ਤੇਜ਼ਧਾਰ ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ ਵਿਅਕਤੀ ’ਤੇ ਕੀਤਾ ਹਮਲਾ
Friday, Dec 20, 2024 - 03:17 PM (IST)
ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਛਾਉਣੀ ਦੀ ਪੁਰਾਣੀ ਸਬਜ਼ੀ ਮੰਡੀ (ਪੁਰਾਣੀ ਪੁਲਸ ਚੌਂਕੀ ਵਾਲੀ ਥਾਂ) ਦੇ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਲੈਸ 10-12 ਅਣਪਛਾਤੇ ਨਕਾਬਪੋਸ਼ ਲੁਟੇਰਿਆਂ ਨੇ ਵੇਰਕਾ ਦੁਕਾਨ ਦੇ ਮਾਲਕ ਯੁੱਧਵੀਰ ਵਾਲੀਆ ਪੁੱਤਰ ਵਿਨੋਦ ਵਾਲੀਆ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਦੇ ਨਾਲ ਹੀ ਉਸ ਦੀ ਦੁਕਾਨ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਅਤੇ ਯੁੱਧਵੀਰ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ। ਇਸ ਦੌਰਾਨ ਦੋ ਥਾਵਾਂ ਤੋਂ ਉਸਦੀ ਬਾਂਹ ਟੁੱਟ ਗਈ ਹੈ, ਜਦ ਕਿ ਉਸਨੇ ਦੁਕਾਨ ਤੋਂ ਭੱਜ ਕੇ ਆਪਣੀ ਜਾਨ ਬਚਾਈ।
ਉਸ ਨੂੰ ਫਿਰੋਜ਼ਪੁਰ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਯੁੱਧਵੀਰ ਵਾਲੀਆ ਨੇ ਦੱਸਿਆ ਕਿ ਲੁਟੇਰੇ ਉਸ ਦੀ ਦੁਕਾਨ ਦੇ ਕੈਸ਼ ਕਾਊਂਟਰ ’ਚ ਪਏ ਹਜ਼ਾਰਾਂ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਹਨ। ਇਸ ਰੋਸ ’ਚ ਫਿਰੋਜ਼ਪੁਰ ਛਾਉਣੀ ਦੇ ਲੋਕਾਂ ਨੇ ਲਾਈਟਾਂ ਵਾਲੇ ਚੌਂਕ ’ਚ ਧਰਨਾ ਲਗਾ ਦਿੱਤਾ ਹੈ। ਫਿਲਹਾਲਫਿਰੋਜ਼ਪੁਰ ਛਾਉਣੀ ਵਪਾਰ ਮੰਡਲ ਦੇ ਪ੍ਰਧਾਨ ਧਰਮੂ ਪੰਡਿਤ ਅਤੇ ਹੋਰ ਅਧਿਕਾਰੀਆਂ ਵੱਲੋਂ ਵੀ ਦਸੰਬਰ ਨੂੰ ਫਿਰੋਜ਼ਪੁਰ ਛਾਉਣੀ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।