ਸੈਂਟਰਲ ਜੇਲ ''ਚ ਹਾਵਾਲਾਤੀ ਤੋਂ ਮੋਬਾਇਲ ਹੋਇਆ ਬਰਾਮਦ
Saturday, Feb 22, 2020 - 11:30 PM (IST)

ਹੁਸ਼ਿਆਰਪੁਰ, (ਅਮਰਿੰਦਰ)— ਸੈਂਟਰਲ ਜੇਲ 'ਚ ਪੇਸ਼ੀ ਤੋਂ ਪਰਤਣ 'ਤੇ ਕੈਦੀਆਂ ਤੇ ਹਵਾਲਾਤੀਆਂ ਦੀ ਤਲਾਸ਼ੀ ਦੌਰਾਨ ਮੋਬਾਇਲ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਥਾਣਾ ਸਿਟੀ ਪੁਲਸ ਦੇ ਸਾਹਮਣੇ ਦਰਜ ਸ਼ਿਕਾਇਤ ਵਿਚ ਸਹਾਇਕ ਜੇਲ ਸੁਪਰਡੈਂਟ ਰਾਜ ਕਿਸ਼ੋਰ ਨੇ ਦੱਸਿਆ ਕਿ ਜੇਲ ਦੇ ਅੰਦਰ ਅਚਾਨਕ ਜਾਂਚ ਦੌਰਾਨ ਹਵਾਲਾਤੀ ਜਸਪ੍ਰੀਤ ਸਿੰਘ ਉਰਫ ਚੰਨਾ ਨਿਵਾਸੀ ਗੋਕਲ ਨਗਰ ਹੁਸ਼ਿਆਰਪੁਰ ਕੋਲੋਂ ਇਕ ਮੋਬਾਇਲ ਫੋਨ ਬਰਾਮਦ ਹੋਇਆ ਹੈ। ਥਾਣਾ ਸਿਟੀ ਪੁਲਸ ਨੇ ਜੇਲ ਪ੍ਰਬੰਧਕਾਂ ਦੀ ਸ਼ਿਕਾਇਤ 'ਤੇ ਦੋਸ਼ੀ ਹਵਾਲਾਤੀ ਜਸਪ੍ਰੀਤ ਸਿੰਘ ਉਰਫ ਚੰਨਾ ਖਿਲਾਫ ਪ੍ਰਿਜਨ ਐਕਟ ਅਧੀਨ ਕੇਸ ਦਰਜ ਕਰਕ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।