ਓਡੀਸ਼ਾ: ਜਾਜੂਪਰ ''ਚ ਬੇਕਾਬੂ ਬੱਸ ਫਲਾਈਓਵਰ ਤੋਂ ਡਿੱਗੀ, 5 ਲੋਕਾਂ ਦੀ ਮੌਤ
Tuesday, Apr 16, 2024 - 02:46 AM (IST)
ਨੈਸ਼ਨਲ ਡੈਸਕ — ਓਡੀਸ਼ਾ ਦੇ ਜਾਜਪੁਰ ਜ਼ਿਲ੍ਹੇ 'ਚ ਸੋਮਵਾਰ ਸ਼ਾਮ ਕੋਲਕਾਤਾ ਜਾ ਰਹੀ ਇਕ ਬੱਸ ਦੇ ਪੁਲ ਤੋਂ ਡਿੱਗਣ ਕਾਰਨ ਇਕ ਔਰਤ ਸਮੇਤ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 40 ਲੋਕ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਰਾਸ਼ਟਰੀ ਰਾਜਮਾਰਗ-16 ਦੇ ਬਾਰਾਬਤੀ ਪੁਲ 'ਤੇ ਰਾਤ ਕਰੀਬ 9 ਵਜੇ ਉਸ ਸਮੇਂ ਵਾਪਰਿਆ ਜਦੋਂ 50 ਯਾਤਰੀਆਂ ਨਾਲ ਭਰੀ ਬੱਸ ਪੁਰੀ ਤੋਂ ਕੋਲਕਾਤਾ ਜਾ ਰਹੀ ਸੀ।
ਇਹ ਵੀ ਪੜ੍ਹੋ- ਯਮੁਨਾਨਗਰ 'ਚ ਆਟੋ ਰਿਕਸ਼ਾ ਪਲਟਣ ਨਾਲ 8 ਸਾਲਾ ਵਿਦਿਆਰਥਣ ਦੀ ਮੌਤ, ਪੰਜ ਬੱਚੇ ਜ਼ਖ਼ਮੀ
ਧਰਮਸ਼ਾਲਾ ਪੁਲਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਤਪਨ ਕੁਮਾਰ ਨਾਇਕ ਨੇ ਦੱਸਿਆ, ''ਹਾਦਸੇ 'ਚ ਚਾਰ ਪੁਰਸ਼ ਅਤੇ ਇਕ ਔਰਤ ਦੀ ਮੌਤ ਹੋ ਗਈ ਹੈ। ਕਰੀਬ 40 ਲੋਕ ਜ਼ਖਮੀ ਹਨ ਅਤੇ ਉਨ੍ਹਾਂ 'ਚੋਂ 30 ਨੂੰ ਕਟਕ ਦੇ ਐੱਸਸੀਬੀ ਮੈਡੀਕਲ ਕਾਲਜ ਹਸਪਤਾਲ 'ਚ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਾਲੀ ਥਾਂ 'ਤੇ ਬਚਾਅ ਕਾਰਜ ਜਾਰੀ ਹੈ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਸ ਹਾਦਸੇ 'ਤੇ ਅਫਸੋਸ ਪ੍ਰਗਟ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 3-3 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e