ਪਨਬੱਸ ਦੇ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੱਢੀ ਭੜਾਸ

Wednesday, Aug 04, 2021 - 06:51 PM (IST)

ਪਨਬੱਸ ਦੇ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੱਢੀ ਭੜਾਸ

ਜਲੰਧਰ (ਸੋਨੂੰ)– ਪੱਕਾ ਕਰਨ ਦੀ ਮੰਗ ’ਤੇ ਅੜੇ ਪਨਬੱਸ/ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਨੇ 4 ਘੰਟੇ ਬੱਸ ਅੱਡਾ ਬੰਦ ਕਰਕੇ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ। ਇਸ ਮੌਕੇ ਠੇਕਾ ਕਰਮਚਾਰੀ ਸੰਘਰਸ਼ ਮੋਰਚੇ ਦੇ ਕਰਮਚਾਰੀ ਵੀ ਬੰਦ ਦੇ ਸੱਦੇ ਵਿਚ ਸ਼ਾਮਲ ਹੋਏ ਅਤੇ ਆਪਣਾ ਸਹਿਯੋਗ ਦਿੱਤਾ।

PunjabKesari

ਧਰਨਾ-ਪ੍ਰਦਰਸ਼ਨ ਦਾ ਸਿਲਸਿਲਾ ਸਵੇਰੇ 10 ਵਜੇ ਦੇ ਲਗਭਗ ਸ਼ੁਰੂ ਹੋ ਗਿਆ ਅਤੇ ਬਾਹਰੋਂ ਆਉਣ ਵਾਲੀਆਂ ਬੱਸਾਂ ਦਾ ਦਾਖ਼ਲਾ ਰੋਕਣ ਲਈ ਗੇਟ ’ਤੇ ਬੱਸਾਂ ਲਾ ਦਿੱਤੀਆਂ। ਇਸ ਦੌਰਾਨ ਜਿਹੜੀਆਂ ਬੱਸਾਂ ਅਡੇ ਦੇ ਅੰਦਰ ਕਾਊਂਟਰਾਂ ’ਤੇ ਯਾਤਰੀਆਂ ਨੂੰ ਬਿਠਾ ਰਹੀਆਂ ਸਨ, ਉਨ੍ਹਾਂ ਨੂੰ ਬਾਹਰ ਨਿਕਲਣ ਲਈ ਕੁਝ ਸਮਾਂ ਦੇ ਦਿੱਤਾ ਗਿਆ ਅਤੇ 11 ਵਜੇ ਤੋਂ ਪਹਿਲਾਂ ਬਾਹਰ ਜਾਣ ਵਾਲੇ ਰਸਤੇ ਵੀ ਬੰਦ ਕਰ ਦਿੱਤੇ ਗਏ। ਇਸ ਦੌਰਾਨ 3 ਵਜੇ ਤੱਕ ਕੋਈ ਵੀ ਬੱਸ ਅੱਡੇ ਅੰਦਰ ਦਾਖ਼ਲ ਨਹੀਂ ਹੋ ਸਕੀ ਅਤੇ ਬਾਹਰ ਨਿਕਲਣ ਲਈ ਵੀ ਰਸਤਾ ਨਹੀਂ ਦਿੱਤਾ ਗਿਆ।

ਇਹ ਵੀ ਪੜ੍ਹੋ: ਸੰਸਦ ਦੇ ਬਾਹਰ ਹੋਈ ਹਰਸਿਮਰਤ ਤੇ ਬਿੱਟੂ ਦੀ ਬਹਿਸ ’ਚ ਸੁਖਬੀਰ ਦੀ ਐਂਟਰੀ, ਦਿੱਤਾ ਵੱਡਾ ਬਿਆਨ

PunjabKesari

ਸਰਕਾਰ ਵੱਲੋਂ ਲਿਖ਼ਤੀ ਭਰੋਸਾ ਨਾ ਦਿੱਤੇ ਜਾਣ ਕਾਰਨ ਕਰਮਚਾਰੀਆਂ ਵਿਚ ਰੋਸ ਵਧਦਾ ਜਾ ਰਿਹਾ ਹੈ। ਜਲੰਧਰ ਡਿਪੂ-1 ਦੇ ਚੇਅਰਮੈਨ ਜਸਵੀਰ ਸਿੰਘ ਨੇ ਕਿਹਾ ਕਿ ਪਿਛਲੇ ਦਿਨਾਂ ਦੇ ਮੁਕਾਬਲੇ ਤਿੱਖਾ ਹੋਵੇਗਾ ਅਤੇ ਸਰਕਾਰ ਦਾ ਪੁਤਲਾ ਫੂਕਣ ਦੀ ਯੋਜਨਾ ਬਣਾਈ ਜਾ ਰਹੀ ਹੈ। ਅੱਜ ਪ੍ਰਦਰਸ਼ਨ ਦੌਰਾਨ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵੱਧ ਦਿੱਕਤ ਉਨ੍ਹਾਂ ਲੋਕਾਂ ਨੂੰ ਆਈ, ਜਿਨ੍ਹਾਂ ਕੋਲ ਭਾਰੀ ਸਾਮਾਨ ਸੀ ਅਤੇ ਨਾਲ ਬੱਚੇ ਵੀ ਸਨ। ਭੱਜ ਕੇ ਬੱਸਾਂ ਫੜਨ ਵਿਚ ਅਸਮਰੱਥ ਬਜ਼ੁਰਗ ਇਸ ਦੌਰਾਨ ਸਰਕਾਰ ਦੀਆਂ ਨੀਤੀਆਂ ਨੂੰ ਨਿੰਦਦੇ ਰਹੇ।

ਇਹ ਵੀ ਪੜ੍ਹੋ: ਕੈਪਟਨ ਵੱਲੋਂ ਮੰਤਰੀਆਂ ਤੇ ਪਾਰਟੀ ਆਗੂਆਂ ਨਾਲ ਮਿਲਣ ਦਾ ਸਿਲਸਿਲਾ ਜਾਰੀ, ਵਿਕਾਸ ਕਾਰਜਾਂ ਦੀ ਲੈ ਰਹੇ ਫੀਡਬੈਕ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News