ਮੋਬਾਇਲ ਸਟੋਰ ਦਾ ਤਾਲਾ ਤੋੜ ਕੇ ਲੱਖਾਂ ਦੇ ਮੋਬਾਇਲ ਚੋਰੀ

Friday, Jan 12, 2024 - 10:03 PM (IST)

ਮੋਬਾਇਲ ਸਟੋਰ ਦਾ ਤਾਲਾ ਤੋੜ ਕੇ ਲੱਖਾਂ ਦੇ ਮੋਬਾਇਲ ਚੋਰੀ

ਰਾਮਾਂ ਮੰਡੀ (ਪਰਮਜੀਤ)-ਰਾਮਾਂ ਮੰਡੀ ’ਚ ਚੋਰਾਂ ਦੇ ਹੌਸਲੇ ਏਨੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਚੋਰਾਂ ਨੂੰ ਹੁਣ ਪੁਲਸ ਦਾ ਡਰ ਵੀ ਨਹੀਂ ਰਿਹਾ। ਰਾਮਾਂ ਮੰਡੀ ਦੇ ਬੱਸ ਅੱਡੇ ਦੇ ਨਜ਼ਦੀਕ ਬੀਤੀ ਰਾਤ ਚੋਰਾਂ ਨੇ ਬਾਂਸਲ ਮੋਬਾਇਲ ਸਟੋਰ ਦਾ ਤਾਲਾ ਤੋੜੇ ਕੇ ਦੁਕਾਨ ’ਚ ਪਏ ਲੱਖਾਂ ਰੁਪਏ ਦੇ ਮੋਬਾਇਲ ਅਤੇ ਕੀਮਤੀ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ।
ਪੀੜਤ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਬੀਤੀ ਰਾਤ ਦੁਕਾਨ ਬੰਦ ਕਰ ਕੇ ਘਰ ਚਲੇ ਗਏ ਸਨ। ਸਵੇਰੇ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਦੁਕਾਨ ਦਾ ਤਾਲਾ ਟੁੱਟਿਆ ਪਿਆ ਹੈ, ਜਦ ਅਸੀਂ ਆ ਕੇ ਦੇਖਿਆ ਤਾਂ ਦੁਕਾਨ ਦਾ ਤਾਲਾ ਟੁੱਟਾ ਪਿਆ ਸੀ ਅਤੇ ਦੁਕਾਨ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ, ਜਿਸ ਦੀ ਸੂਚਨਾ ਤੁਰੰਤ ਰਾਮਾਂ ਪੁਲਸ ਮੁਖੀ ਨੂੰ ਦਿੱਤੀ।
ਪੀੜਤ ਦੁਕਾਨਦਾਰ ਨੇ ਦੱਸਿਆ ਕਿ ਚੋਰ ਦੁਕਾਨਾਂ ’ਚ ਪਏ 2 ਦਰਜਨ ਦੇ ਕਰੀਬ ਨਵੇਂ ਮੋਬਾਇਲ ਫੋਨ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਏ ਹਨ। ਟਰਾਂਸਪੋਰਟਰ ਸੋਨੀ ਬਾਂਸਲ ਨੇ ਦੱਸਿਆ ਕਿ ਪੀੜਤ ਦੁਕਾਨਦਾਰ ਦਾ ਢਾਈ ਲੱਖ ਦੇ ਕਰੀਬ ਨੁਕਸਾਨ ਹੋ ਗਿਆ ਹੈ। ਮੰਡੀ ਵਾਸੀਆਂ ਨੇ ਸੀਨੀਅਰ ਪੁਲਸ ਕਪਤਾਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਸ਼ਹਿਰ ’ਚ ਪੁਲਸ ਦੀ ਗਸ਼ਤ ਕੀਤੀ ਜਾਵੇ ਅਤੇ ਚੋਰਾਂ ਦੀ ਭਾਲ ਕਰ ਕੇ ਉਸਦਾ ਚੋਰੀ ਹੋਇਆ ਸਾਮਾਨ ਵਾਪਸ ਦਵਾਇਆ ਜਾਵੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Aarti dhillon

Content Editor

Related News