ਫਲਾਈਓਵਰ ’ਤੇ ਚੱਲਦੇ ਹੋਏ ਟੈਂਪੂ ’ਚ ਅਚਾਨਕ ਲੱਗੀ ਅੱਗ, ਡਰਾਈਵਰ ਨੇ ਛਾਲ ਮਾਰ ਕੇ ਬਚਾਈ ਜਾਨ

Thursday, Dec 19, 2024 - 05:23 AM (IST)

ਫਲਾਈਓਵਰ ’ਤੇ ਚੱਲਦੇ ਹੋਏ ਟੈਂਪੂ ’ਚ ਅਚਾਨਕ ਲੱਗੀ ਅੱਗ, ਡਰਾਈਵਰ ਨੇ ਛਾਲ ਮਾਰ ਕੇ ਬਚਾਈ ਜਾਨ

ਲੁਧਿਆਣਾ (ਮੁਕੇਸ਼) : ਗਿੱਲ ਰੋਡ ਫਲਾਈਓਵਰ ’ਤੇ ਚੱਲਦੇ ਹੋਏ ਇਕ ਟੈਂਪੂ ਨੂੰ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਜਿਉਂ ਹੀ ਡਰਾਈਵਰ ਨੇ ਟੈਂਪੂ ’ਚੋਂ ਅੱਗ ਤੇ ਧੂੰਆਂ ਨਿਕਲਦਾ ਦੇਖਿਆ ਤਾਂ ਉਸ ਨੇ ਟੈਂਪੂ ਸਾਈਡ ’ਤੇ ਲਗਾ ਕੇ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਜਾਨ ਬਚ ਗਈ।

ਦੱਸਿਆ ਜਾ ਰਿਹਾ ਹੈ ਕਿ ਟੈਂਪੂ ਚਾਲਕ ਪੁਲ ਤੋਂ ਢੋਲੇਵਾਲ ਵਾਲੇ ਪਾਸੇ ਜਾ ਰਿਹਾ ਸੀ। ਜਿਉਂ ਹੀ ਟੈਂਪੂ ਚਾਲਕ ਨੇ ਗਿੱਲ ਚੌਕ ਪਾਰ ਕੀਤਾ ਤਾਂ ਟੈਂਪੂ ’ਚੋਂ ਅੱਗ ਤੇ ਧੂੰਆਂ ਨਿਕਲਣ ਲੱਗ ਪਿਆ, ਜਿਸ ਨੂੰ ਦੇਖ ਕੇ ਡਰਾਈਵਰ ਨੇ ਟੈਂਪੂ ਪੁਲ ਦੀ ਕੰਧ ਨਾਲ ਸਾਈਡ ’ਤੇ ਰੋਕ ਦਿੱਤਾ ਅਤੇ ਛਾਲ ਮਾਰ ਦਿੱਤੀ। ਦੇਖਦੇ ਹੀ ਦੇਖਦੇ ਅੱਗ ਨੇ ਪ੍ਰਚੰਡ ਰੂਪ ਧਾਰਨ ਕਰ ਲਿਆ।

ਇਹ ਵੀ ਪੜ੍ਹੋ : ਪ੍ਰਿੰਕਲ ਗੋਲ਼ੀਕਾਂਡ ਵਿਚ ਨਵਾਂ ਮੋੜ! ਗੈਂਗਸਟਰ ਨੇ ਕਰ ਦਿੱਤੇ ਵੱਡੇ ਖ਼ੁਲਾਸੇ

ਇਸ ਦੌਰਾਨ ਪੁਲ ’ਤੇ ਜਾਮ ਲੱਗ ਗਿਆ। ਕੁਝ ਰਾਹਗੀਰਾਂ ਨੇ ਪਾਣੀ ਦਾ ਇੰਤਜ਼ਾਮ ਕਰ ਕੇ ਟੈਂਪੂ ’ਚ ਲੱਗੀ ਅੱਗ ਉੱਪਰ ਕਾਬੂ ਪਾਇਆ ਪਰ ਅੱਗ ਫਿਰ ਤੋਂ ਭੜਕ ਗਈ। ਸੂਚਨਾ ਮਿਲਣ ’ਤੇ ਮੌਕੇ ’ਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ, ਉਦੋਂ ਤੱਕ ਟੈਂਪੂ ਕਾਫੀ ਸੜ ਚੁੱਕਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News