ਫਗਵਾੜਾ : ਚੈਕਿੰਗ ਦੌਰਾਨ ਸਵਿੱਫਟ 'ਚੋਂ 5.95 ਲੱਖ ਰੁਪਏ ਬਰਾਮਦ

05/02/2019 9:56:06 AM

ਫਗਵਾੜਾ,(ਹਰਜੋਤ) : ਲੋਕ ਸਭਾ ਚੋਣਾਂ ਦੌਰਾਨ ਚੱਲ ਰਹੀ ਵਿਸ਼ੇਸ਼ ਚੈਕਿੰਗ ਟੀਮ ਨੇ ਬੁੱਧਵਾਰ ਇਕ ਸਵਿੱਫਟ ਕਾਰ 'ਚੋਂ 5 ਲੱਖ 95 ਹਜ਼ਾਰ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਹੈ। ਜਿਸ 'ਚ 4 ਲੱਖ 83 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਤੇ 1 ਲੱਖ 12 ਹਜ਼ਾਰ ਰੁਪਏ ਦੀ ਵਿਦੇਸ਼ੀ ਕਰੰਸੀ ਸ਼ਾਮਲ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਵਿਜੈ ਕੰਵਰ ਨੇ ਦੱਸਿਆ ਕਿ ਕਾਰ ਚਾਲਕ ਦੀ ਪਛਾਣ ਸਿਮਰਨ ਸਿੰਘ ਪੁੱਤਰ ਮੋਹਨ ਸਿੱਘ ਵਾਸੀ ਫਰੈੱਡਜ਼ ਕਾਲੋਨੀ ਫਗਵਾੜਾ ਵਜੋਂ ਹੋਈ ਹੈ। ਉਕਤ ਵਿਅਕਤੀ ਪੈਸਿਆਂ ਸਬੰਧੀ ਸਪੱਸ਼ਟੀਕਰਨ ਨਹੀਂ ਦੇ ਸਕਿਆ। ਇਹ ਰਾਸ਼ੀ ਸਿਟੀ ਥਾਣੇ 'ਚ ਜਮ੍ਹਾ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Related News