ਸੜਕ ਹਾਦਸੇ ’ਚ ਨੌਵਜਾਨ ਦੀ ਮੌਤ
Tuesday, Dec 24, 2024 - 05:22 PM (IST)

ਟਾਂਡਾ ਉੜਮੁੜ (ਪੰਡਿਤ) : ਬੀਤੀ ਦੁਪਹਿਰ ਟਾਂਡਾ ਮਿਆਣੀ ਰੋਡ ’ਤੇ ਲੱਖੀ ਸਿਨੇਮਾ ਚੌਕ ਪੁਲੀ ਨੇੜੇ ਵਾਪਰੇ ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਝਾਂਵਾਂ ਦੇ ਰੂਪ ’ਚ ਹੋਈ ਹੈ। ਹਾਦਸਾ 3 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਕੁਲਦੀਪ ਆਪਣਾ ਛੋਟਾ ਹਾਥੀ ਵਾਹਨ ਸੜਕ ਕਿਨਾਰੇ ਖੜ੍ਹਾ ਕਰ ਕੇ ਉਥੇ ਮੌਜੂਦ ਸੀ ਤਾਂ ਉਹ ਗੰਨੇ ਨਾਲ ਲੱਦੀ ਟਰਾਲੀ ਦੀ ਲਪੇਟ ’ਚ ਆ ਗਿਆ ।
ਇਸ ਦੌਰਾਨ ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਟਾਂਡਾ ਦੇ ਸਰਕਾਰੀ ਹਸਪਤਾਲ ’ਚ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।