10 ਲੱਖ ਤਕ ਲਿਜਾਵਾਂਗੇ ਮੈਂਬਰਸ਼ਿਪ ਮੁਹਿੰਮ : ਸ਼ਵੇਤ ਮਲਿਕ

Thursday, Sep 19, 2019 - 04:07 PM (IST)

10 ਲੱਖ ਤਕ ਲਿਜਾਵਾਂਗੇ ਮੈਂਬਰਸ਼ਿਪ ਮੁਹਿੰਮ : ਸ਼ਵੇਤ ਮਲਿਕ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ) : ਸੂਬਾ ਭਾਜਪਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀ ਅਗਵਾਈ 'ਚ 'ਭਾਜਪਾ ਸੰਗਠਨ ਪਰਵ 2019' ਮੈਂਬਰਸ਼ਿਪ ਮੁਹਿੰਮ ਨੂੰ ਲੈ ਕੇ ਵਰਕਰਾਂ ਦੇ ਮਾਰਗਦਰਸ਼ਨ ਲਈ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ 'ਚ ਹਜ਼ਾਰਾਂ ਵਰਕਰਾਂ ਨੇ ਹਿੱਸਾ ਲਿਆ। ਇਸ ਮੌਕੇ ਰਾਸ਼ਟਰੀ ਉਪ ਪ੍ਰਧਾਨ ਤੇ ਪੰਜਾਬ ਭਾਜਪਾ ਦੇ ਇੰਚਾਰਜ ਪ੍ਰਭਾਤ ਝਾਅ ਨੇ ਮੁਖ ਮਹਿਮਾਨ ਵਜੋਂ ਹਿੱਸਾ ਲਿਆ। ਇਸ ਮੌਕੇ ਭਾਜਪਾ ਸੂਬਾ ਸੰਗਠਨ ਮਹਾਮੰਤਰੀ ਦਿਨੇਸ਼ ਕੁਮਾਰ, ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ, ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ, ਉਪ ਪ੍ਰਧਾਨ ਆਰ. ਪੀ. ਮਿੱਤਲ ਸਮੇਤ ਕਈ ਆਗੂ ਹਾਜ਼ਰ ਸਨ। ਪ੍ਰੋਗਰਾਮ ਦੇ ਬਾਅਦ ਸ਼ਵੇਤ ਮਲਿਕ ਅਤੇ ਪ੍ਰਭਾਤ ਝਾਅ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ।

ਪ੍ਰਭਾਤ ਝਾਅ ਨੇ ਸੂਬਾ ਪ੍ਰਧਾਨ ਮਲਿਕ ਅਤੇ ਭਾਜਪਾ ਵਰਕਰਾਂ ਨੂੰ ਪੰਜਾਬ 'ਚ 7 ਲੱਖ ਨਵੇਂ ਮੈਂਬਰ ਜੋੜਨ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਭ ਪਾਰਟੀ ਵਰਕਰਾਂ ਦੀ ਮਿਹਨਤ ਅਤੇ ਸਮਰਪਣ ਨਾਲ ਸੰਭਵ ਹੋਇਆ। ਸ਼ਵੇਤ ਮਲਿਕ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਦੇਸ਼ ਅਤੇ ਜਨਤਾ ਦੇ ਹਿੱਤ 'ਚ ਜੋ ਫੈਸਲੇ ਲਏ ਗਏ ਹਨ, ਉਹ ਅੱਜ ਤਕ ਕਿਸੇ ਕਾਂਗਰਸੀ ਪ੍ਰਧਾਨ ਮੰਤਰੀ ਵਲੋਂ ਆਪਣੇ 55 ਸਾਲ ਦੇ ਕਾਰਜਕਾਲ 'ਚ ਨਹੀਂ ਲਏ ਗਏ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਭਾਜਪਾ ਨਵੇਂ ਮੈਂਬਰ ਬਣਾਉਣ ਦੇ ਟੀਚੇ ਨੂੰ ਹੋਰ ਅੱਗੇ ਲਿਜਾਂਦੇ ਹੋਏ 10 ਲੱਖ ਤਕ ਲੈ ਜਾਏਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਨੰਗਲ ਸਥਿਤ ਪੰਜਾਬ ਸਰਕਾਰ ਵਲੋਂ ਪੰਜਾਬ ਐਲਕਲਾਈਜ਼ ਐਂਡ ਕੈਮੀਕਲਜ਼ ਲਿਮ. (ਪੀ. ਏ. ਸੀ. ਐੱਲ.) ਫੈਕਟਰੀ ਨੂੰ ਨੀਲਾਮ ਕਰਨ ਦਾ ਕੀਤਾ ਗਿਆ ਫੈਸਲਾ ਇਹ ਸਾਬਤ ਕਰਦਾ ਹੈ ਕਿ ਸੂਬਾ ਸਰਕਾਰ ਗਲਤ ਫੈਸਲਿਆਂ ਕਾਰਨ ਕੰਗਾਲ ਹੋ ਚੁੱਕੀ ਹੈ।


author

Anuradha

Content Editor

Related News