ਹੋਲਾ-ਮਹੱਲਾ ਮੌਕੇ ਨਿਰਮਲ ਭੇਖ ਮਹਾ ਮੰਡਲ ਵੱਲੋਂ ਸਜਾਇਆ ਗਿਆ 35ਵਾਂ ਮਹਾਨ ਨਗਰ ਕੀਰਤਨ

Wednesday, Mar 04, 2026 - 12:25 PM (IST)

ਹੋਲਾ-ਮਹੱਲਾ ਮੌਕੇ ਨਿਰਮਲ ਭੇਖ ਮਹਾ ਮੰਡਲ ਵੱਲੋਂ ਸਜਾਇਆ ਗਿਆ 35ਵਾਂ ਮਹਾਨ ਨਗਰ ਕੀਰਤਨ

ਟਾਂਡਾ ਉੜਮੁੜ/ਸ੍ਰੀ ਅਨੰਦਪੁਰ ਸਾਹਿਬ (ਪਰਮਜੀਤ ਸਿੰਘ ਮੋਮੀ)- ਖਾਲਸਾ ਪੰਥ ਦੀ ਪਵਿੱਤਰ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਿਰਮਲ ਭੇਖ ਮਹਾ ਮੰਡਲ ਵੱਲੋਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲੇ-ਮਹੱਲੇ ਮੌਕੇ 35ਵਾਂ ਮਹਾਨ ਨਗਰ ਕੀਰਤਨ ਸ਼ਰਧਾ, ਸਤਿਕਾਰ, ਸ਼ਾਨੋ ਸ਼ੌਕਤ ਅਤੇ ਖਾਲਸਾਈ ਜਾਹੋ-ਜਲਾਲ ਨਾਲ ਸਜਾਇਆ ਗਿਆ।

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ 'ਚ ਲੱਗੀਆਂ ਰੌਣਕਾਂ! ਹੋਲਾ-ਮਹੱਲਾ ਮੌਕੇ ਲੱਖਾਂ ਸੰਗਤਾਂ ਗੁਰੂ ਘਰਾਂ ’ਚ ਹੋਈਆਂ ਨਤਮਸਤਕ

PunjabKesari

ਡੇਰਾ ਸ਼੍ਰੀ ਮਾਨ ਭਗਵਾਨ ਸਿੰਘ ਜੀ ਸੰਤਗੜ੍ਹ ਹਰਖੋਵਾਲ ਵਾਲਿਆਂ ਦੇ ਪਵਿੱਤਰ ਅਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸ਼੍ਰੀਮਾਨ ਮਹੰਤ ਸੁਆਮੀ ਗਿਆਨ ਦੇਵ ਜੀ ਮੁਖੀ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਕਨ ਖ਼ਲ ਹਰਿਦੁਆਰ ਅਤੇ ਨਿਰਮਲ ਭੇਖ ਦੇ ਸਮੂਹ ਸੰਤਾਂ ਮਹਾਪੁਰਸ਼ਾਂ ਵੱਲੋਂ ਪਰੰਪਰਾਗਤ ਰਵਾਇਤਾਂ ਨਾਲ ਸਜਾਏ ਗਏ ਮਹਾਨ ਨਗਰ ਕੀਰਤਨ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਨਿਰਮਲ ਭੇਖ ਮਹਾ ਮੰਡਲ ਦੇ ਕੌਮੀ ਪ੍ਰਧਾਨ ਨਿਰਮਲ ਭੇਖ ਰਤਨ ਸ੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ ਡੇਰਾ ਗੁਰੂਸਰ ਖੁੱਡਾ ਟਾਂਡਾ, ਸੰਤ ਜਸਵਿੰਦਰ ਸਿੰਘ ਕੁਠਾਰੀ, ਸੰਤ ਭਗਵਾਨ ਸਿੰਘ ਹਰਖੋਵਾਲ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ, ਤਖ਼ਤ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਅਤੇ ਨਿਰਮਲ ਭੇਖ ਮਹਾ ਮੰਡਲ ਦੇ ਸਮੂਹ ਸਾਧੂ ਸੰਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

PunjabKesari

ਮਹਾਨ ਨਗਰ ਕੀਰਤਨ ਸੰਤ ਭਗਵਾਨ ਸਿੰਘ ਹਰਖੋਵਾਲ ਵਾਲਿਆਂ ਦੇ ਅਸਥਾਨ ਤੋਂ ਆਰੰਭ ਹੋ ਕੇ ਚੰਡੀਗੜ੍ਹ-ਨੰਗਲ ਮੁੱਖ ਮਾਰਗ, ਪੰਜ ਪਿਆਰਾ ਪਾਰਕ, ਨਵੀਂ ਅਬਾਦੀ ਤੋਂ ਹੁੰਦਾ ਹੋਇਆ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਇਆ, ਜਿਸ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਅਤੇ ਹਾਜ਼ਰ ਵੱਡੀ ਗਿਣਤੀ ਵਿੱਚ ਸਮੂਹ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਦੇ ਹੋਏ ਮਹਾਨ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। 

PunjabKesari

ਇਹ ਵੀ ਪੜ੍ਹੋ: ਗੈਂਗਸਟਰਾਂ ਦਾ ਗੜ੍ਹ ਬਣਿਆ ਜਲੰਧਰ! 6 ਮਹੀਨਿਆਂ 'ਚ 15 ਵਾਰ ਚੱਲੀਆਂ ਗੋਲ਼ੀਆਂ, 93 ਗੈਂਗਸਟਰ ਸਰਗਰਮ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News