ਹੁੰਮਸ ਵਾਲੀ ਗਰਮੀ ਕਾਰਨ ਪਾਵਰ ਸਿਸਟਮ ਹੋਇਆ ਓਵਰਲੋਡ, ਬਾਰਿਸ਼ ਨੇ ਵੀ ਵਧਾਈਆਂ ਮੁਸ਼ਕਲਾਂ
Tuesday, Jul 30, 2024 - 03:06 AM (IST)
ਜਲੰਧਰ (ਪੁਨੀਤ)– ਓਵਰੋਲੋਡ ਚੱਲ ਰਹੇ ਪਾਵਰ ਸਿਸਟਮ ਕਾਰਨ ਬਿਜਲੀ ਦੇ ਫਾਲਟ ਪੈਣ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ, ਜੋ ਕਿ ਖਪਤਕਾਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਖਾਸ ਤੌਰ ’ਤੇ ਖ਼ਰਾਬ ਮੌਸਮ ਵਿਚ ਪ੍ਰੇਸ਼ਾਨੀ ਹੋਰ ਵੀ ਵੱਡੀ ਹੋ ਰਹੀ ਹੈ ਕਿਉਂਕਿ ਪਾਵਰਕਾਮ ਦੇ ਅਸਤ-ਵਿਅਸਤ ਸਿਸਟਮ ਕਾਰਨ ਫਾਲਟ ਪੈਣ ਦੀ ਗਿਣਤੀ ਵਿਚ ਭਾਰੀ ਵਾਧਾ ਦੇਖਣ ਨੂੰ ਮਿਲਦਾ ਹੈ। ਇਸੇ ਸਿਲਸਿਲੇ ਦੌਰਾਨ ਬੀਤੇ ਦਿਨ ਹੋਈ ਬਾਰਿਸ਼ ਤੋਂ ਬਾਅਦ ਨਾਰਥ ਜ਼ੋਨ ਅਧੀਨ ਫਾਲਟ ਦੀਆਂ 2000 ਤੋਂ ਵੱਧ ਸ਼ਿਕਾਇਤਾਂ ਸਾਹਮਣੇ ਆਈਆਂ।
ਇਹ ਵੀ ਪੜ੍ਹੋ- ਹਾਰਟ ਅਟੈਕ ਨਾਲ ਹੋਈ ਮੌਤ ਜਾਂ ਕੀਤਾ ਗਿਆ ਕਤਲ ? ਮ੍ਰਿਤਕਾ ਨੇ ਅਜਿਹੀ ਥਾਂ ਲਿਖਿਆ ਕਾਤਲਾਂ ਦਾ ਨਾਂ, ਕਿ...
ਬਾਰਿਸ਼ ਕਾਰਨ ਕਈ ਇਲਾਕਿਆਂ ਦੇ ਖਪਤਕਾਰਾਂ ਨੂੰ ਦੁਪਹਿਰ ਤਕ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦੀਆਂ ਸ਼ਿਕਾਇਤਾਂ ਹਨ ਕਿ ਕਰਮਚਾਰੀਆਂ ਦੀ ਦੇਰੀ ਕਾਰਨ ਸਪਲਾਈ ਸਮਾਂ ਰਹਿੰਦੇ ਚਾਲੂ ਨਹੀਂ ਹੋ ਪਾਉਂਦੀ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਇਨ੍ਹੀਂ ਦਿਨੀਂ ਆਲਮ ਇਹ ਹੈ ਕਿ ਚਿਪਚਿਪਾਹਟ ਵਾਲੀ ਗਰਮੀ ਕਾਰਨ ਏ.ਸੀ. ਦੀ ਵਰਤੋਂ ਬੇਹੱਦ ਵਧੀ ਹੋਈ ਹੈ, ਜਿਸ ਕਾਰਨ ਵੱਖ-ਵੱਖ ਇਲਾਕਿਆਂ ਵਿਚ ਪਾਵਰ ਸਿਸਟਮ ਓਵਰਲੋਡ ਚੱਲ ਰਿਹਾ ਹੈ, ਜੋ ਕਿ ਬਿਜਲੀ ਦੀ ਖ਼ਰਾਬੀ ਦਾ ਕਾਰਨ ਬਣ ਰਿਹਾ ਹੈ।
ਇਹ ਵੀ ਪੜ੍ਹੋ- ਪੁਲਸ ਭਰਤੀ ਦਾ ਪੇਪਰ ਦੇਣ ਜਾ ਰਹੇ ਪਤੀ-ਪਤਨੀ ਨਾਲ ਵਾਪਰ ਗਿਆ ਭਾਣਾ, ਮਾਸੂਮ ਸਿਰੋਂ ਉੱਠਿਆ ਮਾਂ ਦਾ ਸਾਇਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e