ਤਲਵਾੜਾ ਪੁਲਸ ਵੱਲੋਂ ਹਿਮਾਚਲ ਦੀ ਦੇਸੀ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ
Wednesday, Dec 03, 2025 - 04:30 PM (IST)
ਹਾਜੀਪੁਰ (ਜੋਸ਼ੀ) : ਤਲਵਾੜਾ ਪੁਲਸ ਵੱਲੋਂ ਇਕ ਵਿਅਕਤੀ ਨੂੰ ਹਿਮਾਚਲ ਦੀ ਦੇਸੀ ਸ਼ਰਾਬ ਸਮੇਤ ਕਾਬੂ ਕਰਕੇ ਉਸ ਦੇ ਖਿਲਾਫ਼ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਐੱਸ.ਐੱਚ.ਓ. ਤਲਵਾੜਾ ਸਤਪਾਲ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ ਸਿਕੰਦਰ ਸਿੰਘ ਆਪਣੀ ਪੁਲਸ ਪਾਰਟੀ ਨਾਲ ਪਿੰਡ ਚੰਗੜਵਾਂ ’ਚ ਪੈਂਦੇ ਸ਼ਾਹ ਨਹਿਰ ਪੁੱਲ 'ਤੇ ਚੈਕਿੰਗ ਦੇ ਸੰਬੰਧ’ਚ ਲਗਾਏ ਨਾਕੇ ਦੌਰਾਨ ਇਕ ਵਿਅਕਤੀ ਜਿਸ ਨੇ ਇਕ ਪਾਲਸਟਿਕ ਦਾ ਬੋਰਾ ਚੁੱਕਿਆ ਹੋਇਆ ਸੀ ਅਤੇ ਜੋ ਪੁਲਸ ਪਾਰਟੀ ਨੂੰ ਦੇਖ ਕਿ ਪਿੱਛੇ ਨੂੰ ਮੁੜਣ ਲੱਗਾ।
ਇਸ ਦੌਰਾਨ ਏ.ਐੱਸ.ਆਈ ਸਿਕੰਦਰ ਸਿੰਘ ਨੇ ਆਪਣੇ ਸਾਥੀ ਕਰਮਚਾਰੀਆਂ ਦੀ ਸਹਾਇਤਾ ਨਾਲ ਉਸਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ । ਜਿਸਨੇ ਆਪਣਾਂ ਨਾਮ ਇੰਦਰਜੀਤ ਉਰਫ ਮੰਗਲ ਪੁੱਤਰ ਰਾਮ ਬਹਾਦੁਰ ਵਾਸੀ ਸੈਕਟਰ 2 ਤਲਵਾੜਾ ਦੱਸਿਆ ਜਦੋਂ ਪਲਾਸਟਿਕ ਦਾ ਬੋਰਾ ਖੋਲ ਕੇ ਚੈੱਕ ਕੀਤਾ ਤਾਂ ਉਸ ਵਿਚੋਂ 23 ਬੋਤਲਾਂ ਹਿਮਾਚਲ ਦੀ ਦੇਸੀ ਸ਼ਰਾਬ ਮਾਰਕਾ ਸੰਤਰਾ ਬ੍ਰਾਮਦ ਹੋਈ। ਇਸ 'ਤੇ ਪੁਲਸ ਸਟੇਸ਼ਨ ਤਲਵਾੜਾ ਵਿਖੇ ਇੰਦਰਜੀਤ ਉਰਫ ਮੰਗਲ ਖਿਲਾਫ਼ ਐਕਸਾਈਜ਼ ਐਕਟ ਦੇ ਤਹਿਤ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
