ਚੌਗਿੱਟੀ ਫਲਾਈਓਵਰ ਕੋਲ ਏ. ਸੀ. ਏਜੰਸੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

06/26/2019 11:00:21 AM

ਜਲੰਧਰ (ਮਹੇਸ਼)— ਚੌਗਿੱਟੀ ਫਲਾਈਓਵਰ ਕੋਲ ਡੈਕਿਨ ਕੰਪਨੀ ਦੀ ਕੂਲ ਪੁਆਇੰਟਸ ਦੇ ਨਾਂ ਦੀ ਏ. ਸੀ. ਏਜੰਸੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੀ ਕੀਮਤ ਦੇ ਕਰੀਬ 54 ਏ. ਸੀ. (ਆਊਟਡੋਰ ਤੇ ਇਨਡੋਰ) 'ਤੇ ਹੱਥ ਸਾਫ ਕਰ ਦਿੱਤਾ। ਸ਼ਟਰ ਦੇ ਦੋਵਾਂ ਕੁੰਡਿਆਂ ਨੂੰ ਤੋੜ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਦੋਮੋਰੀਆ ਪੁਲ ਕੋਲ ਰਹਿੰਦੇ ਏਜੰਸੀ ਦੇ ਮਾਲਕ ਦਲਜੀਤ ਸਿੰਘ ਨੇ ਦੱਸਿਆ ਕਿ ਰਾਤ ਨੂੰ ਉਹ 10 ਵਜੇ ਤੋਂ ਬਾਅਦ ਘਰ ਗਏ ਸਨ। ਰੋਜ਼ ਦੀ ਤਰ੍ਹਾਂ ਬੀਤੇ ਦਿਨ ਸਵੇਰੇ ਏਜੰਸੀ ਪਹੁੰਚੇ ਤਾਂ ਦੇਖਿਆ ਕਿ ਸ਼ਟਰ ਨੂੰ ਤਾਲੇ ਤਾਂ ਲੱਗੇ ਸਨ ਪਰ ਕੁੰਡੇ ਟੁੱਟੇ ਪਏ ਸਨ। ਉਨ੍ਹਾਂ ਕਿਹਾ ਕਿ ਚੋਰ 10 ਲੱਖ ਰੁਪਏ ਦੀ ਕੀਮਤ ਦੇ ਏ. ਸੀ. ਲੈ ਗਏ ਹਨ। ਟਾਇਰਾਂ ਦੇ ਨਿਸ਼ਾਨ ਦੱਸ ਰਹੇ ਹਨ ਕਿ ਚੋਰ 407 ਜਿਹੀ ਕਿਸੇ ਵੱਡੀ ਗੱਡੀ 'ਚ ਪੂਰੀ ਯੋਜਨਾ ਨਾਲ ਆਏ ਸਨ। ਮੌਕੇ 'ਤੇ ਪਹੁੰਚੇ ਥਾਣਾ ਰਾਮਾ ਮੰਡੀ ਦੇ ਮੁਖੀ ਇੰਸਪੈਕਟਰ ਸੁਖਜੀਤ ਸਿੰਘ ਨੇ ਪੂਰੀ ਜਾਂਚ ਤੋਂ ਬਾਅਦ ਏਜੰਸੀ ਮਾਲਕ ਦਲਜੀਤ ਸਿੰਘ ਦੇ ਬਿਆਨਾਂ 'ਤੇ ਥਾਣਾ ਰਾਮਾ ਮੰਡੀ 'ਚ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।


shivani attri

Content Editor

Related News