ਆਟੋ ਦੀ ਉਡੀਕ ਕਰਦਿਆਂ ਬਜ਼ੁਰਗ ਔਰਤ ਨਾਲ ਵਾਪਰਿਆ ਭਾਣਾ, ਟਿੱਪਰ ਬੈਕ ਕਰਦੇ ਸਮੇਂ ਡਰਾਈਵਰ ਨੇ ਕੁਚਲ ''ਤਾ
Tuesday, Dec 10, 2024 - 07:38 AM (IST)
ਜਲੰਧਰ (ਵਰੁਣ) : ਟਰਾਂਸਪੋਰਟ ਨਗਰ ਚੌਕ ਵਿਚ ਬੈਂਕ ਜਾਣ ਲਈ ਆਟੋ ਦੀ ਉਡੀਕ ਕਰ ਰਹੀ ਬਜ਼ੁਰਗ ਔਰਤ ਨੂੰ ਡਰਾਈਵਰ ਨੇ ਟਿੱਪਰ ਨੂੰ ਬੈਕ ਕਰਦੇ ਹੋਏ ਕੁਚਲ ਦਿੱਤਾ। ਟਿੱਪਰ ਔਰਤ ਦੀਆਂ ਦੋਵਾਂ ਲੱਤਾਂ ’ਤੇ ਜਾ ਚੜ੍ਹਿਆ। ਜਦੋਂ ਔਰਤ ਦੀਆਂ ਚੀਕਾਂ ਸੁਣ ਕੇ ਲੋਕਾਂ ਨੇ ਰੌਲਾ ਪਾਇਆ ਤਾਂ ਡਰਾਈਵਰ ਟਿੱਪਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਬਜ਼ੁਰਗ ਔਰਤ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ, ਹਰਭਜਨ ਕੌਰ (75) ਪਤਨੀ ਜੋਗਿੰਦਰ ਸਿੰਘ ਨਿਵਾਸੀ ਹਰਗੋਬਿੰਦ ਨਗਰ ਨੇ ਬੈਂਕ ਕਿਸੇ ਕੰਮ ਜਾਣਾ ਸੀ। ਉਹ ਆਪਣੇ ਘਰੋਂ ਪੈਦਲ ਆਈ ਅਤੇ ਟਰਾਂਸਪੋਰਟ ਨਗਰ ਚੌਕ ਵਿਚ ਪੈਟਰੋਲ ਪੰਪ ਦੇ ਬਾਹਰ ਖੜ੍ਹੀ ਹੋ ਕੇ ਆਟੋ ਦੀ ਉਡੀਕ ਕਰਨ ਲੱਗੀ। ਇਸੇ ਦੌਰਾਨ ਇਕ ਟਿੱਪਰ ਬੈਕ ਆਇਆ, ਜਿਸ ਦੇ ਡਰਾਈਵਰ ਨੇ ਔਰਤ ਨੂੰ ਦੇਖਿਆ ਹੀ ਨਹੀਂ ਅਤੇ ਟਿੱਪਰ ਉਸ ਦੀਆਂ ਲੱਤਾਂ ’ਤੇ ਚੜ੍ਹਾ ਦਿੱਤਾ।
ਇਹ ਵੀ ਪੜ੍ਹੋ : ਲਗਜ਼ਰੀ ਕਾਰ 'ਤੇ ਸਵਾਰ ਹੋ ਕੇ ਲੁੱਟ-ਖੋਹ ਕਰਨ ਵਾਲੀ ਔਰਤ ਸਣੇ 2 ਕਾਬੂ
ਜਿਉਂ ਹੀ ਲੋਕਾਂ ਨੇ ਰੌਲਾ ਪਾਇਆ ਤਾਂ ਡਰਾਈਵਰ ਟਿੱਪਰ ਸਮੇਤ ਫ਼ਰਾਰ ਹੋ ਗਿਆ। ਮੁਲਜ਼ਮ ਡਰਾਈਵਰ ਟਿੱਪਰ ਭਜਾਉਂਦਿਆਂ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਿਆ ਹੈ। ਔਰਤ ਨੂੰ ਤੁਰੰਤ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਸ ਤੋਂ ਬਾਅਦ ਪੁਲਸ ਨੂੰ ਇਸ ਹਾਦਸੇ ਦੀ ਸੂਚਨਾ ਦਿੱਤੀ ਗਈ।
ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸੀ. ਸੀ. ਟੀ. ਵੀ. ਫੁਟੇਜ ਆਪਣੇ ਕਬਜ਼ੇ ਵਿਚ ਲੈ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਬਜ਼ੁਰਗ ਔਰਤ ਅਜੇ ਅਨਫਿੱਟ ਹੈ, ਜਿਸ ਕਾਰਨ ਉਸ ਦੇ ਬਿਆਨ ਨਹੀਂ ਹੋ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8