ਪਿਸਤੌਲ ਦੀ ਨੋਕ ''ਤੇ ਲੁੱਟਣ ਆਏ ਲੁਟੇਰਿਆਂ ਨੂੰ ਦੁਕਾਨਦਾਰ ਨੇ ਪੁੱਠੇ ਪੈਰੀਂ ਭਜਾਇਆ
Monday, Dec 23, 2024 - 05:30 PM (IST)
ਬੁਢਲਾਡਾ (ਬਾਂਸਲ) : ਪਿਸਤੌਲ ਦੀ ਨੋਕ 'ਤੇ ਲੁੱਟਣ ਆਏ ਲੁਟੇਰਿਆਂ ਨੂੰ ਦੁਕਾਨਦਾਰ ਨੇ ਮੁਸਤੈਦੀ ਨਾਲ ਨਕਾਮ ਕਰ ਦਿੱਤਾ। ਸਥਾਨਕ ਸ਼ਹਿਰ ਦੇ ਰੇਲਵੇ ਓਵਰ ਬਰਿੱਜ ਬੋਹਾ ਰੋਡ 'ਤੇ ਕਾਲਾ ਰਾਮ ਕਰਿਆਣਾ ਸਟੋਰ ਦੇ ਮਾਲਕ ਜੈਕੀ ਸਿੰਗਲਾ ਨੇ ਦੱਸਿਆ ਕਿ ਅਚਾਨਕ 2 ਨੌਜਵਾਨ ਮੂੰਹ ਬੰਨ੍ਹੇ ਹੋਏ ਹਨ ਉਸ ਤੋਂ ਸਿਗਰਟ ਦੀ ਮੰਗ ਕੀਤੀ ਅਤੇ ਬਾਅਦ ਵਿਚ ਪਿਸਤੌਲ ਦਿਖਾ ਕੇ ਪੈਸੇ ਕੱਢਣ ਲਈ ਦਬਾਅ ਬਨਾਉਣ ਲੱਗੇ। ਇਸ ਦੌਰਾਨ ਦੁਕਾਨਦਾਰ ਨੇ ਇਨਕਾਰ ਕਰਦਿਆਂ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਜਦੋਂ ਦੁਕਾਨਦਾਰ ਨੇ ਬਿਨਾਂ ਕਿਸੇ ਡਰ ਤੋਂ ਕੋਰਾ ਜਵਾਬ ਦੇ ਦਿੱਤਾ ਅਤੇ ਡਾਂਗ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੌਕੇ ਤੋਂ ਫਰਾਰ ਹੋ ਗਏ।
ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਇਹ ਘਟਨਾ ਦੁਕਾਨ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ। ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਵਿਚ ਇਸ ਘਟਨਾ ਕਾਰਨ ਡਰ ਦਾ ਮਾਹੌਲ ਬਣਿਆ ਹੋਇਆ ਹੈ। ਵਪਾਰੀਆਂ ਅਤੇ ਰਿਹਾਇਸ਼ੀ ਲੋਕਾਂ ਨੇ ਸੁਰੱਖਿਆ ਪ੍ਰਬੰਧ ਪੱਕੇ ਕਰਨ ਦੀ ਮੰਗ ਕੀਤੀ ਹੈ।