ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪਿੰਡ ਬਾਬਕ ਤੋਂ ਸਜਾਇਆ ਨਗਰ ਕੀਰਤਨ
Thursday, Dec 26, 2024 - 05:30 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਜਸਵਿੰਦਰ)-ਗੁਰਦਆਰਾ ਬੇਗਮਪੁਰਾ ਸਾਹਿਬ ਬਾਬਕ ਵਿਖੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਸਮਰਪਿਤ 30 ਦਸੰਬਰ ਤੱਕ ਕਰਵਾਏ ਜਾ ਰਹੇ 5ਵੇਂ ਸਫ਼ਰ-ਏ-ਸ਼ਹਾਦਤ ਸਮਾਗਮ ਦੇ ਸੰਬੰਧ ਵਿਚ ਅੱਜ ਖਾਲਸਾਈ ਸ਼ਾਨ ਦੇ ਨਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ’ਚ ਵੱਖ-ਵੱਖ ਪਿੰਡਾਂ ਤੋਂ ਆਈ ਸੰਗਤ ਨੇ ਹਾਜ਼ਰੀ ਲੁਆਈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਬਲੇ ਸੋ ਨਿਹਾਲ ਦੇ ਜੈਕਾਰਿਆਂ ਵਿਚ ਪਿੰਡ ਬਾਬਕ ਦੇ ਗੁਰੂ ਘਰ ਤੋਂ ਸ਼ੁਰੂ ਹੋਇਆ। ਨਗਰ ਕੀਰਤਨ ਦਾ ਪਿੰਡ ਬਾਬਕ, ਘੋੜਾਵਾਹਾ, ਦਰੀਆ, ਕੰਧਾਲਾ ਜੱਟਾ, ਚੱਕ, ਅੱਡਾ ਸਰਾਂ, ਰਾਮਪੁਰ, ਧੂਤਾ , ਨੈਨੋਵਾਲ, ਝੱਜ ਵਿਖੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ। ਨਗਰ ਕੀਰਤਨ ਦੌਰਾਨ ਸੰਗਤਾਂ ਅਤੇ ਰਾਗੀ ਜੱਥੇ ਗੁਰਬਾਣੀ ਦਾ ਜਾਪੁ ਕਰਦੇ ਜਾ ਰਹੇ ਸਨ। ਸਿੱਖ ਪ੍ਰਚਾਰਕਾਂ ਨੇ ਸੰਗਤਾਂ ਨੂੰ ਸਿੱਖ ਕੌਮ ਦਾ ਕੁਰਬਾਨੀਆਂ ਭਰਿਆ ਸ਼ਾਨਾਮੱਤਾ ਇਤਿਹਾਸ ਸੁਣਾਇਆ।
ਇਹ ਵੀ ਪੜ੍ਹੋ- ਪੰਜਾਬ ਦੇ ਲੋਕਾਂ ਲਈ ਅਹਿਮ ਖ਼ਬਰ, ਧੁੰਦ ਨੂੰ ਲੈ ਕੇ ਮੌਸਮ ਵਿਭਾਗ ਨੇ ਕਰ 'ਤੀ ਵੱਡੀ ਭਵਿੱਖਬਾਣੀ
ਇਸ ਤੋਂ ਪਹਿਲਾ ਚੌਥੇ ਦਿਨ ਦੇ ਰਾਤਰੀ ਦੀਵਾਨ ’ਚ ਭਾਈ ਸਰਬਜੀਤ ਸਿੰਘ, ਭਾਈ ਸੰਦੀਪ ਸਿੰਘ ਨੂਰਪੁਰੀ ਅਤੇ ਢਾਡੀ ਅਮ੍ਰਿਤਪਾਲ ਸਿੰਘ ਸੰਗਤ ਨੂੰ ਗੁਰਬਾਣੀ ਕੀਰਤਨ ਤੇ ਗੁਰ ਇਤਿਹਾਸ ਨਾਲ ਜੋੜਿਆ। ਨਗਰ ਕੀਰਤਨ ਵਿਚ ਬਾਬਾ ਮੱਖਣ ਸਿੰਘ, ਅਵਤਾਰ ਸਿੰਘ ਖਾਲਸਾ, ਸਰਪੰਚ ਪਿੰਕੀ ਰਾਣੀ, ਸੁਖਦੇਵ ਸਿੰਘ ਸੁੱਖਾ, ਤਰਲੋਚਨ ਸਿੰਘ, ਬਲਬੀਰ ਸਿੰਘ, ਜੈ ਸਿੰਘ, ਗ੍ਰੰਥੀ ਜਸਵੀਰ ਸਿੰਘ, ਜਸਪਾਲ ਪਾਲਾ, ਅਮਰੀਕ ਸਿੰਘ, ਅਵਤਾਰ ਸਿੰਘ, ਸਨੀ, ਕੁੰਦਨ ਸਿੰਘ, ਹਰਪ੍ਰੀਤ ਹੈਬੋ, ਮਲਕੀਤ ਸਿੰਘ, ਚਰਨਜੀਤ ਪੜਬੱਗਾ, ਸੰਦੀਪ ਸਿੰਘ ਅਮਰੀਕਾ ਅਤੇ ਸ਼ਾਮ ਸਿੰਘ ਆਦਿ ਨੇ ਹਾਜ਼ਰੀ ਲੁਆਈ।
ਇਹ ਵੀ ਪੜ੍ਹੋ- ਪੰਜਾਬ 'ਚ ਲਗਾਤਾਰ ਦੋ ਛੁੱਟੀਆਂ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e