ਸ਼ਹੀਦ ਪਰਿਵਾਰ ਫੰਡ ਵੱਲੋਂ 10 ਪਰਿਵਾਰਾਂ ਨੂੰ ਦਿੱਤੀ ਗਈ ਮਦਦ ਰਾਸ਼ੀ

Saturday, Aug 01, 2020 - 03:54 PM (IST)

ਸ਼ਹੀਦ ਪਰਿਵਾਰ ਫੰਡ ਵੱਲੋਂ 10 ਪਰਿਵਾਰਾਂ ਨੂੰ ਦਿੱਤੀ ਗਈ ਮਦਦ ਰਾਸ਼ੀ

ਜਲੰਧਰ (ਵਰਿੰਦਰ ਸ਼ਰਮਾ)— ਪੰਜਾਬ ਕੇਸਰੀ ਗਰੁੱਪ ਵੱਲੋਂ 1983 ਤੋਂ ਸ਼ੁਰੂ ਹੋਏ ਸ਼ਹੀਦ ਪਰਿਵਾਰ ਫੰਡ ਦਾ ਸੰਚਾਲਨ ਲਗਾਤਾਰ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਅੱਤਵਾਦ ਤੇ ਸਰਹੱਦ ਪਾਰ ਦੀ ਗੋਲੀਬਾਰੀ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਲਗਭਗ 15.23 ਕਰੋੜ ਰੁਪਏ ਦੀ ਰਕਮ 116 ਸਮਾਗਮ ਆਯੋਜਿਤ ਕਰਕੇ ਵੰਡੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਦਿਲਬਾਗ ਪਤੀਸੇ ਵਾਲਿਆਂ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ

ਇਸੇ ਸਿਲਸਿਲੇ 'ਚ ਬੀਤੀ 29 ਮਾਰਚ ਨੂੰ ਸ਼ਹੀਦ ਪਰਿਵਾਰ ਫੰਡ ਸਮਾਗਮ ਦਾ ਆਯੋਜਨ ਕੀਤਾ ਜਾਣਾ ਸੀ ਪਰ ਕੋਰੋਨਾ ਕਾਰਨ ਉਸ ਨੂੰ ਮੁਲਤਵੀ ਕਰਨਾ ਪਿਆ। ਉਪਰੋਕਤ ਪ੍ਰਸਤਾਵਿਤ ਸਮਾਗਮ 'ਚ 146 ਪਰਿਵਾਰਾਂ ਨੂੰ 73 ਲੱਖ ਰੁਪਏ ਦੀ ਰਕਮ ਭੇਟ ਕੀਤੀ ਜਾਣੀ ਸੀ। ਇਸ ਲਈ ਸ਼ਹੀਦ ਪਰਿਵਾਰ ਫੰਡ ਸੰਚਾਲਨ ਕਮੇਟੀ ਨੇ ਫੈਸਾਲ ਕੀਤਾ ਹੈ ਕਿ ਰਕਮ ਪਰਿਵਾਰਾਂ ਨੂੰ ਪੰਜਾਬ ਕੇਸਰੀ ਦਫ਼ਤਰ 'ਚ ਸੱਦ ਕੇ ਭੇਟ ਕਰ ਦਿੱਤੀ ਜਾਵੇ ਤਾਂ ਜੋ ਉਹ ਉਸ ਦੀ ਸਮੁੱਚੀ ਵਰਤੋਂ ਕਰ ਸਕਣ।

ਇਹ ਵੀ ਪੜ੍ਹੋ​​​​​​​: ਬਿਨਾਂ ਟੋਕਨ ਦੇ ਕੰਮ ਕਰਵਾਉਣ ਪਹੁੰਚੇ SHO 'ਤੇ ਭੜਕੀ ਬੀਬੀ ਨੇ ਸੁਣਾਈਆਂ ਖਰੀਆਂ-ਖਰੀਆਂ, ਵੀਡੀਓ ਵਾਇਰਲ

ਇਸੇ ਸਿਲਸਿਲੇ 'ਚ ਪੰਜਾਬ ਕੇਸਰੀ ਦਫ਼ਤਰ 'ਚ 117ਵਾਂ ਸ਼ਹੀਦ ਪਰਿਵਾਰ ਫੰਡ ਸਮਾਗਮ ਪਾਰਟ-5 ਆਯੋਜਿਤ ਕਰਕੇ 10 ਸ਼ਹੀਦ ਪਰਿਵਾਰਾਂ ਨੂੰ ਰਕਮ ਭੇਟ ਕੀਤੀ ਗਈ, ਜਿਸ 'ਚ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਸਾਬਕਾ ਮੰਤਰੀ ਮਨੋਰੰਜਨ ਕਾਲੀਆ ਅਤੇ ਵਰਿੰਦਰ ਸ਼ਰਮਾ ਯੋਗੀ ਖਾਸ ਤੌਰ 'ਤੇ ਹਾਜ਼ਰ ਹੋਏ। ਸਮਾਗਮ 'ਚ 10 ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੀ ਐੱਫ. ਡੀ. ਆਰ. ਜਿਸ ਦੀ ਕੁੱਲ ਰਕਮ 5 ਲੱਖ ਰੁਪਏ ਬਣਦੀ ਹੈ ਅਤੇ ਘਰੇਲੂ ਸਾਮਾਨ ਭੇਟ ਕੀਤਾ ਗਿਆ। ਇਸੇ ਤਰ੍ਹਾਂ ਜਿਹੜੇ ਸ਼ਹੀਦ ਪਰਿਵਾਰ ਜਿਨ੍ਹਾਂ ਨੂੰ 117ਵੇਂ ਸਮਾਗਮ 'ਚ ਸਹਾਇਤਾ ਰਕਮ ਦਿੱਤੀ ਜਾਣੀ ਸੀ, ਆਪਣੀ ਸਹਾਇਤਾ ਰਕਮ ਲੈਣ ਲਈ ਅਜੇ ਤੱਕ ਨਹੀਂ ਪਹੁੰਚ ਸਕੇ। ਉਨ੍ਹਾਂ ਨੂੰ ਇਸੇ ਤਰ੍ਹਾਂ ਦੇ ਸਾਦੇ ਸਮਾਗਮ ਆਯੋਜਿਤ ਕਰਕੇ ਇਹ ਰਕਮ ਭੇਟ ਕਰ ਦਿੱਤੀ ਜਾਵੇਗੀ। ਆਉਣ ਵਾਲੇ ਸ਼ੁੱਕਰਵਾਰ ਨੂੰ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ​​​​​​​: ਪੰਜਾਬ ਸਰਕਾਰ ਵੱਲੋਂ ਅਨਲਾਕ-3 ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ
ਇਹ ਵੀ ਪੜ੍ਹੋ​​​​​​​: ਹੈਰਾਨੀਜਨਕ: ਤਾਲਾਬੰਦੀ ਖੁੱਲ੍ਹਣ ਦੇ 45 ਦਿਨਾਂ ਦੌਰਾਨ ਪੰਜਾਬ 'ਚ 253 ਲੋਕਾਂ ਨੇ ਕੀਤੀ ਖ਼ੁਦਕੁਸ਼ੀ


author

shivani attri

Content Editor

Related News