ਦੀਵਾਲੀ ਦੇ ਮੱਦੇਨਜ਼ਰ : ਪੀ. ਸੀ. ਆਰ. ਟੀਮ ਨੇ ਮੁੱਖ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ’ਚ ਚਲਾਈ ਸਰਚ ਮੁਹਿੰਮ

Monday, Oct 29, 2018 - 02:16 AM (IST)

ਦੀਵਾਲੀ ਦੇ ਮੱਦੇਨਜ਼ਰ : ਪੀ. ਸੀ. ਆਰ. ਟੀਮ ਨੇ ਮੁੱਖ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ’ਚ ਚਲਾਈ ਸਰਚ ਮੁਹਿੰਮ

ਕਪੂਰਥਲਾ,    (ਭੂਸ਼ਣ)-  ਦੀਵਾਲੀ ਦੇ ਮੱਦੇਨਜ਼ਰ ਡੀ. ਜੀ. ਪੀ . ਪੰਜਾਬ ਸੁਰੇਸ਼ ਅਰੋਡ਼ਾ ਵੱਲੋਂ ਸੂਬੇ ਦੀ ਪੁਲਸ ਨੂੰ ਜਾਰੀ ਕੀਤੇ ਗਏ ਸੁਰੱਖਿਆ ਸਬੰਧੀ ਹੁਕਮਾਂ ਦੇ ਤਹਿਤ ਪੂਰੇ ਜ਼ਿਲੇ ’ਚ ਚੱਲ ਰਹੀ ਸਰਚ ਮੁਹਿੰਮ ਦੀ ਲਡ਼ੀ ਵਿਚ ਪੀ. ਸੀ. ਆਰ. ਟੀਮ  ਦੇ ਕਰੀਬ 40 ਕਰਮਚਾਰੀਅਾਂ ਅਤੇ ਅਫਸਰਾਂ  ਨੇ ਐਤਵਾਰ ਨੂੰ ਵੱਡੇ ਪੱਧਰ ’ਤੇ ਚੈਕਿੰਗ ਮੁਹਿੰਮ ਚਲਾਉਂਦੇ ਹੋਏ ਮੁੱਖ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ’ਚ ਕਈ ਘੰਟੇ ਤਕ ਚੈਕਿੰਗ ਕੀਤੀ। ਇਸ ਚੈਕਿੰਗ ਮੁਹਿੰਮ ਦੌਰਾਨ ਫਿਰੋਜ਼ਪੁਰ ਅਤੇ ਜਲੰਧਰ ਨੂੰ ਜਾਣ-ਆਉਣ ਵਾਲੀਅਾਂ ਰੇਲ ਗੱਡੀਅਾਂ ਤੇ ਬੱਸਾਂ ਦੀ ਤਲਾਸ਼ੀ ਲਈ ਗਈ। 
 ਸ਼ੱਕੀ ਵਿਅਕਤੀਅਾਂ ਦੇ ਨਾਂ ਤੇ ਪਤੇ ਕੀਤੇ ਨੋਟ
ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ   ਦੇ ਹੁਕਮਾਂ ’ਤੇ ਜ਼ਿਲੇ ਦੇ ਚਾਰਾਂ ਸਬ ਡਿਵੀਜ਼ਨਾਂ ’ਚ ਦੀਵਾਲੀ ਨੂੰ ਵੇਖਦੇ ਹੋਏ ਚੱਲ ਰਹੀ ਚੈਕਿੰਗ ਮੁਹਿੰਮ  ਦੇ ਤਹਿਤ ਐਤਵਾਰ ਨੂੰ ਪੀ. ਸੀ. ਆਰ. ਇੰਚਾਰਜ ਭੁਪਿੰਦਰ ਸਿੰਘ  ਰੰਧਾਵਾ ਦੀ  ਅਗਵਾਈ ’ਚ ਵੱਡੀ ਗਿਣਤੀ ’ਚ ਪੀ. ਸੀ. ਆਰ. ਕਰਮਚਾਰੀਅਾਂ ਨੇ ਸਭ ਤੋਂ ਪਹਿਲਾਂ ਰੇਲਵੇ ਸਟੇਸ਼ਨ ਕਪੂਰਥਲਾ ਪਹੁੰਚ ਕੇ ਰੇਲ ਗੱਡੀਅਾਂ ਦੀ ਸਰਚ ਕੀਤੀ।  ਜਿਸ ਦੌਰਾਨ ਜਿਥੇ ਰੇਲ ਗੱਡੀਅਾਂ ’ਚ ਮੁਸਾਫਿਰ ਦੇ  ਸਾਮਾਨ ਦੀ ਤਲਾਸ਼ੀ ਲਈ ਗਈ।  ਉਥੇ ਹੀ ਸ਼ੱਕੀ ਨਜ਼ਰ  ਆਉਣ ਵਾਲੇ ਲੋਕਾਂ ਦੇ ਨਾਂ ਅਤੇ ਪਤੇ ਨੋਟ ਕੀਤੇ ਗਏ। 
ਚੈਕਿੰਗ ਮੁਹਿੰਮ ਦੌਰਾਨ ਜੰਮੂ ਤੋਂ ਆਉਣ ਵਾਲੀਅਾਂ ਰੇਲ ਗੱਡੀਅਾਂ ਦੀ ਵੀ ਵਿਸ਼ੇਸ਼ ਤੌਰ ’ਤੇ ਚੈਕਿੰਗ ਕੀਤੀ ਗਈ। ਜਿਸ  ਦੇ ਬਾਅਦ ਪੀ. ਸੀ. ਆਰ. ਟੀਮ ਨੇ ਰੇਲਵੇ ਸਟੇਸ਼ਨ ’ਚ ਬਿਨਾਂ ਕੰਮ  ਦੇ ਘੁੰਮਣ ਵਾਲੇ ਸ਼ੱਕੀ ਲੋਕਾਂ ਨੂੰ ਚਿਤਾਵਨੀ ਦਿੱਤੀ।  ਦੂਜੇ ਪਾਸੇ ਪੀ. ਸੀ. ਆਰ. ਟੀਮ ਨੇ ਬੱਸ ਸਟੈਂਡ ਕਪੂਰਥਲਾ ’ਚ ਪਹੁੰਚ ਕੇ ਬੱਸਾਂ ਦੀ ਤਲਾਸ਼ੀ ਲਈ ਅਤੇ ਮੁਸਾਫਿਰਾਂ  ਦੇ ਸਾਮਾਨ ਦੀ ਚੈਕਿੰਗ ਕੀਤੀ।  ਇਸ ਪੂਰੀ ਮੁਹਿੰਮ  ਦੌਰਾਨ ਬੱਸ ਸਟੈਂਡ ਵਿਚ ਪਏ ਸਾਮਾਨ ਦੀ ਵੀ ਸਰਚ ਕੀਤੀ ਗਈ। ਪੀ. ਸੀ. ਆਰ. ਦੀ ਇਹ ਚੈਕਿੰਗ ਮੁਹਿੰਮ ਕਰੀਬ 4 ਘੰਟੇ ਤਕ ਜਾਰੀ ਰਹੀ। 
 


Related News