ਭੇਤ-ਭਰੇ ਹਾਲਾਤ ’ਚ ਮਾਂ-ਧੀ ਨੇ ਨਿਗਲਿਆ ਜ਼ਹਿਰ, ਹਾਲਤ ਗੰਭੀਰ

Wednesday, Feb 26, 2020 - 04:43 PM (IST)

ਭੇਤ-ਭਰੇ ਹਾਲਾਤ ’ਚ ਮਾਂ-ਧੀ ਨੇ ਨਿਗਲਿਆ ਜ਼ਹਿਰ, ਹਾਲਤ ਗੰਭੀਰ

ਭੋਗਪੁਰ (ਸੂਰੀ)-ਇਕ ਪ੍ਰਵਾਸੀ ਭਾਰਤੀ ਦੇ ਮਕਾਨ ਦੀ ਦੇਖ-ਭਾਲ ਲਈ ਰੱਖੇ ਗਏ ਪਰਿਵਾਰ ’ਚੋਂ ਮਾਂ-ਧੀ ਵੱਲੋਂ ਭੇਤਭਰੇ ਹਾਲਾਤ ਵਿਚ ਜ਼ਹਿਰ ਖਾਧੇ ਜਾਣ ਦੀ ਖ਼ਬਰ ਹੈ। ਮੰਗਲਵਾਰ ਦੇਰ ਸ਼ਾਮ ਇਕ ਔਰਤ ਅਤੇ ਇਕ ਲਡ਼ਕੀ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਸਬੰਧੀ ਭੋਗਪੁਰ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਜ਼ਹਿਰ ਨਿਗਲਣ ਵਾਲੀਆਂ ਦੋਵੇਂ ਮਾਵਾਂ-ਧੀਆਂ ਭੋਗਪੁਰ ਸ਼ਹਿਰ ਦੇ ਵਾਰਡ ਨੰ. 12 ਰੇਲਵੇ ਰੋਡ ਦੀਆਂ ਰਹਿਣ ਵਾਲੀਆਂ ਹਨ। ਇਹ ਪਰਿਵਾਰ ਇਕ ਪ੍ਰਵਾਸੀ ਭਾਰਤੀ ਦੇ ਘਰ ਵਿਚ ਦੇਖਭਾਲ ਕਰਦਾ ਸੀ। ਥਾਣੇਦਾਰ ਕਰਨੈਲ ਸਿੰਘ ਜਲੰਧਰ ਦੇ ਇਕ ਨਿੱਜੀ ਹਸਪਤਾਲ, ਜਿਸ ਵਿਚ ਇਹ ਮਾਂ-ਧੀ ਜ਼ੇਰੇ ਇਲਾਜ ਹਨ, ਦੇ ਬਿਆਨ ਲੈਣ ਪੁੱਜੇ ਤਾਂ ਡਾਕਟਰਾਂ ਨੇ ਦੋਵਾਂ ਨੂੰ ਅਨਫਿੱਟ ਦੱਸਿਆ, ਜਿਸ ਕਾਰਣ ਪੁਲਸ ਖਬਰ ਲਿਖੇ ਜਾਣ ਤੱਕ ਮਾਂ-ਧੀ ਦੇ ਬਿਆਨ ਨਹੀਂ ਲੈ ਸਕੀ।


author

shivani attri

Content Editor

Related News