ਐਕਟਿਵਾ ''ਤੇ ਜਾ ਰਹੇ ਬਜ਼ੁਰਗ ਦੀ ਲੱਤ ''ਤੇ ਲੁਟੇਰਿਆਂ ਨੇ ਮਾਰਿਆ ਦਾਤਰ, ਬੈਗ ਖੋਹ ਕੇ ਹੋਏ ਫਰਾਰ

Tuesday, Jan 30, 2024 - 04:28 AM (IST)

ਐਕਟਿਵਾ ''ਤੇ ਜਾ ਰਹੇ ਬਜ਼ੁਰਗ ਦੀ ਲੱਤ ''ਤੇ ਲੁਟੇਰਿਆਂ ਨੇ ਮਾਰਿਆ ਦਾਤਰ, ਬੈਗ ਖੋਹ ਕੇ ਹੋਏ ਫਰਾਰ

ਜਲੰਧਰ (ਮਹੇਸ਼)- ਥਾਣਾ ਰਾਮਾ ਮੰਡੀ ਸੂਰਿਆ ਇਨਕਲੇਵ ਦੇ ਨੇੜੇ ਪੈਂਦੇ ਇਲਾਕਾ ਭੱਠਾ ਰੋਡ ਨਿਊ ਸੂਰਿਆ ਇਨਕਲੇਵ ਵਿਚ ਸੋਮਵਾਰ ਨੂੰ ਦਿਨ-ਦਿਹਾੜੇ ਸਕੂਟਰੀ ’ਤੇ ਸਵਾਰ ਇਕ ਬਜ਼ੁਰਗ ਵਿਅਕਤੀ ਲੁਟੇਰਿਆਂ ਦਾ ਸ਼ਿਕਾਰ ਹੋ ਗਿਆ। ਲੁਟੇਰਿਆਂ ਨੇ ਉਸ ਦੀ ਲੱਤ ਵਿਚ ਦਾਤਰ ਮਾਰ ਕੇ ਉਸ ਨੂੰ ਹੇਠਾਂ ਸੁੱਟ ਦਿੱਤਾ ਅਤੇ ਉਸ ਦਾ ਬੈਗ ਖੋਹ ਕੇ ਫਰਾਰ ਹੋ ਗਏ।

ਇਹ ਵੀ ਪੜੋ- ਲੁਧਿਆਣਾ 'ਚ ਵਾਪਰੀ ਭਿਆਨਕ ਘਟਨਾ, ਨੌਜਵਾਨ ਦੇ ਸਿਰ 'ਚ ਪੱਥਰ ਮਾਰ ਕੇ ਕੀਤਾ ਬੇਰਹਿਮੀ ਨਾਲ ਕਤਲ

ਇਸ ਵਾਰਦਾਤ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦੇਣ ਥਾਣੇ ਪਹੁੰਚੇ ਅਸ਼ੋਕ ਕੁਮਾਰ ਕਾਲੀਆ ਪੁੱਤਰ ਤਰਲੋਚਨ ਦਾਸ ਕਾਲੀਆ ਨਿਵਾਸੀ ਨਿਊ ਕਮਲ ਵਿਹਾਰ ਨੇ ਦੱਸਿਆ ਕਿ ਉਹ ਭੱਠਾ ਰੋਡ 'ਤੇ ਜਾ ਰਹੇ ਸਨ। ਇਸ ਦੌਰਾਨ ਇਕ ਐਕਟਿਵਾ 'ਤੇ ਸਵਾਰ ਦੋ ਨੌਜਵਾਨਾਂ ਨੇ ਉਸ ਦੇ ਨੇੜੇ ਆ ਕੇ ਆਪਣੇ ਹੱਥ ਵਿਚ ਫੜਿਆ ਹੋਇਆ ਦਾਤ ਉਸ ਦੀ ਸੱਜੀ ਲੱਤ ਵਿਚ ਮਾਰ ਦਿੱਤਾ, ਜਿਸ ਤੋਂ ਬਾਅਦ ਉਹ ਸਮੇਤ ਸਕੂਟਰੀ ਸੜਕ 'ਤੇ ਡਿੱਗ ਗਿਆ। ਇਸ ਦੌਰਾਨ ਲੁਟੇਰੇ ਉਸ ਦਾ ਬੈਗ ਖੋਹ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ- ਸੜਕ ਪਾਰ ਕਰਦੇ ਪਰਿਵਾਰ ਨੂੰ ਟਰੱਕ ਨੇ ਕੁਚਲਿਆ, ਟਾਇਰ ਹੇਠਾਂ ਆਉਣ ਨਾਲ 6 ਸਾਲਾ ਬੱਚੀ ਦੀ ਹੋਈ ਦਰਦਨਾਕ ਮੌਤ

ਅਸ਼ੋਕ ਕਾਲੀਆ ਨੇ ਦੱਸਿਆ ਕਿ ਬੈਗ ਵਿਚ ਵਿੱਦਿਆ ਮੰਦਰ ਦੇ ਕੱਟੇ ਹੋਏ ਵੱਖ ਰਕਮਾਂ ਵਾਲੇ ਚੈਕ ਸਨ। ਇਸ ਤੋਂ ਇਲਾਵਾ ਉਸ ਦੀ ਸਕੂਟਰੀ ਦੀ ਆਰ.ਸੀ. ਵੀ ਸੀ। ਉਸ ਨੇ ਕਿਹਾ ਕਿ ਬੈਗ ਵਿਚ ਕੈਸ਼ ਨਹੀਂ ਸੀ, ਜਦਕਿ ਲੁਟੇਰਿਆਂ ਨੂੰ ਲੱਗਾ ਕਿ ਬੈਗ ਵਿਚ ਕੈਸ਼ ਹੈ, ਇਸ ਲਈ ਉਹ ਬੈਗ ਖੋਹ ਕੇ ਫਰਾਰ ਹੋ ਗਏ। ਉਸ ਨੇ ਕਿਹਾ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦੀ ਉਮਰ 20 ਤੋਂ 25 ਸਾਲ ਦੀ ਹੋਵੇਗੀ। ਪੁਲਸ ਨੇ ਪੀੜਤ ਵਿਅਕਤੀ ਦੀ ਸ਼ਿਕਾਇਤ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਸਿਗਰਟ ਪੀਣ 'ਤੇ ਹੋਈ ਬਹਿਸ ਨੇ ਧਾਰਿਆ ਖ਼ੂਨੀ ਰੂਪ, ਨੌਜਵਾਨ ਨੂੰ ਡੰਡਿਆਂ ਤੇ ਤਲਵਾਰਾਂ ਨਾਲ ਕੀਤਾ ਲਹੂ-ਲੁਹਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News