ ਵੀ ਪੜ੍ਹੋ :ਅੰਮ੍ਰਿਤਪਾਲ ਸਿੰਘ 'ਤੇ ਕਾਰਵਾਈ ਨੂੰ ਲੈ ਕੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵੱਡਾ ਬਿਆਨ
ਇਸ ਹਾਦਸੇ ਵਿਚ ਪ੍ਰਭਜੀਤ ਕੌਰ ਦੇ ਪੁੱਤਰ ਗੁਰਭੇਜ ਅਤੇ ਭਣੇਵੀ ਗਗਨਦੀਪ ਕੌਰ ਦੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਗੁਰਭੇਜ ਦੇ ਪਿਤਾ ਚਰਨਜੀਤ ਸਿੰਘ ਦੇ ਦੁਬਈ ਤੋਂ ਅਤੇ ਗਗਨਦੀਪ ਕੌਰ ਦੇ ਮਾਪਿਆਂ ਦੇ ਉੱਤਰ ਪ੍ਰਦੇਸ਼ ਤੋਂ ਇਥੇ ਆਉਣ 'ਤੇ 5 ਮਾਰਚ ਨੂੰ ਪਿੰਡ ਪੁਲ ਪੁਖ਼ਤਾ ਵਿਖੇ ਦੋਵੇਂ ਮ੍ਰਿਤਿਕਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਦੌਰਾਨ ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਦੇ ਹੋਏ ਪੁਲਸ ਲੁਟੇਰਿਆਂ ਦੀ ਭਾਲ ਵਿਚ ਲੱਗੀ ਹੋਈ ਹੈ। ਹਾਲਾਂਕਿ ਫਿਲਹਾਲ ਲੁਟੇਰਿਆਂ ਬਾਰੇ ਕੋਈ ਸੁਰਾਗ ਪੁਲਸ ਹੱਥ ਨਹੀਂ ਲੱਗਿਆ ਹੈ। ਇਸ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਵਿਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ : ਪਲਾਂ 'ਚ ਪਿਆ ਚੀਕ-ਚਿਹਾੜਾ, ਗੇਟ ਤੋੜ ਕੇ ਘਰ 'ਚ ਵੜੀ ਗੱਡੀ ਨੇ 6 ਸਾਲਾ ਬੱਚੇ ਨੂੰ ਲਿਆ ਲਪੇਟ 'ਚ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।