ਟੈਂਕਰ ਅਤੇ ਐਕਟਿਵਾ ਦੀ ਟੱਕਰ ''ਚ 2 ਲੜਕੀਆਂ ਗੰਭੀਰ ਜ਼ਖਮੀ
Thursday, Dec 12, 2024 - 05:32 AM (IST)
ਨੰਗਲ (ਗੁਰਭਾਗ ਸਿੰਘ) - ਦੁਪਹਿਰ ਇਕ ਵਜੇ ਦੇ ਕਰੀਬ ਨਯਾ ਨੰਗਲ ਵਿਖੇ ਇਕ ਚੌਕ 'ਤੇ ਫਿਰ ਸੜਕੀ ਹਾਦਸਾ ਵਾਪਰਿਆ। ਇਸ ਹਾਦਸੇ ਵਿਚ 2 ਲੜਕੀਆਂ ਦੇ ਗੰਭੀਰ ਰੂਪ ਤੋਂ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਨ੍ਹਾਂ ਨੂੰ ਇਕ ਆਟੋ ਚਾਲਕ ਦੀ ਮਦਦ ਨਾਲ ਘਟਨਾ ਵਾਲੀ ਥਾਂ ਤੋਂ ਨੰਗਲ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਵੱਲੋਂ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਚਡੀਗੜ੍ਹ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿਚ ਰੈਪਰ ਕਰ ਦਿੱਤਾ ਗਿਆ। ਡਾ. ਪਰਮਪ੍ਰਤਾਪ ਸਿੰਘ ਨੇ ਦੱਸਿਆ ਕਿ ਇੱਕ ਲੜਕੀ ਦੀ ਲੱਤ ਵਿਚ 2 ਜਗ੍ਹਾ ਫਰੈਚਰ ਅਤੇ ਦੂਜੀ ਦੇ ਮੋਢੇ ਵਿਚ ਗੰਭੀਰ ਸੱਟ ਲੱਗੀ। ਵਿਦਆਰਥਣਾਂ ਦੀ ਪਛਾਣ ਸਾਕਸ਼ੀ ਤੇ ਵ੍ਰਿੰਦਾ ਵਜੋਂ ਹੋਈ ਹੈ।
ਜਿਸ ਆਟੋ ਚਾਲਕ ਦੀ ਮਦਦ ਨਾਲ ਜ਼ਖ਼ਮੀ ਲੜਕੀਆਂ ਨੂੰ ਨੰਗਲ ਸਿਵਲ ਹਸਪਤਾਲ ਲਿਆਂਦਾ ਗਿਆ, ਉਸ ਜਸਵਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਹਸਪਤਾਲ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਪਿੰਡ ਨਿੱਕੂ ਨੰਗਲ ਦਾ ਹੀ ਰਹਿਣ ਵਾਲਾ ਹੈ ਅਤੇ ਹਾਦਸੇ ਵਿਚ ਜ਼ਖ਼ਮੀ ਇਕ ਲੜਕੀ ਨਿੱਕੂ ਨੰਗਲ ਦੀ ਹੀ ਰਹਿਣ ਵਾਲੀ ਹੈ, ਜਿਸਦੇ ਪਿਤਾ ਦਾ ਨਾਮ ਵਿਜੈਪਾਲ ਤੇ ਪਿੰਡ ਹੰਬੇਵਾਲ ਦੀ ਰਹਿਣ ਵਾਲੀ ਦੂਜੀ ਲੜਕੀ ਦੇ ਪਿਤਾ ਦਾ ਨਾਮ ਸੁਰਿੰਦਰ ਸਿੰਘ ਹੈ।
ਉਨ੍ਹਾਂ ਦੱਸਿਆ ਕਿ ਮੌਕੇ ’ਤੇ ਲੋਕ ਬੋਲ ਰਹੇ ਸੀ, ਕਿ ਲੜਕੀਆਂ ਦੀ ਐਕਟਿਵਾ ਟੈਂਕਰ ਦੇ ਪਿਛਲੇ ਟਾਇਰ ਵਿਚ ਵੱਜੀ ਜਿਸ ਕਾਰਨ ਐਕਟਿਵਾ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਇਨ੍ਹਾਂ ਲੜਕੀਆਂ ਨੂੰ ਨੌਜਵਾਨਾਂ ਨੇ ਹੌਸਲਾ ਵਿਖਾ ਮੇਰੇ ਆਟੋ ਵਿਚ ਬਿਠਾ ਸਿਵਲ ਹਸਪਤਾਲ ਨੰਗਲ ਵਿਚ ਦਾਖਲ ਕਰਵਾਇਆ। ਉਨ੍ਹਾਂ ਦੱਸਿਆ ਕਿ ਟੱਰਕ ਵਾਲਾ ਘਟਨਾ ਵਾਲੀ ਥਾਂ ’ਤੇ ਹੀ ਖੜ੍ਹਾ ਸੀ। ਹਸਪਤਾਲ ਵਿਚ ਮੌਜੂਦ ਕੁਝ ਲੋਕ ਦੱਸ ਰਹੇ ਸੀ ਕਿ ਲੜਕੀਆਂ ਕਿਸੇ ਸਰਕਾਰੀ ਕਾਲਜ ਦੀਆਂ ਵਿਦਆਰਥਣਾਂ ਹਨ।
ਜਦੋਂ ਇਸ ਸਾਰੇ ਮਾਮਲੇ ਨੂੰ ਲੈ ਕੇ ਨੰਗਲ ਥਾਣਾ ਮੁਖੀ ਰਾਹੁਲ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ। ਜ਼ਖ਼ਮੀ ਲੜਕੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਨਯਾ ਨੰਗਲ ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਇਸ ਹਾਦਸੇ ਨੂੰ ਲੈ ਕੇ ਗਲਤੀ ਕਿਸਦੀ ਹੈ। ਨਯਾ ਨੰਗਲ ਪੁਲਸ ਅਧਿਕਾਰੀ ਸਰਤਾਜ ਸਿੰਘ ਨੇ ਕਿਹਾ ਕਿ ਟੈਂਕਰ ਨੰਬਰ ਐੱਚ.ਪੀ. 12 ਐੱਫ. 7835 ਦਾ ਚਾਲਕ ਗੱਡੀ ਨੂੰ ਊਨਾ (ਹਿਮਾਚਲ ਪ੍ਰਦੇਸ਼) ਤੋਂ ਲੈ ਕੇ ਨਾਲਾਗੜ੍ਹ ਬੱਦੀ ਜਾ ਰਿਹਾ ਸੀ ਤਾਂ ਐੱਨ.ਐੱਫ.ਐੱਲ. ਰੇਲਵੇ ਪੁਲ ਤੋਂ ਮਹਿਜ ਅੱਗੇ ਪਾਸ ਲੈਣ ਸਮੇਂ ਇਹ ਹਾਦਸਾ ਵਾਪਰਿਆ ਹੈ। ਜਿਸ ਵਿਚ 2 ਲੜਕੀਆਂ ਨੂੰ ਗੰਭੀਰ ਸੱਟਾਂ ਲੱਗਣ ਕਰ ਕੇ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਨੁਕਸਾਨੀ ਐਕਟਿਵਾ ਅਤੇ ਟੈਂਕਰ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਲਿਆ ਹੈ।