ਟਿਊਸ਼ਨ ਪੜ੍ਹਨ ਗਿਆ ਨਾਬਾਲਗ ਲੜਕਾ ਸ਼ੱਕੀ ਹਾਲਾਤ ''ਚ ਲਾਪਤਾ

11/03/2019 6:29:41 PM

ਨਕੋਦਰ (ਪਾਲੀ)— ਘਰੋਂ ਨਕੋਦਰ ਟਿਊਸ਼ਨ ਪੜ੍ਹਨ ਗਿਆ ਇਕ ਨਾਬਾਲਗ ਲੜਕਾ ਸ਼ੱਕੀ ਹਲਾਤਾਂ 'ਚ ਲਾਪਤਾ ਹੋ ਗਿਆ। ਸੂਚਨਾ ਮਿਲਦੇ ਹੀ ਤੁਰੰਤ ਸਿਟੀ ਪੁਲਸ ਨੇ ਮਾਮਲੇ ਨੂੰ ਗੰੰਭੀਰਤਾ ਨਾਲ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਚੇ ਦੀ ਪਛਾਣ ਅਗਮਜੋਤ ਸਿੰਘ (15) ਵਾਸੀ ਪਿੰਡ ਸ਼ੰਕਰ (ਨਕੋਦਰ) ਵਜੋਂ ਹੋਈ। ਸਿਟੀ ਥਾਣਾ ਮੁਖੀ ਇੰਸਪੈਕਟਰ ਮੁਹੰਮਦ ਜਮੀਲ ਨੇ ਦੱਸਿਆ ਕਿ ਲੜਕੇ ਦੇ ਪਿਤਾ ਮਨਜੀਤ ਸਿੰਘ ਵਾਸੀ ਸ਼ੰਕਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਦਾ ਲੜਕਾ ਅਗਮਜੋਤ ਸਿੰਘ (15) ਨਕੋਦਰ 'ਚ ਕੋਨਮੈਂਟ ਸਕੂਲ 'ਚ 9ਵੀਂ ਜਮਾਤ 'ਚ ਪੜ੍ਹਦਾ ਹੈ। ਬੀਤੇ ਦਿਨ ਉਹ ਰੋਜ਼ਾਨਾ ਦੀ ਤਰ੍ਹਾਂ 2 ਵਜੇ ਮੁਹੱਲਾ ਗੁਰੁ ਤੇਗ ਬਹਾਦਰ ਨਗਰ ਨਕੋਦਰ ਵਿਖੇ ਟਿਊਸ਼ਨ ਪੜ੍ਹਨ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ।

ਮੁਹੰਮਦ ਜਮੀਲ ਨੇ ਦੱਸਿਆ ਕਿ ਮਾਮਲੇ ਨੂੰ ਗੰੰਭੀਰਤਾ ਨਾਲ ਲੈ ਕੇ ਵੱਖ-ਵੱਖ ਐਗਲਾਂ ਤੋਂ ਜਾਂਚ ਕਰਦੇ ਹੋਏ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਕਰੀਬ 4:30 ਵਜੇ ਬੱਚਾ ਟਿਊਸ਼ਨ ਬੈਗ ਲੈ ਕੇ ਘਰ ਵਾਪਸੀ ਲਈ ਨਿਕਲਿਆ ਸੀ ਪਰ ਉਹ ਘਰ ਵਾਪਸ ਨਹੀਂ ਗਿਆ। ਉਨ੍ਹਾਂ ਕਿਹਾ ਕਿ ਪੁਲਸ ਦੀਆਂ ਵੱਖ-ਵੱਖ ਟੀਮਾਂ ਸ਼ਹਿਰ ਅਤੇ ਮੁਹੱਲੇ 'ਚ ਲੱਗੇ ਹੋਰ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰਕੇ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਹਨ।


shivani attri

Content Editor

Related News