ਚਿੱਟਾ ਤਸਕਰ ਨੂੰ 12 ਸਾਲ ਦੀ ਕੈਦ, ਲੱਗਾ 1.20 ਲੱਖ ਰੁਪਏ ਜੁਰਮਾਨਾ

10/13/2018 1:47:24 PM

ਜਲੰਧਰ— ਇਕ ਕਿਲੋ ਚਿੱਟੇ ਨਾਲ ਫੜੇ ਗਏ ਲੁਧਿਆਣਾ ਦੇ ਸ਼ਹੀਦ ਕਰਨੈਲ ਸਿੰਘ ਨਗਰ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਨੂੰ ਅਦਾਲਤ ਨੇ 12 ਸਾਲ ਦੀ ਕੈਦ ਅਤੇ 1.20 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਅਤੇ ਜੁਰਮਾਨਾ ਨਾ ਦੇਣ 'ਤੇ ਇਕ ਸਾਲ ਕੈਦ ਹੋਰ ਕੱਟਣੀ ਪਵੇਗੀ। ਥਾਣਾ ਡਿਵੀਜ਼ਨ ਨੰਬਰ-2 ਦੀ ਪੁਲਸ ਨੇ 4 ਅਪ੍ਰੈਲ 2012 ਨੂੰ ਜਸਪ੍ਰੀਤ ਨੂੰ ਇਕ ਕਿੱਲੋ ਹੈਰੋਇਨ ਦੇ ਨਾਲ ਫੜਿਆ ਸੀ। ਉਹ ਸ਼ਹਿਰ 'ਚ ਡਿਲਿਵਰੀ ਦੇਣ ਆਇਆ ਸੀ। ਦੋਸ਼ੀ ਕਾਫੀ ਸਮੇਂ ਤੋਂ ਨਸ਼ਾ ਦਾ ਧੰਦਾ ਕਰ ਰਿਹਾ ਸੀ। ਦੋਸ਼ੀ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਸ ਦਰਜ ਕੀਤਾ ਸੀ।


Related News