ਪਾਵਰ ਨਿਗਮ ਦੇ ਅੈੱਸ. ਡੀ. ਓਜ਼ ਨੂੰ ਮਿਲੇਗਾ 10 ਜੀ. ਬੀ. 4ਜੀ ਇੰਟਰਨੈੱਟ

01/13/2019 7:07:52 AM

ਜਲੰਧਰ,   (ਪੁਨੀਤ)–  ਪਾਵਰ ਨਿਗਮ ਵਲੋਂ ਅਾਪਣੇ ਅਸਿਸਟੈਂਟ ਇੰਜੀਨੀਅਰਾਂ ਅਤੇ ਅਸਿਸਟੈਂਟ ਕਾਰਜਕਾਰੀ ਇੰਜੀਨੀਅਰਾਂ (ਐੱਸ. ਡੀ. ਓਜ਼) ਰੈਂਕ ਨੂੰ ਅਨਲਿਮਟਿਡ 10 ਜੀ. ਬੀ. 4ਜੀ ਡਾਟਾ ਦੇਣ ਦਾ ਫੈਸਲਾ ਕੀਤਾ ਗਿਅਾ ਹੈ। 
ਵੱਖ-ਵੱਖ ਐਸੋਸੀਏਸ਼ਨਾਂ ਵਲੋਂ ਇਸ ਸਬੰਧੀ ਮੰਗ ਰੱਖੀ ਜਾ ਚੁੱਕੀ ਹੈ।  ਇਸ ਦੇ ਅਾਧਾਰ ’ਤੇ ਉਕਤ ਫੈਸਲਾ ਲਿਅਾ ਗਿਅਾ ਹੈ। ਪਟਿਅਾਲਾ ਸਥਿਤ ਹੈੱਡ ਅਾਫਿਸ ਤੋਂ ਜਾਰੀ ਚਿੱਠੀ ਨੰਬਰ 2882/4682 ’ਚ ਕਿਹਾ ਗਿਅਾ ਹੈ ਕਿ ਉਕਤ ਸਹੂਲਤ ਨੂੰ ਲਾਗੂ ਕਰ ਦਿੱਤਾ ਗਿਅਾ ਹੈ। ਵਿਭਾਗ ਵਲੋਂ ਇਹ ਚਿੱਠੀ ਇੰਜੀਨੀਅਰ ਇਨ ਚੀਫ, ਜਨਰਲ ਮੈਨੇਜਰ ਅਤੇ ਮੁੱਖ ਇੰਜੀਨੀਅਰ ਸਮੇਤ ਚੋਟੀ ਦੇ ਅਧਿਕਾਰੀਅਾਂ ਅਤੇ ਸਬੰਧਿਤ ਜ਼ੋਨਾਂ ਨੂੰ ਜਾਰੀ ਕੀਤੀ ਗਈ  ਹੈ। 
ਪੀ. ਐੱਸ. ਈ. ਬੀ. ਇੰਜੀਨੀਅਰ ਐਸੋਸੀਏਸ਼ਨ ਵਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਅਾ ਹੈ। ਐਸੋਸੀਏਸ਼ਨ ਦੇ ਬੁਲਾਰਿਅਾਂ ਦਾ ਕਹਿਣਾ ਹੈ ਕਿ ਐੱਸ. ਡੀ. ਓਜ਼ ਰੈਂਕ ਦੇ ਅਧਿਕਾਰੀ ਨੂੰ ਪੂਰੀ ਸਬ-ਡਵੀਜ਼ਨ ਦਾ ਕੰਮ ਵੇਖਣਾ ਪੈਂਦਾ ਹੈ ਜਿਸ ਕਾਰਨ ਉਸ ਨੂੰ ਇੰਟਰਨੈੱਟ ਦੀ ਬਹੁਤ ਲੋੜ ਪੈਂਦੀ ਹੈ। ਈ-ਮੇਲ ਭਿਜਵਾਉਣ, ਸਾਈਟ ਪਲਾਨ, ਸੀਨੀਅਰ ਅਧਿਕਾਰੀਅਾਂ ਨੂੰ ਭੇਜਣ ਅਤੇ ਹੋਰਨਾਂ ਸ਼ਹਿਰਾਂ ’ਚ ਚਲ ਰਹੇ ਕੰਮ ਦੀ ਇੰਸਪੈਕਸ਼ਨ ਲਈ ਜਾਣਾ ਪੈਂਦਾ ਸੀ ਜਿਸ ਕਾਰਨ ਉਕਤ ਮੰਗ ਨੂੰ ਮੰਨਣ ਲਈ ਲੰਬੇ ਸਮੇਂ ਤੋਂ ਜ਼ੋਰ ਪਾਇਅਾ ਜਾ ਰਿਹਾ ਸੀ। ਹੁਣ ਇਹ ਮੰਗ ਪ੍ਰਵਾਨ ਕਰ ਲਈ ਗਈ  ਹੈ। ਇਸ ਕਾਰਨ ਵਿਭਾਗੀ ਅਧਿਕਾਰੀਅਾਂ ਨੂੰ ਕੰਮ ਕਰਨ ’ਚ ਹੋਰ ਸੌਖ ਹੋ ਜਾਵੇਗੀ। ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੀਅਾਂ ਪੈਂਡਿੰਗ ਪਈਅਾਂ ਹੋਰ ਕਈ ਮੰਗਾਂ ਵੀ ਪ੍ਰਵਾਨ ਕਰ ਲਏ ਤਾਂ ਜੋ ਵਿਭਾਗੀ ਮੁਲਾਜ਼ਮਾਂ ਨੂੰ ਹੋਰ ਸੌਖ ਹੋ ਸਕੇ।


Related News