ਪੁਲਸ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਪਰਮਜੀਤ ਸਿੰਘ ਦੇ ਘਰ ਛਾਪੇਮਾਰੀ

Saturday, Jan 17, 2026 - 02:38 PM (IST)

ਪੁਲਸ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਪਰਮਜੀਤ ਸਿੰਘ ਦੇ ਘਰ ਛਾਪੇਮਾਰੀ

ਟਾਂਡਾ (ਵਰਿੰਦਰ ਪੰਡਿਤ, ਮੋਮੀ, ਅਮਰੀਕ)- ਟਾਂਡਾ ਉੜਮੁੜ ਤੋਂ ਅੱਜ ਸਵੇਰੇ ਤੜਕਸਾਰ ਸਵੇਰੇ 5 ਵਜੇ ਪੁਲਸ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਤੇਜ਼ ਤਰਾਰ ਆਗੂ ਪਰਮਜੀਤ ਸਿੰਘ ਭੁੱਲਾ ਦੇ ਘਰ ਛਾਪੇਮਾਰੀ ਕੀਤੀ ਗਈ।  ਪਰਮਜੀਤ ਸਿੰਘ ਭੂੱਲਾ ਨੂੰ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਪਹਿਲਾਂ ਪਰਮਜੀਤ ਸਿੰਘ ਭੁੱਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਬੁਖਲਾਹਟ ਦੇ ਵਿੱਚ ਆ ਗਈ ਹੈ, ਜਿਸ ਦੀ ਨਿਸ਼ਾਨੀ ਤੁਸੀਂ ਸਾਹਮਣੇ ਵੇਖ ਸਕਦੇ ਹੋ।

PunjabKesari

ਉਨ੍ਹਾਂ ਹੋਰ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 18 ਜਨਵਰੀ ਨੂੰ ਮਜੀਠੇ ਆ ਰਹੇ ਹਨ ਅਤੇ ਪੁਲਸ ਨੇ ਹੁਸ਼ਿਆਰਪੁਰ ਦੇ ਕਿਸਾਨ ਵੀ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜਦੋਂ ਜਿੱਥੇ ਵੀ ਆਉਣਗੇ ਤਾਂ ਉਨ੍ਹਾਂ ਨੂੰ ਸਵਾਲ ਕੀਤਾ ਜਾਵੇਗਾ ਕਿ ਸੰਭੂ ਬਾਰਡਰ 'ਤੇ ਚੁੱਕੀਆਂ ਟਰਾਲੀਆਂ-ਟਰੈਕਟਰ ਅਤੇ ਗੈਸ ਸਿਲੰਡਰ, ਏਸੀ ਅਤੇ ਹੋਰ ਸਾਮਾਨ 'ਆਪ' ਦੇ ਆਗੂਆਂ ਅਤੇ ਵਿਧਾਇਕਾਂ ਵੱਲੋਂ ਚੁੱਕਿਆ ਗਿਆ ਸੀ। ਉਸ ਦੀ ਭਰਪਾਈ ਕਰਨ ਲਈ ਸਵਾਲ ਜਵਾਬ ਕੀਤੇ ਜਾਣਗੇ ਪਰ ਭਗਵੰਤ ਮਾਨ ਪਹਿਲਾਂ ਹੀ ਬੁਖਲਾਹਟ ਦੇ ਵਿੱਚ ਆ ਕੇ ਕਿਸਾਨਾਂ ਦੇ ਘਰਾਂ ਵਿੱਚ ਤੜਕਸਾਰ ਰੇਡ ਕਰਵਾ ਕੇ ਕਿਸਾਨਾਂ ਨੂੰ ਬੇਵਜਾ ਤੰਗ ਪਰੇਸ਼ਾਨ ਕਰਨ 'ਤੇ ਲੱਗੀ ਹੋਏ ਹਨ। ਇਸ ਦਾ ਹਿਸਾਬ ਆਉਣ ਵਾਲੇ ਦਿਨਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੇਣਾ ਪਵੇਗਾ। ਇਸ ਮੌਕੇ ਉਨ੍ਹਾਂ ਨੇ ਭਗਵੰਤ ਮਾਨ ਦੇ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ  ਕੀਤੀ, ਜਿਸ ਦਾ ਸਾਥ ਉਨ੍ਹਾਂ ਦੀ ਧਰਮ ਪਤਨੀ ਬੇਅੰਤ ਕੌਰ ਨੇ ਵੀ ਦਿੱਤਾ। 

ਇਹ ਵੀ ਪੜ੍ਹੋ: ਟਾਂਡਾ 'ਚ ਗੋਲ਼ੀਆਂ ਮਾਰ ਕਤਲ ਕੀਤੇ ਬਲਵਿੰਦਰ ਦੇ ਮਾਮਲੇ 'ਚ ਨਵਾਂ ਮੋੜ! ਇੰਸਟਾਗ੍ਰਾਮ 'ਤੇ ਲਈ ਜ਼ਿੰਮੇਵਾਰੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News